Back ArrowLogo
Info
Profile

ਮੂੰਹਾਂ ਦੇ ਰੰਗ ਕਾਲੇ ਪੈ ਗਏ,

ਨਾੜਾਂ ਦੀ ਰੁੱਤ ਹੋ ਗਈ ਚਿੱਟੀ ।

ਭਲੇ ਦਿਨਾਂ ਦਾ ਸੁਫਨਾ ਬਣ ਕੇ,

ਯਾਦ ਆਜ਼ਾਦੀ ਦੀ ਸੀ ਰਹਿ ਗਈ।

ਬੁਰੀ ਗੁਲਾਮੀ ਪਾਰਾ ਬਣ ਕੇ,

ਜਣਿਆਂ ਦੇ ਹੱਡਾਂ ਵਿੱਚ ਬਹਿ ਗਈ ।

ਜਦੋਂ ਮੁਸਤਕਬਲ ਨੇ ਊਂਧੀ ਪਾਈ,

ਸਾਹਸ ਹੋ ਗਿਆ ਨਿਮੇਂ ਝੂਣਾ ।

(ਫਿਰ) ਭਾਰਤ ਦੇ ਸੁੱਤੇ ਗਭਰੂ ਨੂੰ,

ਵੱਜਾ ਆ ਕੇ ਜਿਹਾ ਹਿਲ੍ਹਣਾ ।

ਮੁੜ ਬੁਝੀ ਗ਼ੈਰਤ ਦਿਉਂ ਮੜ੍ਹੀਓ ।

ਲਿਸ਼ਕ ਪਿਆ ਕਈ ਕਨਕੱਲਾ ।

ਝੁਲ ਪਿਆ ਕੋਈ ਅਮਰੀ ਝੱਖੜ,

ਭਾਂਬੜ ਹੋ ਗਿਆ ਅੰਨ੍ਹਾਂ ਬੇਲਾ ।

ਨ੍ਹੇਰੀ ਭੁੱਲੀ ਬੱਦਲ ਗੜ੍ਹਕੇ,

ਬਿਜਲੀ ਲਿਸ਼ਕੀ ਟੁੱਟੇ ਤਾਰੇ ।

ਨਦੀਆਂ ਦੇ ਉੱਚ ਕਾਂਗਾਂ ਆਈਆਂ,

ਆਪੋ ਵਿੱਚ ਮਿਲ ਗਏ ਕਿਨਾਰੇ ।

ਨਿੱਕੀ ਨਿੱਕੀ ਲਹਿਰ ਰੁਮਕਦੀ,

ਬਣ ਗਿਆ ਇੱਕ ਅੰਦੋਲਨ ਭਾਰਾ।

ਜਾਗ ਪਿਆ ਸੁੱਤਾ ਮੁਲਖੀਆ,

ਲਿਸ਼ਕ ਪਿਆ ਸਰਘੀ ਦਾ ਤਾਰਾ ।

ਅਪਣਾ ਖੁਸਿਆ ਦੇਸ਼ ਲੈਣ ਲਈ,

ਜਣਿਆਂ ਨੇ ਚੁੰਮ ਲਈਆਂ ਮੁੱਠਾਂ ।

ਮੜੀਆਂ ਦੇ ਵਿੱਚ ਬਲੇ ਮਵਾਤੇ,

ਰੋਸ਼ਨ ਹੋਈਆਂ ਚਾਰੇ ਗੁੱਠਾਂ ।

ਠੁੱਲ ਦਿੱਤੀ ਜਾਣਿਆਂ ਨੇ ਬੇੜੀ,

ਚਪੂਓ ਬਿਨਾਂ ਤੂਫਾਨਾਂ ਅੰਦਰ ।

ਡੋਰੋਂ ਬਿਨਾਂ ਪਤੰਗ ਚੜ੍ਹਾਏ,

ਝਖੜਾਂ ਭਰੇ ਅਸਮਾਨਾਂ ਅੰਦਰ।

81 / 99
Previous
Next