Back ArrowLogo
Info
Profile

ਪੰਜਾਬੀ ਬੰਗਾਲੀ, ਮਗਰੋਂ,

ਪਹਿਲਾਂ ਹਾਂ ਅਸੀਂ ਹਿੰਦੁਸਤਾਨੀ ।

ਵਤਨ ਪਿਆਰੇ ਦੇ ਨਾਂ ਅੱਗੇ,

ਸਭਨਾਂ ਦੇ ਸਿਰ ਝੁਕ ਜਾਂਦੇ ਨੇ ।

ਦੇਸ਼ ਤੋਂ ਸਦਕੇ ਹੋਵਣ ਲੱਗਿਆਂ,

ਕੁਲ ਵਖੇਵੇਂ ਮੁਕ ਜਾਂਦੇ ਨੇ ।

ਵਤਨ ਹੀ ਅਫ਼ਜ਼ਲ, ਵਤਨ ਮੁਕੱਦਮ,

ਵਤਨ ਹੀ ਪਹਿਲਾਂ ਵਤਨ ਹੀ ਅੱਗੇ ।

ਗੁਰੂ ਅਰਜਨ ਸੜਦੇ ਹੋਏ ਬੋਲੇ,

ਵਤਨ ਨੂੰ ਤੱਤੀ ਵਾ ਨਾ ਲੱਗੇ ।

ਲੋੜ ਪਈ ਤਾਂ ਹਿੱਕਾਂ ਤੇ ਫਿਰ,

ਦੇਸ਼ ਦੇ ਮਹਿਲ ਉਸਾਰ ਦਿਆਂਗੇ ।

ਸੌਂਹ ਦਸ਼ਮੇਸ਼ ਦੀ ਹਸਦਿਆਂ ਹਸਦਿਆਂ,

ਦੇਸ਼ ਤੋਂ ਬਚੜੇ ਵਾਰ ਦਿਆਂਗੇ ।

95 / 99
Previous
Next