Back ArrowLogo
Info
Profile

ਪੂੰਝਣ ਦੇਣੀ ਨਹੀਂ ਮਾਂਗ ਸੁਹਾਗਣਾਂ ਦੀ,

ਹੁਣ ਨਹੀਂ ਕਿਸੇ ਯਤੀਮ ਨੂੰ ਰੋਣ ਦੇਣਾ ।

ਧੁੜਕੂ ਵੈਰੀਆਂ ਦਾ ਛੱਡ ਦੇ ਦੇਸ਼ ਮੇਰਾ,

ਪੰਡ ਸਾਰੀ ਪੰਜਾਬ ਨੇ ਚੁੱਕ ਲਈ ਏ ।

ਭਾਰਤਵਰਸ਼ ਪਿਆਰੇ ਦੀ ਰਖਿਆ ਲਈ,

ਜ਼ਿੰਮੇਵਾਰੀ ਪੰਜਾਬ ਨੇ ਚੁੱਕ ਲਈ ਏ ।

ਜਲ੍ਹਿਆਂ ਵਾਲੇ ਦੇ ਬਾਗ਼ 'ਚ ਸੁੱਤੇ ਹੋਏ,

ਭਾਰਤ ਵਰਸ਼ ਦੇ ਇੱਕ ਇੱਕ ਫ਼ਰਜ਼ੰਦ ਦੀ ਸੌਂਹ ।

ਅਸੀਂ ਰੋੜ੍ਹਾਂਗੇ ਫੁਲ ਨਿਰਾਸਤਾ ਦੇ,

ਗੋਬਿੰਦ ਸਾਗਰ ਵਿਚ, ਪੁਰੀ ਆਨੰਦ ਦੀ ਸੌਂਹ ।

ਨਹੀਂ ਦੀਵਾਰ ਹਿਮਾਲਾ ਦੀ ਟੱਪਣ ਦੇਣੀ,

ਸਾਨੂੰ ਪਾਵਨ ਸਰਹੰਦ ਦੀ ਕੰਧ ਦੀ ਸੌਂਹ ।

ਬੰਧਨ ਦੇਸ਼ ਨੂੰ ਨਵੇਂ ਨਹੀਂ ਪੈਣ ਦੇਣੇ ।

ਮਨੀ ਸਿੰਘ ਦੇ ਬੰਦ ਬੰਦ ਦੀ ਸੌਂਹ ।

ਸਾਨੂੰ ਸੌਂਹ ਪੰਜਾਬ ਦੇ ਪਾਣੀਆਂ ਦੀ,

ਦੁਸ਼ਮਣ ਤਾਂਈਂ ਪਿਆਸਿਆਂ ਮਾਰਨਾ ਏਂ ।

ਅਮਨ ਲਈ ਉਡਾਏ ਕਬੂਤਰਾਂ ਨੂੰ,

ਚੰਗਾ ਵੈਰੀ ਦੇ ਮਾਸ ਦਾ ਚਾਰਨਾ ਏਂ।

ਅਸੀਂ ਦੱਸਣੇ ਉਹਦਾ ਕੀ ਹਾਲ ਹੁੰਦੈ,

ਜਿਹੜਾ ਦਗਾ ਕੁਮਾਂਦਾ ਏ ਯਾਰਾਂ ਦੇ ਨਾਲ ।

ਵੱਡਾ ਮੂਰਖ ਏ ਕੱਖਾਂ ਦੀ ਛੰਨ ਥੱਲੇ,

ਬਹਿ ਕੇ ਖੇਡਦੈ ਜਿਹੜਾ ਅੰਗਿਆਰਾਂ ਦੇ ਨਾਲ ।

ਕਰਨੀ ਉਸ ਕੰਬਖਤ ਦੇ ਨਾਲ ਓਹੋ,

ਹੁੰਦੀ ਆਈ ਜੋ ਮੁੱਢੋਂ ਗ਼ਦਰਾਂ ਦੇ ਨਾਲ ।

ਹਾਰਾਂ ਨਾਲ ਸੁਆਗਤ ਸੀ ਕਦੀ ਕੀਤਾ,

ਇਸਤਕਬਾਲ ਕਰਨੈਂ ਹੁਣ ਤਲਵਾਰਾਂ ਦੇ ਨਾਲ ।

ਉਸ ਸੱਪ ਦੀ ਸਮਝ ਲਓ ਆਈ ਸ਼ਾਮਤ,

'ਜੋ ਚੌਰਾਹੇ 'ਚ ਫਨ ਖਲਾਰਦਾ ਏ ।

92 / 99
Previous
Next