Back ArrowLogo
Info
Profile

ਗਿੱਦੜ ਚੰਦਰੇ ਦੀ ਜਦੋਂ ਮੌਤ ਆਉਂਦੀ,

ਪਿੰਡ ਵੱਲ ਮੂੰਹ ਕਰਕੇ ਚੀਕਾਂ ਮਾਰਦਾ ਏ ।

ਅਣਖੀ ਸ਼ੇਰ ਪੰਜਾਬੀਆ ! ਦੇਸ਼ ਤਾਂਈ,

ਬੜਾ ਮਾਣ ਏਂ ਤੇਰੀ ਸ਼ਮਸ਼ੀਰ ਉੱਤੇ ।

ਤੇਰੇ ਪੀਡਿਆਂ ਡੋਲਿਆਂ ਅਜੇ ਤੀਕਰ,

ਰੱਖੀ ਆਸ ਨਹੀਂ ਕਦੀ ਤਕਦੀਰ ਉੱਤੇ ।

ਓਧਰ ਨੀਫ਼ਾ ਲੱਦਾਖ ਤੇ ਛਾਏ ਬੱਦਲ,

ਓਧਰ ਚੜ੍ਹੀ ਏ ਘਟਾ ਕਸ਼ਮੀਰ ਉੱਤੇ।

ਤੇਰੀ ਜਿੰਦ ਨੂੰ ਬਿਜਲੀਆਂ ਤਾੜ ਰਹੀਆਂ,

ਭਾਰੂ ਸਮਾਂ ਏਂ ਤੇਰੇ ਸਰੀਰ ਉੱਤੇ ।

ਫਿਰ ਵੀ ਕਹਿ ਦੇ ਪੰਜਾਬ ਦੇ ਰਹਿਨੁਮਾ ਨੂੰ,

ਤੇਰਾ ਕਾਫ਼ਲਾ ਕਿਤੇ ਨਹੀਂ ਰੁਕਣ ਦੇਣਾ ।

ਨਾਲ ਮੌਤ ਦੇ ਤੇ ਮੱਥਾ ਲਾ ਲਵਾਂਗੇ,

ਪਰ ਨਹੀਂ ਸੀਸ ਪੰਜਾਬ ਦਾ ਝੁਕਣ ਦੇਣਾ ।

93 / 99
Previous
Next