Back ArrowLogo
Info
Profile

 

ਅਜਨਾਲੇ ਦੇ ਸ਼ਹੀਦ

ਸੋ ਵਰ੍ਹਿਆਂ ਦੀ ਗੱਲ ਪੁਰਾਣੀ,

ਜਦ ਇਹ ਕਾਰੇ ਹੋਏ ਅੱਵਲੇ ।

ਜਦ ਸੀ ਦੇਸ਼ ਮੇਰੇ ਦੀ ਗੈਰਤ,

ਗੋਰੇ ਦੀ ਜੁੱਤੀ ਦੇ ਥੱਲੇ ।

ਚੜ੍ਹਦੇ ਜੋਬਨ ਉੱਤੇ ਹੈਸੀ,

ਜਦੋਂ ਗੁਲਾਮੀ ਖ਼ਸਮਾਂ ਖਾਣੀ।

ਆਜ਼ਾਦੀ ਦਾ ਨਾਂ ਲੈਣਾ ਵੀ,

ਮੌਤ ਨਾਲ ਸੀ ਜੱਫੀ ਪਾਣੀ ।

ਫੁੱਲ ਫ਼ਰੰਗੀ ਦੀ ਸੋਭਾ ਦਾ,

ਬਾਗ਼ਾਂ ਦੇ ਵਿੱਚ ਟਹਿਕ ਰਿਹਾ ਸੀ,

ਭਾਰਤ ਦਾ ਸ੍ਵੈ-ਮਾਨ ਵਿਚਾਰਾ,

ਪਾਣੀ ਹੱਥੋਂ' ਸਹਿਕ ਰਿਹਾ ਸੀ ।

ਬੱਭ ਰਿਹਾ ਸੀ ਦੇਸ਼ ਮੇਰੇ ਦਾ,

ਸਭਿਅਤਾ ਦਾ ਫਾਨੂਸ ਪੁਰਾਣਾ ।

ਇੰਜ ਲੱਗਦਾ ਸੀ ਇਸ ਬੁੱਢੜੇ ਦਾ

ਦੀਵਾ ਵੀ ਨਹੀਂ ਕਿਸੇ ਜਗਾਣਾ ।

ਸੁੱਤੀ ਗੈਰਤ ਉੱਤੇ ਚੋਰਾਂ,

ਧੂੜ ਛੱਡੀ ਕਬਰਾਂ ਦੀ ਮਿੱਟੀ ।

80 / 99
Previous
Next