Back ArrowLogo
Info
Profile

ਟੁੱਟ ਗਿਆ । ਹੁਣ ਤਾਂ ਉਹ ਸਾਫ ਸਮਝ ਗਏ ਕਿ ਖਾਲਸਾ ਫੌਜ ਦਾ ਦੂਜਾ ਹੱਲਾ ਜਲਾਲਾਬਾਦ ਤੇ ਹੋਵੇਗਾ । ਇਸ ਖਤਰੇ ਤੋਂ ਬਚਣ ਲਈ ਅਮੀਰ ਦੋਸਤ ਮੁਹੰਮਦ ਖਾਨ ਨੇ ਇਕ ਵਾਰੀ ਮੁੜ ਖਾਲਸੇ ਨਾਲ ਟੱਕਰ ਲੈ ਕੇ ਭਾਗਾਂ ਦੀ ਪਰਖ ਕਰਨੀ ਚਾਹੀ। ਇਸ ਸਮੇਂ ਉਹ ਆਪ ਤਾਂ ਮੈਦਾਨ ਜੰਗ ਵਿਚ ਖਾਲਸੇ ਦੇ ਟਾਕਰੇ ਪਰ ਆਉਣ ਦਾ ਹੌਂਸਲਾ ਨਾ ਕਰ ਸਕਿਆ, ਪਰ ਆਪਣੇ ਪੁੱਤਰ ਮੁਹੰਮਦ ਅਫਜ਼ਲ ਖਾਂ ਅਤੇ ਮੁਹੰਮਦ ਅਕਬਰ ਖਾਨ ਆਦਿ ਦੀ ਸੌਂਪਣੀ ਵਿਚ ਵੱਡੀ ਅਫਗਾਨੀ ਫੌਜ ਅਤੇ ਬੇਗਿਣਤ ਮੁਲਖਈਆ ਲਸ਼ਕਰ ਜਮਰੌਦ ਨੂੰ ਮੁੜ ਫਤਹਿ ਕਰਨ ਲਈ ਅਪ੍ਰੈਲ ਸੰਨ 1837 ਨੂੰ ਇਧਰ ਭੇਜਿਆ । ਅਫਗਾਨੀ ਫੌਜਾਂ ਬੜੇ ਜੋਸ਼ ਨਾਲ ਇਕ ਰਾਤ ਨੂੰ ਦਰੇ ਤੋਂ ਨਿਕਲੀਆਂ ਅਤੇ ਕਿਲ੍ਹਾ ਫਤਹਿ ਗੜ੍ਹ ਨੂੰ ਘੇਰ ਲਿਆ। ਇਸ ਸਮੇਂ ਸ: ਮਹਾਂ ਸਿੰਘ ਦੀ ਤਹਿਤ ਵਿਚ ਬਹੁਤ ਥੋੜੀ ਖਾਲਸਾ ਫੌਜ ਸੀ, ਪਰ ਉਸ ਨੇ ਬੜੀ ਵੀਰਤਾ ਨਾਲ ਸਾਰਾ ਦਿਨ ਲੜ ਕੇ ਵੈਦੀ ਨੂੰ ਉਥੇ ਹੀ ਅਟਕਾਈ ਰੱਖਿਆ। ਦੋ ਦਿਨ ਅਫਗਾਨਾਂ ਦੀਆਂ ਤੋਪਾਂ ਚਲਦੀਆਂ ਰਹੀਆਂ, ਛੇਕੜ ਦੂਜੇ ਦਿਨ ਲੋਡੇ ਪਹਿਰ ਕਿਲ੍ਹੇ ਦੀ ਪੱਛਮੀ ਬਾਹੀ ਡਿੱਗ ਪਈ, ਪਰ ਅਫਗਾਨਾਂ ਦੇ ਦਿਲਾਂ ਤੋਂ ਖਾਲਸੋ ਦਾ ਐਡਾ ਦਬਦਬਾ ਬੈਠਾ ਹੋਇਆ ਸੀ ਕਿ ਉਹ ਉਸ ਸਮੇਂ ਕਿਲ੍ਹੇ ਦੇ ਅੰਦਰ ਵਤਨ ਦਾ ਹੀਆ ਨਾ ਕਰ ਸਕੇ । ਹੁਣ ਰਾਤ ਪੈ ਗਈ ਸੀ ਅਤੇ ਲਗਦੇ ਹੱਥ ਸ: ਮਹਾਂ ਸਿੰਘ ਨੇ ਕਿਲ੍ਹੇ ਦੀ ਡਿਗੀ ਹੋਈ ਥਾਂ ਰੇਤ ਮਿੱਟੀ ਆਦਿ ਨਾਲ ਬੋਰੀਆਂ ਭਰਵਾ ਕੇ ਰਾਤੋਂ-ਰਾਤ ਮੁੜ ਉਸਾਰ ਲਈ ਤੇ ਨਾਲ ਹੀ ਇਸ ਸਾਰੀ ਵਿਥਿਆ ਸ: ਹਰੀ ਸਿੰਘ ਨੂੰ ਪਿਸ਼ਾਵਰ ਲਿਖ ਭੇਜੀ।

ਸ: ਹਰੀ ਸਿੰਘ ਇਸ ਖਬਰ ਨੂੰ ਸੁਣਦੇ ਹੀ ਬੜੀ ਤੇਜ਼ੀ ਨਾਲ 30 ਅਪ੍ਰੈਲ ਨੂੰ ਸਵੇਰ ਹੋਣ ਤੋਂ ਪਹਿਲਾਂ ਹੀ ਵੈਰੀ ਤੇ ਆਣ ਪਿਆ। ਭਾਵੇਂ ਖਾਲਸਾ ਫੌਜ ਅਫਗਾਨੀ ਲਸਕਰ ਤੋਂ ਗਿਣਤੀ ਵਿਚ ਬਹੁਤ ਘੱਟ ਸੀ, ਪਰ ਹੱਲਾ ਇੰਨਾ ਅਚਾਨਕ ਅਤੇ ਦਰਿੜਤਾ ਨਾਲ ਕੀਤਾ ਗਿਆ ਸੀ, ਕਿ ਅਫਗਾਨ ਸਮਝੇ ਕਿ ਸਾਰੀ ਦੀ ਸਾਰੀ ਖਾਲਸਾ ਫੌਜ ਮੈਦਾਨ ਵਿਚ ਪਹੁੰਚ ਗਈ ਹੈ । ਅਗੋਂ ਅਫਗਾਨਾਂ ਨੇ ਬੜੀ ਬਹਾਦਰੀ ਦਾ ਸਬੂਤ ਦਿੱਤਾ ਅਤੇ ਮਜ਼ਹਬੀ ਜੋਸ਼ ਵਿਚ ਚੰਗੇ ਡਟ ਕੇ ਲੜੇ, ਪਰ ਅਖੀਰ ਖਾਲਸੇ ਦੀ ਅਦੁੱਤੀ ਦਰਿੜਤਾ ਤੇ ਸੂਰਮਤਾਈ ਦੇ ਅੱਗੇ ਟਿਕ ਨਾ ਸਕੇ । ਇਹਨਾਂ ਦੇ ਪੈਰ ਰਣਤੱਤੇ ਵਿਚੋਂ ਹਿਲਣੇ ਹੀ ਸਨ ਕਿ ਉਧਰੋਂ ਖਾਲਸੇ ਨੇ ਉਹ ਤਲਵਾਰ ਚਲਾਈ ਕਿ ਵੈਰੀ ਭੈਭੀਤ ਹੋ ਕੇ ਭੱਜਿਆ ਅਤੇ ਜਾਨਾਂ ਬਚਾਉਣ ਲਈ ਦੱਰੇ ਵਿਚ ਜਾ ਵੜਿਆ। ਹੁਣ ਮੈਦਾਨ ਪਰ ਖਾਲਸੇ ਦਾ ਅਧਿਕਾਰ ਹੋ ਗਿਆ । ਇਸ ਜੰਗ ਵਿਚ ਵਿਜਈ ਖਾਲਸੇ ਨੇ ਅਫਗਾਨਾਂ ਤੋਂ 15 ਭਾਰੀਆਂ ਤੋਪਾਂ ਖੋਹ ਲਈਆਂ। ਅਫਗਾਨ ਇਸ ਸਮੇਂ ਜਦ ਮੈਦਾਨ ਵਿਚ ਹਾਰ ਪਾ ਕੇ ਨੱਸੇ ਤਾਂ ਖਾਲਸੇ ਨੇ ਦੱਰੇ ਦੇ ਅੰਦਰ ਜਾ ਕੇ ਵੈਰੀ ਦਾ ਦੂਰ ਤਕ ਪਿੱਛਾ ਕੀਤਾ । ਨਸੋ ਜਾਂਦੇ ਅਫਗਾਨਾਂ ਨੂੰ ਸ਼ਮਸ਼ੋਦੀਨ ਖਾਨ ਸਜਰਸਾਹ ਰਸਾਲਾ ਫੌਜ ਨਾਲ ਆ ਮਿਲਿਆ ਅਤੇ ਇਨ੍ਹਾਂ ਦਾ ਬੜਾ ਹੌਂਸਲਾ ਦਿਵਾਇਆ। ਇਸ ਸਮੇਂ ਬੜੀ ਖਲਬਲੀ ਮਚੀ ਤੇ ਮੁੜ ਲੜਾਈ ਆਰੰਭ ਹੋ ਗਈ । ਠੀਕ ਇਸ ਸਮੇਂ ਖਾਲਸੇ ਦਾ ਬਹੁਦਾਰ ਜਰਨੈਲ ਸ: ਹਰੀ ਸਿੰਘ ਨਲੂਆ ਗੋਲੀ ਨਾਲ ਫੱਟੜ ਹੋ ਗਿਆ ਅਤੇ ਇਸੇ ਰਾਤ ਨੂੰ ਸ਼ਹੀਦੀ ਦਾ ਪਿਆਲਾ ਪੀ ਕੇ ਪ੍ਰਲੋਕ ਵਿਚ ਜਾ ਬਿਰਾਜਿਆ।

1. ਦੀ ਪੰਜਾਬ ਐਜ ਦੇ ਸਾਵਰਨ ਸਟੇਟ ਸਫਾ 3।

2. ਸ: ਹਰੀ ਸਿੰਘ ਨਲੂਏ ਦੀ ਅਦੁੱਤੀ ਵੀਰਤਾ ਤੇ ਇਸ ਜੰਗ ਦਾ ਸਵਿਸਥਾਰ ਹਾਲ ਪੜ੍ਹਨਾ ਚਾਹੋ ਤਾਂ ਜੀਵਨ ਇਤਿਹਾਸ ਸ: ਹਰੀ ਸਿੰਘ ਨਲੂਆ ਪੜ੍ਹੋ, ਜੋ ਇਤਿਹਾਸਕ ਖੋਜ ਦੀ ਬਹੁਮੁੱਲੀ ਕਿਤਾਬ ਹੈ।

101 / 154
Previous
Next