Back ArrowLogo
Info
Profile

ਤੇਰੀ ਝਲਕ ਨੂੰ ਅੱਜ ਵੀ ਯਾਦ ਕਰ ਕੇ,

ਪਰਬਤ ਡੋਲਦੇ ਸ਼ੇਰਾ ਪੰਜਾਬ ਦਿਆ।

ਤੇਰੀਆਂ ਟਹਿਣੀਆਂ ਨੂੰ ਆ ਆ ਅੱਜ ਤੀਕਰ,

ਭੰਵਰੇ ਚੁੰਮਦੇ, ਫੁੱਲਾ ਗੁਲਾਬ ਦਿਆ।

ਦੇਸ਼ਭਗਤਾਂ ਨੂੰ ਝੁਣਝੁਣੀ ਆ ਜਾਂਦੀ,

ਤੇਰੇ ਨਾਂ ਨਾਲ ਘੁੱਟਾ ਸ਼ਰਾਬ ਦਿਆਂ।

ਸਾਡੀਆਂ ਰਾਤਾਂ ਨੂੰ ਅਜੇ ਵੀ ਨੂਰ ਦੇਵੇਂ,

ਓ ਸਹਿਜ਼ਾਦਿਆ ਵਤਨ ਦੇ ਖਾਬ ਦਿਆ।

ਤੇਰੀ ਹਿੱਕ ਦੀ ਕੰਧ ਨੂੰ ਯਾਦ ਕਰ ਕੇ,

ਕਾਂਗਾਂ ਅਜੇ ਤੀਕ ਅਟਕ ਜਾਂਦੀਆਂ ਨੇ ।

ਤੇਰਾ ਆਹਲਣਾ ਬਿਜਲੀਆਂ ਵੇਖ ਕੇ ਤੇ,

ਹਾਲਾਂ ਤੀਕਰਾਂ ਵੀ ਬਿੱਸੀ ਖਾਂਦੀਆਂ ਨੇ ।

73 / 99
Previous
Next