

ਇਹ ਦਿਲਾਂ ਨੂੰ ਫੱਟੜ ਕਰ ਦੇਣ ਵਾਲੀ ਖਬਰ ਸ਼ੇਰ ਪੰਜਾਬ ਨੂੰ ਸਾਵਨੀ ਸਵਾਰ ਦੀ ਰਾਹੀਂ ਭੇਜੀ ਗਈ । ਜਦ ਆਪ ਨੇ ਇਹ ਖਬਰ ਸੁਣੀ ਤਾਂ ਆਪ ਦੇ ਪੈਰਾਂ ਹੇਠੋਂ ਧਰਤੀ ਨਿਕਲ ਗਈ ਤੇ ਹਾਅ! ਦਾ ਨਾਅਰਾ ਮਾਰਿਆ ਅਤੇ ਦੇਰ ਤਕ ਮਾਨੋ ਚਿੰਤਾ ਦੇ ਸਾਗਰਾਂ ਵਿਚ, ਉਹ ਮਨ ਜੋ ਕਦੇ ਵਹਿੰਦੀਆਂ ਕਲਾ ਦਾ ਜਾਣੂ ਹੀ ਨਹੀਂ ਸੀ, ਬੇਵਸਾ ਹੋ ਕੇ ਗੋਤੇ ਖਾਣ ਲੱਗਾ । ਜਿੰਨੇ ਦਰਬਾਰੀ ਇਸ ਸਮੇਂ ਦਰਬਾਰ 'ਚ ਹਾਜ਼ਰ ਸਨ ਸਭ ਦੇ ਚਿਹਰਿਆਂ ਤੇ ਹਵਾਈਆਂ ਫਿਰ ਛਾ ਗਈਆਂ, ਛੇਕੜ ਮਹਾਰਾਜਾ ਬੜੇ ਜੋਸ਼ ਵਿਚ ਉਠਿਆ ਤੇ ਹੁਕਮ ਦਿੱਤਾ ਕਿ ਹੁਣ ਹੀ ਫੌਜਾਂ ਪਿਸ਼ਾਵਰ ਵੱਲ ਕੂਚ ਕਰ ਦੇਣ ਤੇ ਇਕ ਮੰਜ਼ਲ ਨੂੰ ਦੋ ਤੇ ਦੋ ਨੂੰ ਚਾਰ ਕਰਦੇ ਹੋਏ ਉਡ ਕੇ ਪਹੁੰਚਣ ਤੇ ਮੇਰੇ ਪਿਆਰੇ ਸਰਦਾਰ ਹਰੀ ਸਿੰਘ ਜੀ ਦਾ ਪੂਰਾ ਪੂਰਾ ਬਦਲਾ ਲਏ ਬਿਨਾਂ ਆਰਾਮ ਨਾਲ ਨਾ ਬੈਠਣ ।
ਇਸ ਹੁਕਮ ਦੀ ਪਾਲਣਾ ਬੜੀ ਤੇਜ਼ੀ ਨਾਲ ਕੀਤੀ ਗਈ । ਮਹਾਰਾਜਾ ਸਾਹਿਬ ਆਪ ਲਾਹੌਰ ਤੋਂ ਕੂਚ ਕਰਕੇ ਸਣੇ ਖਾਲਸਾ ਫੌਜ ਦਾ ਸਭ ਤੋਂ ਪਹਿਲਾ ਡੇਰਾ ਪਿਸ਼ਾਵਰ ਜਿਹੜਾ ਪਹੁੰਚਿਆ ਉਹ ਰਾਮ ਨਗਰ ਦੀ ਛਾਵਣੀ ਦਾ ਸੀ। ਇਹ 100 ਮੀਲ ਦੀ ਵਾਟ 6 ਦਿਨਾਂ ਵਿਚ ਪੂਰੀ ਕਰਕੇ ਪਿਸ਼ਾਵਰ ਪੁਜ ਗਿਆ ।
ਇਧਰ ਅਫਗਾਨਾਂ ਨੂੰ ਜਦ ਸ਼ੇਰਿ ਪੰਜਾਬ ਦੇ ਅਥਾਹ ਜੋਸ਼ ਅਤੇ ਅਣਗਿਣਤ ਖਾਲਸਾ ਫੌਜ ਦੇ ਕੂਚ ਦਾ ਪਤਾ ਲੱਗਾ ਤਾਂ ਉਹ ਨੱਸ ਕੇ ਕਾਬਲ ਜਾ ਵੜੇ। ਖਾਲਸਾ ਫੌਜਾਂ ਨੇ ਕਈ ਜ਼ਰੂਰੀ ਘਾਟੀਆਂ ਪਰ ਕਬਜ਼ਾ ਕਰ ਲਿਆ ਅਤੇ ਉਥੇ ਆਪਣੀਆਂ ਚੌਕੀਆਂ ਬਿਠਾ ਦਿੱਤੀਆਂ ।
ਮਹਾਰਾਜਾ ਰਣਜੀਤ ਸਿੰਘ ਦਾ ਚਲਾਣਾ
ਹੁਣ ਸੇਰਿ ਪੰਜਾਬ ਦਾ ਸਾਧਾਰਨ ਰੋਗ ਦਿਨੋ ਦਿਨ ਵਧਦਾ ਗਿਆ । ਸ਼ਾਹੀ ਹਕੀਮ ਫਕੀਰ ਅਜ਼ੀਜ਼ੁਦੀਨ ਆਦਿ ਨਾਮੀ ਵੈਦ ਰੋਗ ਨੂੰ ਕੱਟਣ ਦੇ ਦਿਨ ਰਾਤ ਯਤਨ ਵਿਚ ਰਹਿੰਦੇ ਸਨ, ਪਰ ਜਦ ਆਯੂ ਪੂਰੀ ਹੋ ਜਾਂਦੀ ਹੈ ਤਾਂ ਕੋਈ ਦਵਾਈ ਕਾਟ ਨਹੀਂ ਕਰ ਸਕਦੀ । ਠੀਕ ਇਹੀ ਹਾਲ ਮਹਾਰਾਜਾ ਸਾਹਿਬ ਦਾ ਹੋਇਆ। ਮਹਾਰਾਜਾ ਸਾਹਿਬ ਨੇ ਜਦ ਆਪਣੇ ਇਸ ਰੋਗ ਨੂੰ ਵਧਦਾ ਡਿੱਠਾ ਤਾਂ 8 ਜੇਠ ਸੰਮਤ 1896 ਬਿ: ਮੁਤਾਬਕ ਸੰਨ 1836 ਈ: ਨੂੰ ਲਾਹੌਰ ਵਿਚ ਇਕ ਭਾਰੀ ਦਰਬਾਰ ਦਾ ਹੁਕਮ ਦਿੱਤਾ ਜਿਸ ਵਿਚ ਸਾਰੇ ਸਰਦਾਰਾਂ ਅਤੇ ਜਾਗੀਰਦਾਰਾਂ ਨੂੰ ਬੁਲਾਇਆ ਗਿਆ ਸੀ । ਨੀਯਤ ਦਿਨ ਜਦ ਸਾਰੇ ਦਰਬਾਰੀ ਆਪੋ-ਆਪਣੀ ਥਾਂ ਪਰ ਸਜ ਗਏ, ਤਦ ਸ਼ੇਰਿ ਪੰਜਾਬ ਇਕ ਸੁਨਹਿਰੀ ਪਾਲਕੀ ਵਿਚ ਤਕੀਏ ਪਰ ਛੋਹ ਲਾਏ ਹੋਏ ਦਰਬਾਰ ਵਿਚ ਆਏ । ਅਗੋਂ ਸਾਰੇ ਦਰਬਾਰੀਆਂ ਨੇ ਉਠ ਕੇ ਫਤਹਿ ਬੁਲਾਈ, ਨਾਲ ਹੀ ਕਿਲ੍ਹੇ ਤੋਂ 101 ਤੋਪਾਂ ਦੀ ਗਰਜ ਨੇ ਸਲਾਮੀ ਦਿੱਤੀ । ਮਹਾਰਾਜਾ ਸਾਹਿਬ ਦਾ ਸਰੀਰ ਇਸ ਸਮੇਂ ਏਨਾ ਨਿਰਬਲ ਹੋ ਗਿਆ ਸੀ ਕਿ ਆਪ ਨੂੰ ਸ਼ਾਹੀ ਵੈਦ ਨੇ ਕੁਰਸੀ ਤੇ ਬੈਠਣ ਦੀ ਆਗਿਆ ਨਾ ਦਿੱਤੀ ਤੇ ਉਸੇ ਤਰ੍ਹਾਂ ਆਪ ਦੀ ਪਾਲਕੀ ਅਡੋਲ ਉਸ ਸੰਗਮਰਮਰ ਦੀ ਬਰਾਦਰੀ ਦੇ ਚਬੂਤਰੇ ਪਰ ਰੱਖੀ ਗਈ ਜੋ ਜੋ ਹਜੂਰੀ ਬਾਗ ਵਿਚ ਬਣੀ ਹੋਈ । ਇਸ ਸਮੇਂ ਖਾਲਸੇ ਦਾ ਤੇਜ ਦਾ ਸੂਰਜ ਦੁਪਹਿਰ ਵਤ ਆਪਣੇ ਪੂਰੇ ਸਿਖਰ ਪਰ ਸੀ, ਹਰ ਪਾਸੇ ਤੋਂ ਦਬਦਬਾ ਤੇ ਸ਼ਾਹੀ ਆਨ ਸ਼ਾਨ ਵਧ ਰਹੀ ਸੀ, ਨਿਗਾਹ ਚੁੱਕ ਕੇ ਵੇਖਿਆ
1. ਇਹ ਬਾਰਾਂਦਰੀ ਅਜੇ ਤਕ ਹਜੂਰੀ ਬਾਗ ਕਿਲ੍ਹੇ ਪਾਸ ਲਾਹੌਰ ਵਿਚ ਮੌਜੂਦ ਹੈ। ਇਸ ਸੀ ਉਪਰਲੀ ਛਤ ਪਿੱਛੇ ਜਿਹੇ ਭੂਚਾਲ ਨਾਲ ਡਿੱਗ ਪਈ ਸੀ।
ਖੁਸ਼ੀ ਤੇ ਐਸ਼ਵਰ ਹੀ ਨਜ਼ਰੀਂ ਆਂਵਦਾ ਸੀ । ਹਾਂ, ਕਿਸੇ ਵੇਲੇ ਜਦ ਬਿਰਧ ਸ਼ੇਰ ਦੀ ਪਾਲਕੀ ਵੱਲ ਨਜ਼ਰ ਜਾ ਪੈਂਦੀ ਸੀ, ਤਦ ਥੋੜੀ ਦੇਰ ਲਈ ਮਨ ਉਦਾਸ ਜਿਹੇ ਹੋ ਜਾਂਦੇ ਸਨ ਤੇ ਕਰਤਾਰ ਦੀ ਵਚਿਤ੍ਰ ਕੁਦਰਤ: ' ਦਾ ਨਜਾਰਾ ਅੱਖਾਂ ਮੂਹਰੇ ਆ ਖਲੋਂਦਾ ਸੀ। ਕਿ ਇਹ ਉਹੀ ਬਹਾਦਰ ਯੋਧਾ ਹੈ ਜੋ ਵਗਦੀਆਂ ਤਲਵਾਰਾਂ ਤੇ ਵਸਦੀਆ ਗੋਨੀਆਂ ਵਿਚ ਆਪਣੇ ਘੋੜੇ ਨੂੰ ਉਡਾਂਦਾ ਹੋਇਆ ਬਿਜਲੀ ਵਾਂਗ ਵੇਰੀ ਦੇ ਸਿਰ ਜਾ ਪੈਂਦਾ ਸੀ ਅਤੇ ਬਕੇਵੇਂ ਦੇ ਭੂਅ ਤੋਂ ਮੂਲੋਂ ਉਕਾ ਅਞਾਣੂ ਸੀ, ਅਜ ਕੁਰਸੀ ਪਰ ਆਪਣੇ ਆਪ ਨੂੰ ਥੰਮ੍ਹਣ ਤੋਂ ਵੀ ਅਸਮਰਥ ਹੈ । ਇਹ ਸਾਰੇ ਖਿਆਲ ਸੂਰਜ ਅੱਗੋਂ ਬੱਦਲ ਆ ਜਾਣ ਦੀ ਤਰ੍ਹਾਂ ਜਰਾ ਦੀ ਜਰਾ ਲਈ ਉਦਾਸੀ ਦਾ ਝਲਕਾ ਦੇ ਜਾਂਦੇ ਸਨ, ਪਰ ਇਹ ਸੋਚ ਕੇ ਕਿ ਮਹਾਰਾਜੇ ਦੇ ਪੁੱਤਰ ਤੇ ਪੋਤਰੇ ਸਾਰੇ ਚਤਰ ਸਿਆਣੇ ਹਨ, ਮਨਾਂ ਨੂੰ ਧਰਵਾਸ ਹੋ ਜਾਂਦਾ ਸੀ ।
ਮਹਾਰਾਜਾ ਦੀ ਪਾਲਕੀ ਚਬੂਤਰੇ ਤੇ ਰੱਖਣ ਦੇ ਪਿਛੋਂ ਕੁਝ ਦੇਰ ਲਈ ਸਾਰੇ ਦਰਬਾਰ ਵਿਚ ਚੁਪ-ਚਾ ਵਰਤ ਗਈ, ਛੇਕੜ ਬਿਰਧ ਸ਼ੇਰ ਨੇ ਆਪਣਾ ਮੂੰਹ ਇਉਂ ਖੋਲ੍ਹਿਆ ਤੇ ਧੀਮੀ ਜਿਹੀ ਆਵਾਜ਼ ਵਿਚ ਕਹਿਣ ਲੱਗਾ :- 'ਬਹਾਦਰ ਖਾਲਸਾ ਜੀ । ਆਪ ਨੇ ਖਾਲਸਾ ਰਾਜ ਦੀ ਉਸਾਰੀ ਲਈ ਜੋ ਅਥੱਕ ਘਾਲਾਂ ਘਾਲੀਆਂ ਤੋਂ ਆਪਣੇ ਲਹੂ ਦੀਆਂ ਧਜੀਆਂ ਵਗਾਈਆਂ ਹਨ, ਉਹ ਅਸਫਲ ਨਹੀਂ ਗਈਆਂ ।
ਇਸ ਸਮੇਂ ਆਪਣੇ ਆਲੇ ਦੁਆਲੇ ਜੋ ਕੁਝ ਦੇਖ ਰਹੇ ਹੋ. ਇਹ ਸਭ ਕੁਝ ਆਪ ਜੀ ਦੀ ਕੁਰਬਾਨੀ ਤੋਂ ਘਾਲਾਂ ਦਾ ਫਲ ਹੈ। ਮੈਂ ਗੁਰੂ ਤੇ ਆਪ ਦੇ ਭਰੋਸੇ ਇਕ ਸਧਾਰਨ ਪਿੰਡ ਤੋਂ ਉਠ ਕੇ ਲਗਭਗ ਸਾਰੇ ਪੰਜਾਬ ਤੇ ਇਸ ਤੋਂ ਬਾਹਰ ਅਫਗਾਨਿਸਤਾਨ, ਕਸ਼ਮੀਰ, ਤਿੱਬਤ, ਸਿੰਧ ਦੀਆਂ ਕੰਧਾਂ ਤਕ ਖਾਲਸੇ ਦਾ ਰਾਜ ਸਥਾਪਤ ਕਰ ਦਿੱਤਾ ਹੈ। ਸੰਸਾਰ ਪਰ ਸੁਆਸਾਂ ਦਾ ਕੋਈ ਭਰੋਸਾ ਨਹੀਂ ਪਰ ਜੋ ਕਦੇ ਮੇਰਾ ਅੰਤ ਨੇੜੇ ਹੀ ਹੈ ਤਾਂ ਪਕ ਸਮਝੋ ਕਿ ਆਪ ਸਾਰਿਆਂ ਤੋਂ ਅਤਿ ਖੁਸ਼ੀ ਵਿਦਾ ਹੋਵਾਂਗਾ । ਮੈਂ ਇਸ ਵੇਲੇ ਆਪ ਸਭ ਨੂੰ ਮਹਾਰਾਜਾ ਖੜਗ ਸਿੰਘ ਦੇ ਹੱਥ ਸੌਂਪਦਾ ਹਾਂ, ਇਸ ਨੂੰ ਆਪ ਨੇ ਮੇਰੇ ਤੁਲ ਸਮਝਣਾ ਅਤੇ ਇਹ ਸਭ ਤਰ੍ਹਾਂ ਆਪ ਦੀ ਭਲਿਆਈ ਦਾ ਚਾਹਵਾਨ ਰਹੇਗਾ । ਇਸ ਸਮੇਂ ਸਾਰੇ ਦਰਬਾਰ ਦੇ ਚਿਹਰੇ ਮਹਾਰਾਜਾ ਦੇ ਪਿਆਰ ਵਿਚ ਲਾਲੋ ਲਾਲ ਹੋ ਰਹੇ ਸਨ, ਕਈਆਂ ਦੀਆਂ ਔਖੀਆਂ ਤੋਂ ਹੰਝੂਆਂ ਦੀ ਜਲਧਾਰਾ ਚਲ ਰਹੀ ਸੀ । ਛੇਕੜ ਮਹਾਰਾਜਾ ਸਾਹਿਬ ਨੇ ਸ਼ਾਹਜ਼ਾਦਾ ਖੜਗ ਸਿੰਘ ਦਾ ਹੱਥ ਲੈ ਕੇ ਰਾਜਾ ਧਿਆਨ ਸਿੰਘ ਦੇ ਹੱਥ ਵਿਚ ਫੜਾ ਦਿੱਤਾ ਅਤੇ ਧਿਆਨ ਸਿੰਘ ਵੱਲ ਤੱਕ ਕੇ ਕਿਹਾ ਕਿ ਆਪ ਨੇ ਖਾਲਸਾ ਰਾਜ ਵਲੋਂ ਬਹੁਤ ਉਚਾ ਮਰਤਬਾ ਪਾਇਆ ਹੈ, ਹੁਣ ਇਸ ਦੀ ਸੱਚੇ ਮਨ ਨਾਲ ਸੇਵਾ ਕਰਕੇ ਹੋਰ ਵਧਾਣਾ ਆਦਿ। ਇਸ ਤੋਂ ਪਿਛੋਂ ਸਾਰੇ ਦਰਬਾਰੀਆਂ ਨੇ ਮਹਾਰਾਜਾ ਖੜਗ ਸਿੰਘ ਅੱਗੇ ਨਜ਼ਰਾਨੇ ਹਾਜ਼ਰ ਕੀਤੇ, ਜਿਨ੍ਹਾਂ ਨੂੰ ਉਹ ਹੱਥ ਲਾ ਲਾ ਕੇ ਮੋੜਦਾ ਜਾਂਦਾ ਸੀ । ਪਰ ਸਭ ਨੂੰ ਮਹਾਰਾਜਾ ਸਾਹਿਬ ਵਲੋਂ ਆਪਣੇ ਆਪਣੇ ਰੁਤਬੇ ਅਨੁਸਾਰ ਸਿਰੋਪਾ ਦਿੱਤੇ ਗਏ । ਸ਼ੋਰ ਪੰਜਾਬ ਦੇ ਜੀਵਨ ਇਤਿਹਾਸ ਵਿਚ ਇਹ ਛੇਕੜਲਾ ਦਰਬਾਰ ਗਿਣਿਆ ਜਾਂਦਾ ਹੈ ।
ਇਸ ਦੇ ਬਾਅਦ ਮਹਾਰਾਜੇ ਦਾ ਰੋਗ ਦਿਨੋ-ਦਿਨ ਵਧਦਾ ਗਿਆ। ਇਸ ਸਮੇਂ ਬੜਾ ਭਾਰੀ ਦਾਨ ਕੀਤਾ ਗਿਆ । ਸਾਰੇ ਗੁਰਦੁਆਰਿਆ ਮੰਦਰਾਂ, ਮਸੀਤਾ ਅਤੇ ਅਨੇਕ ਲੋੜਵੰਦਾਂ ਨੂੰ ਲੱਖਾਂ ਰੁਪਏ ਵੰਡੇ ਗਏ । ਛੇਕੜ 15 ਹਾੜ ਵੀਰਵਾਰ ਸੰਮਤ 1896 ਬਿ: ਛੇ ਘੜੀ ਦਿਨ ਰਹੇ ਮੁਤਾਬਿਕ 27 ਜੂਨ 1839 ਨੂੰ ਉਨਾਹਠ ਸਾਲ ਦੀ ਉਮਰ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਭੌਰ ਉਡਾਰੀ ਲਾ ਗਿਆ । ਇਸ ਤਰ੍ਹਾਂ ਅਜ ਖਾਲਸਾ ਕੌਮ ਦੇ ਸਿਰ ਤੋਂ ਉਸ ਅਦੁੱਤੀ ਪੁਰਖ ਦਾ ਛਤਰ-ਜਿਸ ਨੇ ਖਾਲਸਾ ਕੌਮ ਲਈ ਰਾਜ ਭਾਗ ਸਥਾਪਤ ਕਰ ਦਿੱਤਾ ਸੀ - ਸਦਾ ਲਈ
1. ਰੋਜਨਾਮਚਾ ਮੌਲਵੀ ਅਹਿਮਦ ਬਖਸ਼ ਚਿਸ਼ਤੀ ਦਫਤਰ 6, 7 ਜਨਰਲ ਆਫ ਦੀ ਪੰਜਾਬ ਹਿਸਟਾਰੀਕਲ ਸੋਸਾਇਟੀ ਜਿ: 6 ਨੰ: 2.ਸ: 84 ਮਹਾਰਾਜਾ ਸਾਹਿਬ ਦਾ ਚਲਾਣਾ ਕਿਲ੍ਹਾ ਲਾਹੌਰ ਦੇ ਸੰਮਨ ਬੁਰਜ ਦੀ ਇਮਾਰਤ 'ਚ ਹੋਇਆ। (ਹਨਿੰਗਬਰਗਰ ਤਰਨੀ ਫਾਈਵ ਯੀਅਰਜ਼) ।