


ਆਜ਼ਾਦੀ ਦਾ ਸੂਰਜ
ਮੇਰੇ ਵਤਨ ਦੇ ਵਾਸੀਆ ਭਾਗਵਾਨਾਂ !
ਆ ਜਾ, ਅੱਜ ਖੁਸ਼ੀਆਂ ਬਾਰ ਬਾਰ ਕਰੀਏ ।
ਜਿਹੜੇ ਦਿਨ ਮੂੰ ਹ ਡਿੱਠਾ ਜਮਹੂਰੀਅਤ ਦਾ,
ਰਲ ਕੇ ਅੱਜ ਉਹਨੂੰ ਨਮਸਕਾਰ ਕਰੀਏ ।
ਜਿਸ ਦਿਨ ਜਨ ਸਾਧਾਰਨ ਨੂੰ ਮਾਣ ਮਿਲਿਆ,
ਅਜ ਦਾ ਦਿਨ ਉਹ ਬੜਾ ਸੁਲੱਖਣਾ ਏਂ ।
ਦੇ ਕੇ ਗੰਢ ਇਤਿਹਾਸ ਦੀ ਡੱਬ ਅੰਦਰ,
ਇਹਦੀ ਯਾਦ ਨੂੰ ਸਾਂਭ ਕੇ ਰੱਖਣਾ ਏਂ।
ਜਨਮ ਦਿਨ ਆਜ਼ਾਦੀ ਦਾ ਕਰੋ ਇਹਨੂੰ,
ਭਾਵੇਂ ਏਸ ਨੂੰ ਕੌਮੀ ਤਹਿਵਾਰ ਕਹਿ ਲੈ ।
ਇਹਨੂੰ ਬਰਸੀ ਗੁਲਾਮੀ ਦੀ ਆਖ ਭਾਵੇਂ,
ਜਾਂ ਸ਼ਹੀਦਾਂ ਦੀ ਯਾਦਗਾਰ ਕਹਿ ਲੈ ।
ਐਪਰ ਮੰਨਣਾ ਪਵੇਗਾ ਅੰਤ ਤੈਨੂੰ,
ਉਮਰਾਂ ਗਾਲ ਇਹਨੂੰ ਅਸੀਂ ਸਾਜਿਆ ਏ ।
ਪੰਡਾਂ ਮੂੰਹੀ ਦੇ ਦੇ ਮੋਤੀ ਲਾਲ ਹੀਰੇ,
ਸਾਂਵੀ ਤੱਕੜੀ ਇਹਨੂੰ ਵਿਹਾਜਿਆ ਏ ।