Back ArrowLogo
Info
Profile

Page Image

ਦੇਸ਼ ਨੂੰ ਤੱਤੀ ਵਾ ਨਾ ਲੱਗੇ

ਕਿਉਂ ਨਾ ਸਭ ਕੁਝ ਵਾਰੀਏ ਇਸ ਤੋਂ

ਵਤਨ ਹੀ ਧਨ ਜਾਗੀਰ ਅਸਾਡੀ।

ਵਤਨ ਹੀ ਜ਼ਿੰਦਗੀ ਦਾ ਸਰਮਾਇਆ,

ਵਤਨ ਹੀ ਹੈ ਤਕਦੀਰ ਅਸਾਡੀ ।

ਇਸ ਮਿੱਟੀ ਵਿੱਚ ਸੱਚਖੰਡ ਸਾਡਾ,

ਇਹ ਜ਼ੱਰੇ ਸੰਗਾਤ ਅਸਾਡੀ ।

ਵਤਨ ਦੀਆਂ ਜੂਹਾਂ ਵਿੱਚ ਵੱਸਦੀ,

ਮੁਕਤੀ ਅਤੇ ਨਿਜਾਤ ਅਸਾਡੀ ।

ਵਤਨੋਂ ਬਾਹਰ ਨਾ ਸਾਡਾ ਕਾਬਾ,

ਵਤਨ ਅਸਾਡਾ ਤੀਰਥ ਮੰਦਰ ।

ਦੇਸ਼ ਰਿਹਾ ਨਾ ਜੇ ਕਰ ਕਿਥੇ

ਰਹਿਣੇ ਕਾਸ਼ੀ ਤੇ ਹਰਮੰਦਰ ।

ਵਤਨ ਬਿਨਾਂ ਅਸੀਂ ਨਿਰੀਆਂ ਲੋਥਾਂ,

ਸਾਡੀ ਅਣਖ ਤੇ ਆਨ ਨਾ ਕੋਈ।

ਲੱਖ ਪਏ ਜਪਜੀ ਗੀਤਾ ਪੜੀਏ

ਸਾਡਾ ਧਰਮ ਈਮਾਨ ਨਾ ਕੋਈ।

ਧਰਮ ਮਜ਼ਹਬ ਤੇ ਰੰਗ ਨਸਲ ਦੀ,

ਸਦੀਆਂ ਪਿਛੋਂ ਟੁਰੀ ਕਹਾਣੀ।

94 / 99
Previous
Next