Back ArrowLogo
Info
Profile

ਸੋਨੇ ਦੇ ਤੋਲ ਸਾਂਵੀਂ ਵਿਕਦੀ ਏ ਤੇਰੀ ਮਿੱਟੀ,

ਮਿੱਟੀ ਦੇ ਖੇਤ ਤੇਰੇ ਸੋਨਾ ਉਗਾਲਦੇ ਨੇ ।

ਮੋਤੀ ਖਲੇਰਦਾ ਏ ਕੋਈ ਤੇਰੇ ਬੰਨਿਆਂ ਤੇ,

ਨਦੀਆਂ ਦੇ ਨੀਰ ਤੇਰੇ ਚਾਂਦੀ ਉਛਾਲਦੇ ਨੇ ।

ਓ ਬੋਤਿਆਂ ਜਿਹੇ ਨੀਂਗਰ ਤੇਰੇ ਜੋ ਖੇਡਦੇ ਨੇਂ,

ਭਾਰੂ ਉਨ੍ਹਾਂ ਨੇ ਹੋਣੋਂ ਇੱਕ ਇੱਕ ਹਜ਼ਾਰ ਉੱਤੇ ।

ਕਈ ਭਗਤ ਸਿੰਘ ਖਵਰੋ, ਇਨ੍ਹਾਂ 'ਚੋਂ ਨਿਕਲਨੇ ਨੇਂ,

ਜਿਹਨਾਂ ਨੇ ਨੱਚਣਾ ਏਂ ਚੜ੍ਹ ਚੜ੍ਹ ਕੇ ਦਾਰ ਉਤੇ ।

ਵੇਲੇ ਕਵੇਲੇ ਹੱਦਾਂ ਤੇ ਉਹ ਮਾਰਦੇ ਨੇ ਫੇਰਾ,

ਜਾਂ ਆਮੁਹਾਰੇ ਜੰਗਲ ਕੋਲੋਂ ਦੀ ਲੰਘਦੇ ਨੇ ।

ਤਦ ਸ਼ੇਰਨੀ ਵੀ ਹਿੱਕ ਤੇ ਬੱਚੇ ਚਮੋੜ ਲੈਂਦੀ,

ਹਾਥੀ ਵੀ ਟੁਰ ਜਾਂਦੇ, ਲਾਂਭੋਂ ਦੀ ਲੰਘਦੇ ਨੇ ।

ਜੀਂਦਾ ਰਹੇ ਜਵਾਨਾਂ ! ਤੇਰੇ ਹੀ ਡੋਲਿਆਂ ਵੱਲ,

ਭਾਰਤ ਵਰਸ਼ ਦੀ ਸੁਹਣੀ ਤਕਦੀਰ ਵੇਖਦੀ ਏ ।

ਤੇਰੇ ਹੀ ਖੋਲਿਆਂ ਵੱਲ 'ਕਰਤਾਰ' ਜਾਣਦਾ ਏ,

ਉਹ ਸਵਰਗ ਦੀ ਸ਼ਰੀਕਣ ਕਸ਼ਮੀਰ ਵੇਖਦੀ ਏ।

86 / 99
Previous
Next