Back ArrowLogo
Info
Profile

ਪੰਜਾਬ ਦੀ ਸੁਲੱਖਣੀ ਧਰਤੀ

ਉਸ ਵਿੱਚ ਲਾਲੀ ਪੰਜਾਬ ਦੇ ਖੂਨ ਦੀ ਏ,

ਜੋ ਆਜ਼ਾਦੀ ਦਾ ਖਿੜਿਆ ਗੁਲਾਬ ਦਿਸਦੈ ।

ਕਰਦੀ ਨਾਚ ਜਵਾਨੀ ਜੋ ਪਰਬਤਾਂ ਤੇ,

ਭਗਤ ਸਿੰਘ ਦਾ ਉਸ ਵਿੱਚ ਸ਼ਬਾਬ ਦਿਸਦੈ ।

ਪਿਤਾ, ਪੁੱਤਾਂ ਨੂੰ ਮੌਤ ਦਾ ਰਾਹ ਦਸਦੈ,

ਪੂਰਾ ਹੁੰਦਾ ਦਸ਼ਮੇਸ਼ ਦਾ ਖਾਬ ਦਿਸਦੈ ।

ਉਡਦਾ ਪਿਆ ਤਰੰਗਾ ਜੋ ਅਰਸ਼ ਉੱਤੇ

ਉਹਦੇ ਵਿੱਚ ਸਮੁੱਚਾ ਪੰਜਾਬ ਦਿਸਦੇ ।

ਜਿਹੜੇ ਦੇਸ਼ ਨੇ ਨਲ੍ਹਵੇ ਨੂੰ ਜਨਮ ਦਿੱਤਾ,

ਉਹ ਪੰਜਾਬ ਦੀ ਧਰਤ ਸੁਲੱਖਣੀ ਏਂ ।

ਜਿਸ ਨੇ ਦੇਸ਼ ਦੀ ਅਣਖ ਲਈ ਸੀਸ ਦਿੱਤਾ,

ਉੱਚੀ ਪੱਗ ਅਸਾਂ ਉਹਦੀ ਰੱਖਣੀ ਏਂ ।

ਰਲ ਕੇ ਆਓ ਪੰਜਾਬੀਓ ਸੌਂਹ ਖਾਈਏ,

ਨੀਂ'ਵਾਂ ਦੇਸ਼ ਦਾ ਮਾਨ ਨਹੀਂ ਹੋਣ ਦੇਣਾ।

ਲਹੂ ਦੀ ਨਦੀ 'ਚ ਰੋੜ੍ਹਣੇ ਵੈਰੀਆਂ ਨੂੰ,

ਮਾਂ ਦੀ ਹਿੱਕ ਤੇ ਨਹੀਂ ਖਲੋਣ ਦੇਣਾ ।

ਤੜਪ ਰਹੇ ਪਿਆਸਿਆਂ ਦੁਸ਼ਮਣਾਂ ਦੇ,

ਮੂੰਹ ਵਿੱਚ ਪਾਣੀ ਨਹੀਂ ਕਿਸੇ ਨੂੰ ਚੋਣ ਦੇਣਾ ।

91 / 99
Previous
Next