ਮਾਂ ਪੰਜਾਬਣ
ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ,
ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ।
ਜਦ ਵੀ ਜ਼ੁਲਮ ਦੀ ਨਦੀ ਵਿੱਚ ਕਾਂਗ ਆਈ,
ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ ।
ਰਚਿਆ ਕਿਤੇ ਸੁਅੰਬਰ ਜਾਂ ਵਿਧ ਮਾਤਾ,
ਲਾੜੀ ਮੌਤ ਦੀ ਵਰੀ ਪੰਜਾਬੀਆਂ ਨੇ ।
ਚੌਹਾਂ ਪਾਸਿਆਂ ਤੋਂ ਕਿਤੋਂ ਆਈ ਗੋਲੀ,
ਪਹਿਲਾਂ ਹਿੱਕ ਤੇ ਜਰੀ ਪੰਜਾਬੀਆਂ ਨੇ ।
ਪੰਜਾਂ ਨਦੀਆਂ ਦੀ ਹੈ ਧਰਤ ਜਗ ਉਤੇ,
ਜਿਹੜੀ ਮੌਤ ਦੀ ਹਿੱਕ ਤੇ ਵੱਸਦੀ ਏ ।
ਇੱਕ ਮਾਂ ਪੰਜਾਬਣ ਏਂ' ਅਣਖ ਬਦਲੇ,
ਜਿਹੜੀ ਪੁੱਤ ਮਰਵਾ ਕੇ ਹੱਸਦੀ ਏ ।