Back ArrowLogo
Info
Profile

ਪੰਜਾਬੀ ਦਾ ਵਾਰਸ-ਬਲੱਗਣ

[ਬੱਲਗਣ ਜੀ ਦੇ ਦੋਸਤਾਂ ਦਾ ਦਾਇਰਾ ਬੜਾ ਵਿਸ਼ਾਲ ਸੀ । ਉਨ੍ਹਾਂ ਦੀ ਮੌਤ ਤੇ ਹਰ ਸਾਹਿਤਕਾਰ ਨੇ ਆਪਣੀ ਕਾਵਿ ਸ਼ਰਧਾਂਜਲੀ ਭੇਂਟ ਕੀਤੀ ਸੀ । ਉਨ੍ਹਾਂ ਵਿਚੋਂ ਕੁਝ ਕੁ ਟੁਕੜੇ ਤੁਹਾਡੀ ਭੇਟਾ ਕੀਤੇ ਜਾ ਰਹੇ ਹਨ । ਇਨ੍ਹਾਂ ਵਿਚੋਂ ਬਲੱਗਣ ਜੀ ਦੀ ਕਾਵਿ-ਸ਼ਖਸੀਅਤ ਦੇ ਝਲਕਾਰੇ ਪੈਂਦੇ ਹਨ।]

ਉਹ ਸਾਲਾਰ-ਏ ਕਾਫ਼ਲਾ ! ਉਹ ਮੁਸਾਫ਼ਿਰ ਕਿਧਰ ਗਿਆ ?

ਕਹਿੰਦੇ ਸਨ ਜਿਸ ਨੂੰ ਬਲੱਗਣ, ਉਹ ਸ਼ਾਇਰ ਕਿਧਰ ਗਿਆ ?

ਆਵਾਜ਼ ਸੀ ਉਹ ਗੰਜਦੀ, ਉਭਾਰਦੀ, ਲਲਕਾਰਦੀ,

ਆਵਾਜ਼ ਸੀ ਉਹ ਜਾਗ ਰਹੇ ਪੰਜਾਬ ਦੀ, ਹਿੰਦੁਸਤਾਨ ਦੀ । -

-ਡਾ: ਰੌਸ਼ਨ ਲਾਲ 'ਆਹੂਜਾ'

ਪੰਜਾਂ ਪਾਣੀਆਂ ਦੀ ਰਾਣੀ, ਨੈਣੀ ਭਰਿਆ ਹੈ ਪਾਣੀ,

ਮੈਂ ਹਾਂ ਪੀੜਾਂ ਦੀ ਕਹਾਣੀ, ਮੈਨੂੰ ਦੱਸੋ ਕੀ ਕਰਾਂ ?

ਪੀੜਾਂ ਕਿਸ ਤਰ੍ਹਾਂ ਜਰਾਂ ?

--ਵਿਧਾਤਾ ਸਿੰਘ 'ਤੀਰ

ਫੁੱਲ ਐਸਾ ਟਹਿਣੀਓ ਝੜਿਆ ਏ,

ਗੁਲਜ਼ਾਰ ਦੀ ਅੱਖ ਵਿੱਚ ਅਥਰੂ ਨੇ ।

ਕਲੀਆਂ ਤਾਂ ਛਮ ਛਮ ਰੋਣਾ ਸੀ,

ਅੱਜ ਖਾਰ ਦੀ ਅੱਖ ਵਿੱਚ ਅਥਰੂ ਨੇ ।

ਪੰਜਾਬੀ ਸਾਹਿਤ ਦੇ ਅੰਦਰ,

ਮੇਰੇ ਵਡ ਪਰਿਵਾਰੇ ਵੀਰਾ ਏ !

ਤੇਰੇ ਵਿਛੜਨ ਤੇ ਅੱਜ 'ਕਵਿਤਾ' ਦੇ,

ਸੰਸਾਰ ਦੇ ਅੱਖ ਵਿੱਚ ਅਥਰੂ ਨੇ ।

-ਦਰਸ਼ਨ ਸਿੰਘ 'ਆਵਾਰਾ'

96 / 99
Previous
Next