Back ArrowLogo
Info
Profile

ਫਿਰ ਛਿੰਜਾਂ ਵੱਲ ਮੁੜੀ ਜਵਾਨੀ ਹਿੱਕਾਂ ਤਣੀਆਂ ਡੋਲੇ ਫ਼ੜਕੇ।

ਹੀਰਾਂ ਸੱਸੀਆਂ ਦੇ ਨਾਂ ਲੈ ਲੈ ਫਿਰ ਪਿੜਾਂ ਵਿੱਚ ਚਿਮਟੇ ਖੜਕੇ ।

ਫਿਰ ਰੀਝਾਂ ਨਾਲ ਮੁੰਡਿਆਂ ਗਾਇਆ, ਦੇਸ਼ ਆਪਣਾ ਸੰਵਾਰ ਦਿਆਂਗੇ ।

ਇਸ ਦੀ ਸੁੰਦਰਤਾ ਦੀ ਖਾਤਰ ਸਭ ਕੁਝ ਆਪਣਾ ਵਾਰ ਦਿਆਂਗੇ ।

ਇੱਕ ਵਾਰੀ ਫਿਰ ਝਾਕਣ ਲੱਗੀਆਂ ਦੇਸ਼ ਮੇਰੇ ਵੱਲ ਕੈਰੀਆਂ ਅੱਖਾਂ ।

ਉਂਜ ਤੇ ਐਡੀ ਗੱਲ ਨਹੀਂ ਕੋਈ, ਵਤਨ ਮੇਰੇ ਨੂੰ ਰੱਬ ਦੀਆਂ ਰੱਖਾਂ।

ਦੰਦਾਂ ਨਾਲ ਕੋਈ ਚੱਬ ਲਏਗਾ, ਐਡੇ ਤੇ ਨਹੀਂ ਸੋਲ੍ਹ ਮਖਾਣੇ ।

ਵੈਰੀ ਨਾਲ ਸਲੂਕ ਕੀ ਕਰਨਾ ਇਹ ਨਾ ਸਾਡਾ ਵੈਰੀ ਜਾਣੋ।

ਸਾਡਾ ਹੈ ਈਮਾਨ ਅਜੇ ਵੀ, ਅਸਾਂ ਸ਼ਾਂਤੀ ਭੰਗ ਨਹੀਂ ਕਰਨੀ।

ਅਮਨ ਦੀ ਖ਼ਾਤਰ ਤੰਗ ਚੁੱਕਣੀ ਲਾਲਚ ਦੇ ਲਈ ਜੰਗ ਨਹੀਂ ਕਰਨੀ ।

ਪਰ ਸਾਡੀ ਆਜ਼ਾਦੀ ਦੇ ਵੱਲ, ਜੇ ਕੋਈ ਮੂਰਖ ਮੁੱਕੇ ਤਾਣੇ ।

ਸਾਡੀ ਅਮਨ ਦੀ ਨੀਤੀ ਤਾਂਈਂ, ਜੋ ਸਾਡੀ ਕਮਜ਼ੋਰੀ ਜਾਣੇ।

ਤਾਂ ਉਹ ਸੁਣ ਲਏ ਕੰਨ ਖੋਲ੍ਹਕੇ, ਸ਼ੀਹਣੀਆਂ ਦੇ ਦੁੱਧ ਕਿਸੇ ਨਹੀਂ ਚੰਘੇ ।

ਉਹ ਨਹੀਂ ਮਾਂ ਨੇ ਜੰਮਿਆ ਹਾਲੇ ਜਿਹੜਾ ਸਾਡੀ ਗੈਰਤ ਲੰਘੇ।

ਸ਼ੇਰਾਂ ਦੇ ਵੱਗ ਸ਼ਾਂਤ ਖਲੋਤੇ, ਜਿਸ ਦਾ ਦਿਲ ਚਾਹੇ ਅਜ਼ਮਾਏ।

ਪਰ ਜੇ ਕਿਸੇ ਜ਼ਰੂਰੀ ਆਉਣੇ ਖੱਛਣ ਦਾ ਭਾਅ ਪੁੱਛ ਕੇ ਆਏ।

ਐਵੇਂ ਨਾ ਕੋਈ ਦਾਬੇ ਮਾਰੇ, ਐਵੇਂ ਨਾ ਕੋਈ ਮਹੁਰਾ ਚੱਖੇ ।

ਆਪਣੇ ਥਾਂ ਸਭੇ ਸਤਰਾਣੇ ਸਭ ਨੂੰ ਰੱਬ ਸਲਾਮਤ ਰੱਖੋ ।

ਵੈਰੀ ਦੇ ਨਾਲ ਵੈਰ ਕਰਾਂਗੇ, ਸੱਜਣ ਨੂੰ ਸਤਿਕਾਰ ਦਿਆਂਗੇ।

ਪਰ ਜੇ ਬਣੀ ਦੇਸ਼ ਤੇ ਭੀੜਾ ਸਭ ਕੁਝ ਇਸ ਤੋਂ ਵਾਰ ਦਿਆਂਗੇ ।

79 / 99
Previous
Next