Back ArrowLogo
Info
Profile

ਉਨ ਗਿਆ। ਇਸ ਸਮੇਂ ਸਾਰੇ ਪੰਜਾਬ ਵਿਚ ਕਿਹਾ ਜਾਂਦਾ ਸੀ ਕਿ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਨੂੰ ਰੰਡਾ ਕਰ ਗਿਆ ।

ਅਗਲੇ ਦਿਨ 28 ਜੂਨ ਮਹਾਰਾਜਾ ਸਾਹਿਬ ਦਾ ਮ੍ਰਿਤਕ ਸੰਸਕਾਰ ਬੜੀ ਧੂਮ ਧਾਮ ਨਾਲ ਕੀਤਾ ਗਿਆ । ਖਾਲਸਾ ਫੌਜਾਂ ਤੋਂ ਛੁੱਟ ਲੱਖਾਂ ਲੋਕ ਜਿਥੋਂ ਤਕ ਚਲਾਣੇ ਦੀ ਖਬਰ ਪਹੁੰਚ ਸਕੀ ਉਹ ਆਪਣੇ ਪਿਆਰੇ ਮਹਾਰਾਜਾ ਦੇ ਅੰਤਮ ਸੰਸਕਾਰ ਵਿਚ ਮਿਲਣ ਲਈ ਲਾਹੋਰ ਪਹੁੰਚ ਗਏ । ਛੇਕੜ ਮਹਾਰਾਜੇ ਦੀ ਦੇਹ ਅਗਨੀ ਨੂੰ ਸੋਂਪ ਦਿੱਤੀ ਗਈ। ਉਧਰੋਂ ਉਸ ਸਮੇਂ ਕਿਲ੍ਹੇ ਤੋਂ ਤੋਪਖਾਨੇ ਨੇ ਮਹਾਰਾਜੇ ਦੀ ਅੰਤਲੀ ਸਲਾਮੀ ਉਤਾਰੀ, ਇੰਨੇ ਨੂੰ ਅਗਨੀ ਪ੍ਰਚੰਡ ਹੋ ਗਈ ਅਤੇ ਥੋੜੇ ਸਮੇਂ ਵਿਚ ਹੀ ਉਥੇ ਬਿਨਾਂ ਸੁਆਹ ਦੇ ਢੇਰ ਦੇ ਹੋਰ ਕੁਝ ਨਹੀਂ ਸੀ । ਕਹਿੰਦੇ ਹਨ ਕਿ ਇਸ ਸਮੇਂ ਰਾਜਾ ਧਿਆਨ ਸਿੰਘ ਮਹਾਰਾਜੇ ਦੇ ਵਿਛੋੜੇ ਨੂੰ ਨਾ ਸਹਾਰਦਾ ਹੋਇਆ ਕਈ ਵਾਰ ਮਹਾਰਾਜਾ ਦੇ ਬਲਦੇ ਅੰਗੀਠੇ ਵਿਚ ਛਾਲ ਮਾਰਨ ਲਈ ਅੱਗੇ ਆਂਵਦਾ ਰਿਹਾ ਸੀ ਤੇ ਲੋਕ ਬੜੀ ਮਿਹਤ ਨਾਲ ਉਸ ਨੂੰ ਇਸ ਤਰ੍ਹਾ ਕਰਨ ਤੋਂ ਹੋੜਦੇ ਸਨ, ਪਰ ਅੰਗਰੇਜ਼ ਤੇ ਦੇਸੀ ਇਤਿਹਾਸਕਾਰਾਂ ਦੀ ਰਾਇ ਹੈ ਕਿ ਇਸ ਦਾ ਇਸ ਤਰ੍ਹਾਂ ਕਰਨਾ ਕੇਵਲ ਵਿਖਾਵਾ ਸੀ। ਇਸ ਤਰ੍ਹਾਂ ਖਾਲਸਾ ਕੌਮ ਦੇ ਇਤਿਹਾਸ ਦਾ ਅਤਿ ਪ੍ਰਕਾਸ਼ਮਾਨ ਭਾਗ ਇਥੇ ਸੰਪੂਰਨ ਹੋ ਜਾਂਦਾ ਹੈ।

ਸ਼ੇਰਿ ਪੰਜਾਬ ਦਾ ਫੌਜੀ ਪ੍ਰਬੰਧ

ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਦ ਸ੍ਰੀ ਅੰਮ੍ਰਿਤਸਰ ਨੂੰ ਖਾਲਸਾ ਰਾਜ

1. ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਦੇ ਦਿਨ ਵਲ ਧਿਆਨ ਕੀਤਿਆ ਕੁਦਰਤ ਦੀ ਇਕ ਅਸਚਰਜ ਰਚਨਾ ਅੱਖਾਂ ਅੱਗੇ ਆ ਖਲੋਂਦੀ ਹੈ । 15 ਹਾੜ ਸੰਮਤ 1856 ਨੂੰ ਸੇਹਿ ਪੰਜਾਬ ਲਾਹੌਰ ਤੇ ਕਬਜਾ ਕਰਦਾ ਹੈ ਅਤੇ 15 ਹਾੜ ਸੰਮਤ 1896 ਨੂੰ ਉਸਦਾ ਚਲਾਣਾ ਹੁੰਦਾ ਹੈ । ਇਸ ਤਰ੍ਹਾਂ ਠੀਕ ਚਾਲੀ ਸਾਲ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਵਿਚ ਪਾਤਸ਼ਾਹੀ ਕੀਤੀ।

2. ਇਹ ਇਤਿਹਾਸਕ ਥਾਂ ਜੋ ਸਮਾਧ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਪਰ ਪ੍ਰਸਿੱਧ ਹੈ। ਲਾਹੌਰ ਦੇ ਕਿਲੇ ਦੇ ਸਾਹਮਣੇ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਡੇਹਰਾ ਸਾਹਿਬ ਦੇ ਨਾਲ ਹੈ, ਜਿਸ ਪਰ ਬੜੀ ਸੁੰਦਰ ਅਤੇ ਬਹੁਮੁੱਲੀ ਇਮਾਰਤ ਉਸਰੀ ਹੋਈ ਹੈ।

3. ਮੇਜਰ ਸਮਾਇਸ਼ ਹਿਸਟਰੀ ਆਫ ਦੀ ਰਨਿੰਗ ਫੈਮਲੀ ਆਫ ਲਾਹੌਰ, ਸਵਾ 27. ਪੰੜਤ ਦੇਵੀ ਪ੍ਰਸਾਦ ਤਵਾਰੀਖ ਪੰਜਾਬ ਸਫਾ 381

4. ਇਸ ਵਿਭਾਗ ਦੇ ਲਿਖਣ ਵਿਚ ਅਸੀ ਮਾਹਰਾਜਾ ਦੇ ਪੁਰਾਣੇ ਖਾਲਸਾ ਦਰਬਾਰ ਦੇ ਰਿਕਾਰਡਾਂ ਅਤੇ ਕਈ ਅਨ-ਛਪੇ ਖਰੜਿਆਂ ਤੋਂ ਸਹਾਇਤਾ ਪ੍ਰਾਪਤ ਕੀਤੀ ਹੈ। ਵਿਸ਼ੇਸ਼ ਵਾਕਿਆਤ ਮਹਾਰਾਜਾ ਸਾਹਿਬ ਦੇ ਹੁਕਮ ਨਾਲ ਲਿਖੀ ਪੁਸਤਕ- "ਤਰਜਮਾ-ਏ ਕਵਾਇਦ ਸਪਾਹ"

ਵਿਚੋਂ ਪ੍ਰਾਪਤ ਕੀਤੇ ਗਏ ਹਨ। ਇਹ ਬਹੁਮੁੱਲਾ ਨੁਸਖਾ ਜੇ ਅਜ ਤਕ ਛਪਿਆ ਨਹੀਂ ਮਹਾਰਾਜਾ ਦੀ ਫੌਜ ਬਾਰੇ ਵਾਕਫੀ ਦਾ ਅਮੋਲਕ ਖਜਾਨਾ ਹੈ। ਇਸ ਵਾਰਸੀ ਅੱਖਰਾਂ ਵਿਚ ਬਾ-ਤਸਵੀਰ ਪੁਸਤਕ ਹੈ। ਇਸ ਦੇ ਚੌੜੇ ਸਾਈਜ਼ ਦੇ 135 ਸਫੇ ਹਨ, ਅਤੇ ਇਸ ਵਿਚ 64 ਰੰਗੀਨ ਮੂਰਤਾਂ ਹਨ ਜਿਨ੍ਹਾਂ ਵਿਚੋਂ 52 ਮੂਰਤਾਂ ਵਿਚ ਫੌਜ ਦੀ ਵਰਦੀ, ਸਿਰ ਦੀ ਪੇੜ ਤੋਂ ਲੈ ਕੇ ਜੁੱਤੀ ਤਕ ਬੜੇ ਉਘੜੇ ਹੋਏ ਰੋਗਾਂ ਵਿਚ ਦੱਸੀ ਗਈ ਹੈ। ਕਵਾਇਦ ਸਿੱਖਣ ਵਾਲੇ ਨੌਜਵਾਨਾਂ ਦੇ ਹੱਥ ਵਿਚ ਬੰਦੂਕਾਂ ਹਨ । ਕਿਤੇ ਸੱਜਾ ਪੈਰ ਤੇ ਕਿਤੇ ਖੱਬਾ ਪੈਰ ਉਠਾਇਆ ਹੋਇਆ ਹੈ। ਕਿਤੇ ਲੰਬੇ ਕਦਮਾਂ ਦੀ ਚਾਲ ਚੋਲ ਰਹੇ ਹਨ ਕਿਤੇ ਕਿਤੇ ਪੰਜ ਪੰਜ ਅਤੇ ਕਿਤੇ ਕਿਤੇ ਦਸ ਦਸ ਦੀ ਕਤਾਰ ਵਿਚ ਅੰਗੜ ਪਿੱਛੜ ਕਦਮ ਉਠਾ ਰਹੇ ਹਨ। ਕਿਤੇ ਸੰਦਕਾਂ ਦੀ ਵਰਤੋਂ ਦਾ ਵੱਖੋ-ਵੱਖ ਚੰਲ ਪੁਗਟ ਕੀਤਾ ਗਿਆ ਹੈ। ਖਾਲਸਾ ਫੌਜ ਦੀ ਕਵਾਇਦ ਤੇ ਫੌਜੀ ਵਿਭਾਗ ਦੇ ਪ੍ਰਬੰਧ ਨੂੰ ਸਮਝਣ ਲਈ ਇਹ ਨੁਸਖਾ ਦਰਪਨ ਤੁਲ ਹੈ।

ਇਸ ਦੇ ਨਾਲ ਹੀ ਇਕ ਹੋਰ ਅਣਛਪੀ ਪੁਸਤਕ ਖਾਲਸਾ ਸੈਨਾ ਨੂੰ ਅੰਗਰੇਜ਼ੀ ਫੌਜਾਂ ਦੇ ਨਿਯਮਾਂ ਤੇ ਪ੍ਰਬੰਧਾਂ ਅਨੁਸਾਰ ਚਲਾਉਣ ਲਈ ਮਹਾਰਾਜ ਨੇ ਤਿਆਰ ਕਰਵਾਈ ਸੀ ਜਿਸ ਦਾ ਨਾਂ ਹੈ-

"ਆਈਨ ਵ ਕਵਾਈਨ ਦਰ ਬਾਬੇ ਇਤਜ਼ਾਮੇ ਫੌਜ ਅੰਗਰੇਜ਼ੀ"

ਮਹਾਰਾਜਾ ਸਾਹਿਬ ਦੇ ਫੌਜੀ ਪ੍ਰਬੰਧ ਨੂੰ ਸਮਝਣ ਲਈ ਇਹ ਦੋਵੇਂ ਪੁਸਤਕਾਂ ਅਦੁੱਤੀ ਹਨ। ਅਸਾਂ ਇਹਨਾਂ

103 / 154
Previous
Next