Back ArrowLogo
Info
Profile

ਬਣੀਆਂ ਨੇ ਫੇਰ ਭੀੜਾਂ ਤੇਰੇ ਵਤਨ ਦੇ ਉਤੇ,

ਝੁਲੇ ਨੇ ਫੇਰ ਝੱਖੜ ਤੇਰੇ ਵਤਨ ਦੇ ਉੱਤੇ।

ਉੱਠ ਜਾਗ ਦੇਸ਼ ਭਗਤਾ ਸਿਰ ਧੜ ਦੀ ਲਗਾ ਦੇ ਬਾਜ਼ੀ,

ਜਾਂ ਤੂੰ ਸ਼ਹੀਦ ਹੋ ਜਾ, ਬਣ ਜਾ ਨਹੀਂ ਤੇ ਗ਼ਾਜ਼ੀ।

ਦੋਲਤ ਦੇ ਇਹ ਖ਼ਜ਼ਾਨੇ, ਮਾਇਆ ਦੇ ਇਹ ਭੰਡਾਰੇ,

ਕੌਮੀ ਵਕਾਰ ਉੱਤੋਂ ਕੁਰਬਾਨ ਕਰਦੇ ਸਾਰੇ ।

ਜੇ ਦੇਸ਼ ਬਚ ਰਿਹਾ ਤਾਂ ਸਭ ਕੁਝ ਬਣਾ ਲਵਾਂਗੇ,

ਨਹੀਂ ਤੇ ਇਹ ਪੂੰਜੀ ਸੇਠਾ ਕਿਥੇ ਲੁਕਾ ਲਵਾਂਗੇ ।

ਸਿਰ ਲਬ ਗਾਜ਼ੀਆ ਓਏ, ਤਲਵਾਰ ਤਾਂ ਤਣੀ ਏਂ,

ਭਾਰਤ ਦੀਆਂ ਬੇਟੀਆਂ ਦੀ ਇੱਜ਼ਤ ਤੇ ਆ ਬਣੀ ਏਂ ।

ਤੇਰੇ ਤੇ ਆਸ ਵੀਰਾ, ਗ਼ੈਰਤ ਬਚਾ ਲਵੇਂਗਾ,

ਦੁਸ਼ਮਣ ਦੇ ਹੱਥੋਂ ਆਪਣੀ ਧਰਤੀ ਛੁਡਾ ਲਵੇਂਗਾ ।

ਆਵੇਂਗਾ ਜਿੱਤ ਕੇ ਜਾਂ, ਖੁਸ਼ੀਆਂ ਲੁਟਾ ਦਿਆਂਗੇ,

ਤੇਰੇ ਰਾਹ ਉਤੇ ਦੰਨਾਂ, ਅੱਖੀਆਂ ਵਿਛਾ ਦਿਆਂਗੇ।

76 / 99
Previous
Next