Back ArrowLogo
Info
Profile

ਜਦ ਵੀ ਕਿਤੇ ਮਨਸੂਰਾਂ ਦੀ ਪਰਖ ਹੋਈ,

ਰੱਸਾ ਚੁੰਮ ਫਾਂਸੀ ਚੜ੍ਹਣ ਆ ਗਿਆ ਉਹ ।

ਝੱਖੜ ਜਦੋਂ ਵੀ ਜ਼ੁਲਮ ਦੇ ਕਿਤੇ ਭੁੱਲੇ,

ਸੀਨਾ ਤਾਣ ਸਾਹਵੇਂ ਖੜਣ ਆ ਗਿਆ ਉਹ ।

ਉਹਦੀਆਂ ਕਰਨੀਆਂ ਦੇ ਸਦਕੇ ਨਿਉਂ ਨਿਉਂ ਕੇ,

ਦੇਸ਼ ਪੂਜਦਾ ਏ ਸੁਬਾ ਸ਼ਾਮ ਉਹਨੂੰ ।

ਇਹ ਮਨੁੱਖ ਤੋਂ ਰਹਿ ਗਏ ਇੱਕ ਪਾਸੇ,

ਕਰਨ ਦੇਵਤੇ ਪਏ ਪਰਨਾਮ ਉਹਨੂੰ ।

ਦੇ ਸੀਸ, ਸਿਰ ਵਤਨ ਦਾ ਅਰਸ਼ ਤੀਕਰ,

ਉੱਚਾ ਕਰਨ ਵਾਲੇ ਨਮਸਕਾਰ ਤੈਨੂੰ ।

ਚੈਟ, ਕੌਮ ਦੀ ਅਣਖ ਨੂੰ ਵੇਖ ਲੱਗਦੀ,

ਚੋਟਾਂ ਜਰਨ ਵਾਲੇ ਨਮਸਕਾਰ ਤੈਨੂੰ ।

ਭਾਰਤ ਮਾਂ ਅੱਗੇ ਫੁੱਲ ਹੱਡੀਆਂ ਦੇ,

ਭੇਟਾ ਧਰਨ ਵਾਲੇ ਨਮਸਕਾਰ ਤੈਨੂੰ ।

ਮੇਰੇ ਵਤਨ ਦੀ ਲਾਜ ਤੇ ਪੱਤ ਉੱਤੋਂ

ਹੱਸ ਹੱਸ ਮਰਨ ਵਾਲੇ ਨਮਸਕਾਰ ਤੈਨੂੰ ।

ਡਿੱਗ, ਡਾਂਗਾਂ ਦੀ ਵਰਦੀ ਬੁਛਾੜ ਅੱਗੇ,

ਡਿੱਗਦੇ ਦੇਸ਼ ਦੇ ਮਣ ਨੂੰ ਬੱਮਿਆ ਤੂੰ ।

ਨਮਸਕਾਰ ਉਸ ਮਾਂ ਨੂੰ ਲੱਖ ਵਾਰੀ,

ਜਿਹੜੀ ਸ਼ੇਰਨੀ ਦੀ ਕੁੱਖੋਂ ਜੰਮਿਆ ਤੂੰ ।

ਦਿੱਤੀ ਵਤਨ ਤਾਈ ਨਿਰੀ ਜਿੰਦ ਨਾ ਤੂੰ,

ਲਾਜ ਦੇਸ਼ ਨੂੰ, ਕੌਮ ਨੂੰ ਪੱਤ ਦਿੱਤੀ ।

ਧੋਣ ਲਈ ਗੁਲਾਮੀ ਦੇ ਦਾਗ ਮੂੰਹ ਤੋਂ,

ਭਾਰਤਵਰਸ ਨੂੰ ਆਪਣੀ ਰੱਤ ਦਿੱਤੀ।

ਡਾਂਗਾਂ ਨਾਲ ਨਹੀਂ ਕੌਮਾਂ ਦੀ ਅਣਖ ਮਰਦੀ,

ਇਹ ਤੂੰ ਮੂਰਖ ਸਾਮਰਾਜ ਨੂੰ ਮੱਤ ਦਿੱਤੀ ।

ਉਨ੍ਹਾਂ ਡਾਂਗਾਂ ਦੇ ਨਾਲ ਹੀ ਸੇਰ ਮਰਦਾ !

ਗੋਰੇ ਸ਼ਾਹੀ ਦੀ ਕਬਰ ਤੂੰ ਛੱਤ ਦਿੱਤੀ ।

71 / 99
Previous
Next