

ਨਾਲ ਸੰਮਲਿਤ ਕਰ ਲਿਆ ਤਾਂ ਸਭ ਤੋਂ ਪਹਿਲਾਂ ਜਰੂਰੀ ਕੰਮ ਜੋ ਆਪ ਨੇ ਆਪਣੇ ਹੱਥ ਵਿਚ ਲਿਆ ਉਹ ਇਹ ਸੀ ਕਿ ਖਾਲਸਾ ਫੌਜ ਨੂੰ ਯੂਰਪੀ ਢੰਗ ਅਨੁਸਾਰ ਕਵਾਇਦ ਸਿਖਾਣੀ । ਮਲੂਮ ਹੁੰਦਾ ਹੈ ਕਿ ਮਹਾਰਾਜਾ ਸਾਹਿਬ ਇਸ ਗੋਲ ਨੂੰ ਉਸੇ ਸਮੇਂ ਹੀ ਪੂਰੀ ਤਰ੍ਹਾਂ ਸਮਝ ਗਏ ਸਨ ਕਿ ਫਤਹ ਕੀਤੇ ਹੋਏ ਦੇਸ਼ ਦੀ ਰੱਖਿਆ ਲਈ ਸਕਤੀਮਾਨ ਫੌਜ ਦੀ ਲੋੜ ਹੈ, ਕਿਉਂਕਿ ਪੂਰਬ ਵੱਲ ਅੰਗਰੇਜੀ ਹਕੂਮਤ ਦਿਨੋ-ਦਿਨ ਬੜੀ ਤੇਜ਼ੀ ਨਾਲ ਵਧ ਰਹੀ ਸੀ ਅਤੇ ਪੱਛਮ ਵੱਲ ਅਫਗਾਨੀ ਸ਼ਕਤੀਮਾਨ ਲਸ਼ਕਰ ਸਦਾ ਪੰਜਾਬ ਨੂੰ ਲਤਾੜਦਾ ਰਹਿੰਦਾ ਸੀ । ਹੁਣ ਇਹਨਾਂ ਦੋਹਾਂ ਬਲਵਾਨ ਤਾਕਤਾ ਦੇ ਵਿਚਾਲੇ ਹੁੰਦੇ ਹੋਏ ਪੰਜਾਬ ਦੀ ਰੱਖਿਆ ਲਈ ਇਕ ਬਲਵਾਨ ਤੇ ਕਵਾਇਦਦਾਨ ਫੌਜ ਦੀ ਬਹੁਤ ਛੇਤੀ ਤਿਆਰ ਕਰਨ ਦੀ ਲੋੜ ਨੂੰ ਉਸ ਨੇ ਅਤਿ ਜ਼ਰੂਰੀ ਅਨੁਭਵ ਕੀਤਾ।
ਇਸ ਦੂਰ ਦੀ ਸੋਚ ਅਨੁਸਾਰ ਸੇਰ ਪੰਜਾਬ ਨੇ ਸੰਮਤ 1860 ਬਿਕਰਮੀ ਮੁਤਾਬਿਕ ਸੰਨ 1803 ਈ: ਵਿਚ ਪਹਿਲੀ "ਸ਼ੇਰ-ਦਲ" ਹਜਬਣ (ਰਜਮੰਟ) ਨੂੰ ਕਵਾਇਦ ਸਿਮਾਣੀ ਆਰੰਭ ਕਰਵਾਈ । ਪਹਿਲੇ ਪਹਿਲ ਕਵਾਇਦ ਦੱਸਣ ਦਾ ਪ੍ਰਬੰਧ ਇਉਂ ਕੀਤਾ ਗਿਆ ਕਿ ਕੁਝ ਪੂਰਬੀਏ, ਜਿਨ੍ਹਾਂ ਨੇ ਈਸਟ ਇੰਡੀਆ ਕੰਪਨੀ ਦੀ ਫੋਜ ਵਿਚ ਨੌਕਰੀ ਕਰਕੇ ਕਵਾਇਦ ਸਿੱਖੀ ਸੀ, ਉਥੋਂ ਨਾਂ ਕਟਾ ਕੇ ਇਥੇ ਆਏ ਤੋਂ ਉਨ੍ਹਾਂ ਖਾਲਸਾ ਫੌਜ ਵਿਚ ਕਵਾਇਦ ਦੱਸਣੀ ਸ਼ੁਰੂ ਕੀਤੀ । ਇਸ ਦੇ ਪਿਛੋਂ ਮਹਾਰਾਜਾ ਨੇ ਆਪਣੀ ਫੌਜ ਵਿਚੋਂ ਕੁਝ ਚੋਣਵੇਂ ਜਵਾਨ ਕੰਪਨੀ ਦੇ ਇਲਾਕੇ ਵਿਚ ਭਿਜਵਾ ਦਿੱਤੇ, ਉਹ ਅੰਗਰੇਜ਼ੀ ਫੌਜ ਵਿਚ ਭਰਤੀ ਹੋ ਗਏ ਤੇ ਜਦ ਪੂਰੀ ਤਰ੍ਹਾਂ ਕਵਾਇਦ ਸਿੱਖ ਗਏ ਤਾਂ ਉਥੋਂ ਆਪਣਾ ਨਾਂ ਕਟਵਾ ਕੇ ਲਾਹੌਰ ਆ ਗਏ ਅਤੇ ਮਹਾਰਾਜ ਸਾਹਿਬ ਦੀਆਂ ਫੌਜਾਂ ਨੂੰ ਕਵਾਇਦ ਸਿਖਾਂਦੇ ਰਹੇ।
ਇਉਂ ਅੰਗਰੇਜ਼ੀ ਫੌਜਾਂ ਵਿਚੋਂ ਕਵਾਇਦ ਸਿੱਖ ਕੇ ਆਏ ਜਵਾਨਾਂ ਵਿਚੋਂ ਇਕ ਜਸਵੰਤ ਸਿੰਘ ਨਾਮੀ ਨਾਇਕ ਇਸ ਕੰਮ ਵਿਚ ਬੜਾ ਪ੍ਰਸਿੱਧ ਸੀ। ਕਪਤਾਨ ਵੈਡ ਪੁਲੀਟੀਕਲ ਵਿਭਾਗ ਲੁਧਿਆਣਾ ਨੇ ਇਕ ਸਰਕਾਰੀ ਚਿੱਠੀ ਵਿਚ ਲਿਖਿਆ ਹੈ
"ਮਹਾਰਾਜਾ ਨੇ ਮੇਰਾ ਧਿਆਨ ਆਪਣੀ ਫੌਜ ਦੇ ਇਕ ਅਫਸਰ ਵੱਲ ਦਿਵਾਇਆ ਜਿਸ ਦਾ ਨਾਂ ਧੌਂਕਲ ਸਿੰਘ ਸੀ, ਮਹਾਰਾਜਾ ਨੇ ਕਿਹਾ ਕਿ ਇਹ ਮੇਰੀ ਫੌਜ ਵਿਚ ਪੁਰਾਣਾ ਅਫਸਰ ਹੈ। ਇਸ ਨੇ ਮੇਰੀ ਫੌਜ ਨੂੰ ਸਭ ਤੋਂ ਪਹਿਲਾਂ ਅੰਗਰੇਜ਼ੀ ਢੰਗ ਦੀ ਕਵਾਇਦ ਸਿਖਾਈ ਸੀ । ਇਸ ਦਾ ਪੁੱਤਰ ਵੀ ਇਕ ਰਜਮੇਟ ਦਾ ਕਰਨੈਲ ਹੈ।
ਇਉਂ ਮਹਾਰਾਜ ਸਾਹਿਬ ਦੀ ਅਥਕ ਕੋਸ਼ਿਸ਼ ਤੇ ਅਤੁਟ ਯਤਨ ਨਾਲ ਥੋੜ੍ਹੇ ਸਮੇਂ ਵਿਚ ਕਈ ਪਲਟਨਾਂ ਕਵਾਇਦ ਸਿੱਖ ਗਈਆਂ।
ਇਕ ਇਤਿਹਾਸਕ ਭੁੱਲ
ਖਾਲਸਾ ਫੌਜ ਦੇ ਕਵਾਇਦ ਸਿੱਖਣ ਦੇ ਸੰਨ ਸਾਲ ਬਾਰੇ ਕਈ ਪ੍ਰਸਿੱਧ ਤੇ ਬਦੇਸ਼ੀ ਇਤਿਹਾਸਕਾਰਾਂ ਨੇ ਭੁੱਲਾਂ ਖਾਧੀਆਂ ਹਨ, ਇਹਨਾਂ ਵਿਚੋਂ ਕਈ ਲਿਖਦੇ ਹਨ ਕਿ 'ਮਿਸਟਰ
1. ਪੰਜਾਬ ਗਵਰਨਮੈਂਟ ਰੀਕਾਰਡਜ਼, ਸਫਾ 281
2. ਮੂਰ ਕਰਾਫਟ ਆਪਣੇ ਸਫਰਨਾਮੇ ਵਿਚ ਲਿਖਦਾ ਹੈ ਕਿ ਮੈਨੂੰ ਮਹਾਰਾਜੇ ਨੇ ਦੱਸਿਆ ਸੀ ਕਿ ਮੇਰੀਆਂ ਫੌਜਾਂ ਨੂੰ ਪਹਿਲੇ ਪਹਿਲ ਇਕ ਨਾਇਕ ਨੇ ਕਵਾਇਦ ਦੱਸੀ ਸੀ ਜੋ ਕੰਪਨੀ ਦੀ ਫੌਜ ਵਿਚੋਂ ਕਵਾਇਦ ਸਿੱਖ ਕੇ ਆਇਆ ਸੀ ਸਫਰਨਾਮਾ 'ਮੂਰ ਕਰਾਫਟ' ਜਿਲਦ ਸਫਾ 98 ।
3. ਕਪਤਾਨ ਵੰਡ ਦਾ ਸਰਕਾਰੀ ਖੇਤ 'ਚਾਰਲਸ ਮੈਟਕਾਫ ਰੈਜ਼ੀਡੈਂਟ ਦਿੱਲੀ ਦੇ ਨਾਂ, ਤਰੀਕ ਅਗਸਤ ਸੰਨ 1827 ਪੰਜਾਬ ਰੀਕਾਰਡਜ਼।