Back ArrowLogo
Info
Profile

ਐਸਾ ਅਣਖ ਦੀ ਕੁੰਨੀ 'ਚ ਗੜ੍ਹਕ ਆਇਆ,

ਲੰਬਾਂ ਪਾਰ ਸਮੁੰਦਰੋਂ ਧਾ ਗਈਆਂ ।

ਸੂਰਜ ਰੱਜ ਕੇ ਜਿਹਾ ਜਕਲੰਬ ਖਾਧਾ,

ਗੋਰੇ ਤਾਂਈਂ ਤਰੇਲੀਆਂ ਆ ਗਈਆਂ।

ਸਦੀਆਂ ਬੀਤੀਆਂ ਦੇ ਪਿਛੋਂ ਭਾਗ ਲੱਗੇ,

ਫਿਰ ਤਖਤ ਹਜ਼ਾਰੇ ਦੇ ਵਿਹੜਿਆਂ ਨੂੰ ।

ਸਾਹਿਆ ਹੀਰ ਆਜ਼ਾਦੀ ਦਾ ਪਿਆ ਮਿਥਣਾਂ,

ਅੰਤ ਕੈਦੋਆਂ, ਅਦਲੀਆਂ, ਖੇੜਿਆਂ ਨੂੰ ।

ਫਿਰ ਵੀ ਰੱਬ ਦਾ ਸ਼ੁਕਰ ਏ ਲੱਖ ਵਾਰੀ,

ਅਸੀਂ ਅਜ ਆਜ਼ਾਦੀ ਪਏ ਮਾਣਦੇ ਹਾਂ ।

ਮੁੱਲ ਏਸ ਦਾ ਰੱਜਵਾਂ ਤਾਰ ਕੇ ਵੀ,

ਏਸ ਸੌਦੇ ਨੂੰ ਸਸਤਿਆਂ ਜਾਣਦੇ ਹਾਂ ।

ਜਦ ਤਕ ਰਹਿਣਗੇ ਸੂਰਜ ਤੇ ਚੰਨ ਤਾਰੇ,

ਜਦ ਤਕ ਦਿਨਾਂ ਪਿਛੋਂ ਰਾਤਾਂ ਪੈਣਗੀਆਂ ।

ਯਾਦਾਂ ਸੋਹਣਿਆਂ ਅਜ ਦੇ ਦਿਨ ਦੀਆਂ

ਸਾਡੇ ਦਿਲਾਂ ਵਿੱਚ ਨੱਚਦੀਆਂ ਰਹਿਣਗੀਆਂ।

ਕਸਮਾਂ ਖਾਧੀਆਂ ਰਾਵੀ ਦੇ ਪੱਤਣਾਂ ਤੇ,

ਚੜ੍ਹੀਆਂ ਤੋੜ ਜਹਾਨ ਨੇ ਵੇਖ ਲਈਆਂ।

ਧੂੜਾਂ ਨੱਸਦੇ ਬੁਜ਼ਦਿਲ ਸਾਮਰਾਜ ਦੀਆਂ,

ਅਜ ਦੇ ਦਿਨ ਸੰਸਾਰ ਨੇ ਵੇਖ ਲਈਆਂ।

90 / 99
Previous
Next