Back ArrowLogo
Info
Profile

Page Image

ਮੇਰੇ ਵਤਨ !

ਦੇਸ਼ਾਂ ਵਿਚੋਂ ਦੇਸ਼ ਸੁਣੀਂਦਾ, ਸੋਹਣਾ ਹਿੰਦੁਸਤਾਨ ਪਿਆਰਾ ।

ਸਾਰੀ ਦੁਨੀਆਂ ਨਾਲੋਂ ਸੋਹਣਾ, ਸਾਰੇ ਜਗ ਦੇ ਨਾਲੋਂ ਨਿਆਰਾ।

ਸੋਨ ਚਿੜੀ ਕੋਈ ਆਖੇ ਇਸ ਨੂੰ ਦੋਲਤ ਦਾ ਕੋਈ ਕਹੇ ਭੰਡਾਰਾ ।

ਕੋਈ ਆਖੇ ਧਰਤੀ ਉਤੇ, ਸੁਰਗਾਂ ਆ ਕੇ ਲਿਆ ਉਤਾਰਾ ।

ਅਬਦਾਲੀ ਦੀ ਨੀਂਦਰ ਉੱਡੀ, ਗਜ਼ਨੀ ਦੇ ਮੂੰਹ ਆਈਆਂ ਰਾਲਾਂ।

ਪਾਰ ਸਮੁੰਦਰ ਦਾ ਵਣਜਾਰਾ ਆਇਆ ਕਿਧਰੋਂ ਮਾਰਦਾ ਛਾਲਾ ।

ਗੰਢਾ ਕੱਪੀਆਂ, ਬੁਚਕੇ ਖੁਬੇ, ਸੰਨ੍ਹਾਂ ਲਾਈਆਂ, ਤੋੜੇ ਤਾਲੇ।

ਮਿੱਠਾ ਮਾਸ ਵੇਖ ਕੇ ਸਾਰੇ ਇੱਲਾਂ ਵਾਂਗੂੰ ਹੋਏ ਦੁਆਲੇ।

ਆਪ ਧੜਾਪੀ, ਹੱਥ ਭੜਥੀ, ਅੰਦਰ ਫੈਲੇ, ਵਿਹੜੇ ਪੁੱਟੇ ।

ਇਹਦਾ ਦੀਵਾ ਅਜੇ ਵੀ ਬਲਦਾ, ਚੰਰਾਂ ਦੇ ਘਰ ਤੇਲ ਨਿੱਖੁਟੇ ।

ਲਹੂ ਪੀਤਾ ਜਦ ਜੰਕਾਂ ਵਾਂਗੂੰ ਸਾਬਤ ਥਾਂ ਨਾ ਛੱਡਿਆ ਪੋਟਾ ।

ਆਖਰ ਕਿਸੇ ਲੰਗੋਟੀ ਵਾਲੇ ਇਹ ਕਹਿ ਕੇ ਕੱਸ ਲਿਆ ਲੰਗੋਟਾ।

"ਦੇਸ਼ ਆਪਣੇ ਨੂੰ ਪਿਆਰ ਦਿਆਂਗੇ,

ਸਭ ਕੁਝ ਇਸ ਤੋਂ ਵਾਰ ਦਿਆਂਗੇ ।"

ਮੋਤੀ ਵਾਰੇ ਹੀਰੇ ਵਾਰੇ, ਵਾਰੀਆਂ ਕਈ ਲਾਲਾਂ ਦੀਆਂ ਲੜੀਆਂ।

ਦੇਸ਼ 'ਚੋਂ ਨ੍ਹੇਰਾ ਕੱਢਣ ਖ਼ਾਤਰ ਬਾਲ ਲਈਆਂ ਵੀਰਾਂ ਦੀਆਂ ਮੜ੍ਹੀਆਂ ।

77 / 99
Previous
Next