

ਇਸ ਨਜ਼ਾਰੇ ਨੂੰ ਵੇਖ ਕੇ ਬੜਾ ਹੀ ਖੁਸ਼ ਹੋਏ। ਮੈਕਗਰੇਗਰ ਲਿਖਦਾ ਹੈ ਕਿ ਬਾਰਾਂ ਲੱਖ ਤੋਂ ਵੱਧ ਰੁਪਿਆ ਉਸ ਦਿਨ ਵੰਡਿਆ ਗਿਆ ਸੀ । ਕਈ ਹੋਰਨਾਂ ਇਤਿਹਾਸਕਾਰਾਂ ਨੇ ਇਸ ਰਕਮ ਦੀ ਗਿਣਤੀ 22 ਲੱਖ ਦਿੱਤੀ ਹੈ, ਹਕੀਕਤ ਵਿਚ ਇਹ ਰਕਮ ਕਿਸੇ ਤਰ੍ਹਾਂ ਵੀ 20 ਲੱਖ ਤੋਂ ਘੱਟ ਨਹੀਂ ਸੀ ।
ਜਦ 20 ਲੱਖ ਰੁਪਿਆ ਕੇਵਲ ਦਾਨ ਵਿਚ ਵੰਡਿਆ ਗਿਆ ਤਾਂ ਇਸ ਤੋਂ ਸੌਖਾ ਹੀ ਅਨੁਮਾਨ ਕੀਤਾ ਜਾ ਸਕਦਾ ਹੈ ਕਿ ਵਿਆਹ ਤੇ ਮਹਾਰਾਜਾ ਸਾਹਿਬ ਦਾ ਕਿੰਨਾ ਕੁ ਖਰਚ ਆਇਆ ਹੋਣਾ ਹੈ। ਸਰਬਤ ਖਾਲਸਾ ਫੌਜ ਦੇ ਸਿਪਾਹੀ ਕੀ ਪੈਦਲ ਤੋਂ ਕੀ ਘੋੜ ਚੜ੍ਹੇ, ਸਭ ਨੂੰ ਇਕ ਇਕ ਪਗ ਅਤੇ ਇਕ ਇਕ ਥਾਲ ਮਠਿਆਈ ਦਾ ਦਿੱਤਾ ਗਿਆ । ਇਹਨਾਂ ਦੇ ਸਰਦਾਰਾਂ ਨੂੰ ਬਹੁਮੁੱਲੇ ਸਿਰੋਪੇ ਦਿੱਤੇ ਗਏ।
ਸ: ਸ਼ਾਮ ਸਿੰਘ ਨੇ ਆਪਣੀ ਸਪੁੱਤਰੀ ਨੂੰ ਇਸ ਸਮੇਂ ਹੇਠ ਲਿਖਿਆ ਦਾਜ ਦਿੱਤਾ:- 11 ਹਾਥੀ, 100 ਘੋੜੇ, 100 ਊਠ, 101 ਗਊਆਂ, 101 ਲਵੇਰੀਆਂ ਮਹੀਆਂ, 500 ਕਸ਼ਮੀਰੀ ਸਾਲਾਂ, ਅਤੇ ਬਹੁਤ ਬੜੀ ਰਕਮ ਦੇ ਮੁੱਲ ਦੇ ਜਵਾਹਾਰਾਤ । ਇਹਨਾਂ ਤੋਂ ਛੁੱਟ ਖੀਨਖਾਬ ਦੇ ਥਾਨ, ਸੋਨੇ ਚਾਂਦੀ ਦੇ ਭਾਂਡਿਆਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਸੀ । ਮਹਾਰਾਜਾ ਰਣਜੀਤ ਸਿੰਘ, ਸਰ ਹੈਨਰੀ ਫੈਨ ਅਤੇ ਸ਼ਾਹਜ਼ਾਦਾ ਖੜਗ ਸਿੰਘ ਅਤੇ ਸ਼ੇਰ ਸਿੰਘ ਆਦਿ ਨੂੰ ਬਹਮੁੱਲੀਆਂ ਸੁਗਾਤਾਂ ਮਿਲੀਆਂ । ਇਹ ਵਿਆਹ ਪਰ ਸਰਦਾਰ ਸ਼ਾਮ ਸਿੰਘ ਦਾ 15 ਲੱਖ ਰੁਪਿਆ ਖਰਚ ਹੋਇਆ ਸੀ ।
ਮੁਕਦੀ ਗੱਲ ਇਹ ਹੈ ਕਿ ਸ਼ਾਹਜ਼ਾਦਾ ਨੌਨਿਹਾਲ ਸਿੰਘ ਦਾ ਵਿਆਹ ਕੀ ਸੀ, ਮਾਨੇ ਸਾਰਾ ਪੰਜਾਬ ਨਿਹਾਲੋ ਨਿਹਾਲ ਹੋ ਗਿਆ ਅਤੇ ਇਹ ਘਟਨਾ ਪੰਜਾਬ ਦੇ ਇਤਿਹਾਸ ਦਾ ਕਦੇ ਨਾ ਭੁੱਲਣ ਵਾਲਾ ਭਾਗ ਬਣ ਗਈ।
ਇਹ ਵਿਆਹ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਦੋਹਾਂ ਧਿਰਾਂ ਦੀ ਇੱਛਾ ਸੀ ਕਿ ਦਿਖਲਾਵਾ ਉਕਾ ਨਾ ਕੀਤਾ ਜਾਏ, ਪਰ ਸੇਰ ਪੰਜਾਬ ਦੇ ਪੋਤੇ ਦਾ ਵਿਆਹ ਚਾਹੇ ਉਹ ਕਿੰਨੀ ਵੀ ਸਾਦਗੀ ਨਾਲ ਕਿਉਂ ਨਾ ਕੀਤਾ ਜਾਂਦਾ, ਇਸ ਤੋਂ ਘਟ ਨਹੀਂ ਸੀ ਹੋ ਸਕਦਾ।
ਜਮਰੌਦ ਨੂੰ ਖਾਲਸਾ ਰਾਜ ਵਿਚ ਮਿਲਾਉਣਾ
ਅਕਤੂਬਰ ਸੰਨ 1836 ਈ: ਵਿਚ ਬਹਾਦਰ ਜਰਨੈਲ ਹਰੀ ਸਿੰਘ ਨਲੂਏ ਨੇ ਆਪਣੀ ਨਿਡਰ ਖਾਲਸਾ ਫੌਜ ਨਾਲ ਅਫਰੀਦੀਆਂ ਦੀ ਪ੍ਰਸਿੱਧ ਗਤੀ 'ਜਮਰੌਦ ਕਲਾਂ' ਨਾਮੀ ਕਿਲ੍ਹੇ ਨੂੰ ਫਤਹਿ ਕਰਕੇ ਇਸ ਤੋਂ ਆਪਣਾ ਕਬਜ਼ਾ ਕਰ ਲਿਆ। ਫੌਜੀ ਨਿਗਾਹ ਤੋਂ ਇਹ ਥਾਂ ਬੜੀ ਲੋੜੀਂਦੀ ਅਤੇ ਦੱਰਾ ਖੈਬਰ ਦਾ ਬੂਹਾ ਮੰਨੀ ਜਾਂਦੀ ਸੀ, ਇਸ ਲਈ ਸਰਦਾਰ ਜੀ ਨੇ ਇਸ ਕੱਚੀ ਗੜੀ ਦੀ ਥਾਂ ਪਰ ਇਕ ਵੱਡਾ ਕਿਲ੍ਹਾ ਬਣਵਾਇਆ, ਜਿਸ ਦਾ ਨਾਂ ਫਤਹਿਗੜ੍ਹ ਰੱਖਿਆ।
ਇਸ ਕਿਲ੍ਹੇ ਦੇ ਤਿਆਰ ਹੋ ਜਾਣ ਨਾਲ ਅਫਗਾਨਾਂ ਦੀ ਰਹੀ ਖਹੀ ਆਸ ਦਾ ਲੋਕ ਵੀ
1. ਸਰ ਲੈਪਲ ਗ੍ਰਿਫਨ, ਦੀ ਪੰਜਾਬ ਚੀਫਸ,ਜਿ.1 ਸ. 4421
2. ਪੋਫੈਸਰ ਚੋਪੜਾ ਦੀ ਪੰਜਾਬ ਐਜ: ਦੇ ਸਾਵਰਨ ਸਟੇਟ ਸਫਾ 321