Back ArrowLogo
Info
Profile

ਦੁਨੀਆਂ ਵਿੱਚ ਨਹੀਂ ਮਿਲਦੀ ਮਿਸਾਲ ਕੋਈ,

ਬੇ ਮਿਸਾਲ ਆਖਾਂ, ਯਾ ਕੁਮਾਲ ਆਖਾਂ ।

ਵਾਰਿਸ ਦਿਲਾਂ ਦਾ ਸਾਡਾ ਇਕਬਾਲ ਸੈਂ ਤੂੰ,

ਵਾਰਿਸ ਆਖਾਂ ਜਾਂ ਤੈਨੂੰ ਇਕਬਾਲ ਆਖਾਂ ।

'ਊਧਮ ਸਿੰਘ' ਦੀ ਜਦੋਂ ਤੂੰ ਵਾਰ ਛੇੜੀ,

ਭਾਂਬੜ ਟੇਮਜ਼ ਦੀ ਹਿੱਕ ਤੇ ਮੱਚ ਉਠੇ ।

ਜਦ ਤੂੰ ਰਤਾ 'ਵਿਸਾਖੀ' ਦਾ ਗੀਤ ਗਾਇਆ,

ਸਿੱਟੇ ਕਣਕ ਦੇ ਖੇਤਾਂ 'ਚ ਨੱਚ ਉਠੇ ।

-ਹਜ਼ਾਰਾ ਸਿੰਘ ‘ਮੁਸ਼ਤਾਕ'

ਦਿਲ ਦਾ ਬੜਾ ਨਿਰਮਲ, ਮੂੰਹ ਦਾ ਬੜਾ ਮਿੱਠਾ,

ਧਨੀ ਕਲਮ ਦਾ ਟੁਰ ਗਿਆ ਯਾਨ ਸਾਡਾ।

ਉਹਦੇ ਨਾਲ ਹੀ ਕਵਿਤਾ ਦੀ ਸੀ ਮਹਿਫ਼ਲ,

ਉਹਦੇ ਨਾਲ ਸੀ ਕਵੀ ਦਰਬਾਰ ਸਾਡਾ ।

ਲੋਕੀਂ ਕਹਿੰਦੇ ਪੰਜਾਬੀ ਦਾ ਸੀ ਵਾਰਸ,

ਉਹ ਤੇ ਕਵਿਤਾ ਦਾ ਹੈਸੀ ਅਵਤਾਰ ਸਾਡਾ।

ਸੁੰਝਾਂ ਹੋ ਗਿਆ ਕਵੀਆਂ ਦਾ ਜਗਤ ਸਾਰਾ,

ਕਿਉਂਕਿ ਤੁਰ ਗਿਆ ਵਿਚੋਂ ਕਰਤਾਰ ਸਾਡਾ।

-ਰਾਮ ਨਰਾਇਣ ਸਿੰਘ 'ਦਰਦੀ'

ਐ ਮੇਰੇ ਮਹਿਬੂਬ ! ਇਸ ਦੁਨੀਆਂ 'ਚੋਂ ਟੁਰ ਜਾਣਾ ਤਿਰਾ ।

ਆਸ਼ਕਾਂ ਦੀ ਮੌਤ ਹੈ ਜਾ ਕੇ ਨਾ ਫਿਰ ਆਣਾ ਤਿਰਾ ।

ਓ ਸੁਗੰਧੀ ਵਾਲਿਆ ਫੁੱਲਾ : ਤਿਰੀ ਖੁਸ਼ਬੂ ਦੀ ਸਹੁੰ,

ਬਾਗ਼ ਵਿੱਚ ਪਤਝੜ ਲਿਆ ਦੇਵੇਗਾ ਮੁਰਝਾਣਾ ਤਿਰਾ ।

-ਦੀਪਕ ਜੈਤੋਈ'

ਰੋਂਦੀ ਰਹੀ ਬਹਾਰ ਦੀ ਖੁਸ਼ਬੋ ਤੇਰੇ ਬਗ਼ੈਰ ।

ਕੀਕਰ ਸਮਾਂ ਗੁਜ਼ਾਰਦੀ ਖੁਸ਼ਬੇ ਤੇਰੇ ਬਗ਼ੈਰ ।

-ਸੁਰਜੀਤ, 'ਰਾਮਪੁਰੀ

ਕਰਤਾਰ ਮਰ ਗਿਆ, ਕਵੀ ਦਰਬਾਰ ਮਰ ਗਿਆ ।

ਦਿਲਦਾਰ ਦੇ ਵਿਯੋਗ ਵਿੱਚ ਦਿਲਦਾਰ ਮਰ ਗਿਆ ।

ਮੈਦਾਨ ਵਿੱਚ ਮਹਾਨ ਪੱਤਰਕਾਰ ਮਰ ਗਿਆ ।

ਕਵਿਤਾ ਦੀ ਰਕਸ਼ਾ ਕਰਦਿਆਂ ਸਾਲਾਰ ਮਰ ਗਿਆ ।

-ਠਾਕੁਰ ਭਾਰਤੀ

97 / 99
Previous
Next