

ਮੈਟਾਕਾਰ' ਜਦ ਸੰਨ 1809 ਈ: ਵਿਚ ਪਹਿਲੇ ਅਹਿਦਨਾਮੇ ਲਈ ਅੰਮ੍ਰਿਤਸਰ ਆਇਆ ਤਾਂ ਇਸ ਦੇ ਨਾਲ ਕੁਝ ਕਵਾਇਦਦਾਨ ਫੌਜ ਰਾਖੀ ਲਈ ਆਈ ਹੋਈ ਸੀ, ਜਿਸ ਦਾ ਮੁਹਰਮ ਦੇ ਤਾਜ਼ੀਏ ਪਰ ਅਕਾਲੀਆਂ ਨਾਲ ਟਾਕਰਾ ਹੋ ਗਿਆ। ਇਸ ਸਮੇਂ ਅੰਗਰੇਜ਼ੀ ਫੌਜ ਦੀ ਕਵਾਇਦਦਾਨੀ ਦਾ ਮਹਾਰਾਜੇ ਦੇ ਮਨ ਪਰ ਐਸਾ ਸਿੱਕਾ ਬੈਠਾ ਕਿ ਉਹ ਉਸੇ ਦਿਨ ਤੋਂ ਹੀ ਆਪਣੀਆਂ ਫੌਜਾਂ ਨੂੰ ਕਵਾਇਦਦਾਨ ਕਰਨ ਦੀ ਧੁਨ ਵਿਚ ਲੱਗ ਗਿਆ।.
2 - ਕੋਈ ਲਿਖਦਾ ਹੈ ਕਿ 'ਜਸਵੰਤ ਰਾਇ ਹੁਲਕਰ ਰਾਜਾ ਇੰਦੌਰ ਜਦ ਅੰਗਰੇਜ਼ਾਂ ਤੋਂ ਨੱਸ ਕੇ ਸੰਨ 1805 ਈ: ਵਿਚ ਮਹਾਰਾਜਾ ਰਣਜੀਤ ਸਿੰਘ ਤੋਂ ਸਹਾਇਤਾ ਪ੍ਰਾਪਤ ਕਰਨ ਲਈ ਆਇਆ ਤਾਂ ਇਸ ਨੇ ਮਹਾਰਾਜਾ ਸਾਹਿਬ ਨੂੰ ਸਿੱਖਿਆ ਦਿੱਤੀ ਕਿ ਫੌਜ ਨੂੰ ਕਵਾਇਦ ਦੱਸੋ ।
3 - ਕੋਈ ਕਹਿੰਦਾ ਹੈ ਕਿ 'ਲਾਰਡ ਲੇਕ' ਦੀ ਫੌਜ ਨੂੰ ਵੇਖ ਕੇ ਸੇਰ ਪੰਜਾਬ ਦੇ ਮਨ ਵਿਚ ਕਵਾਇਦ ਦਾ ਖਿਆਲ ਉਪਜਿਆ।
4 - ਕੋਈ ਲਿਖਦਾ ਹੈ ਕਿ ਜਦ ਮਹਾਰਾਜ ਸਾਹਿਬ ਕੌਲ 'ਇਟਾਲੀਅਨ ਤੇ ਫਰੰਚ ਅਫਸਰ ਵਨਤੂਰਾ ਤੇ ਇਲਾਰਡ' ਸੰਨ 1822 ਈ: ਵਿਚ ਨੌਕਰ ਹੋਏ ਤਾਂ ਇਨ੍ਹਾਂ ਖਾਲਸਾ ਫੌਜ ਨੂੰ ਕਵਾਇਦ ਸਿਖਾਈ ਆਦਿ ।
ਉਪਰੋਕਤ ਲਿਖਤਾਂ ਨੂੰ ਜੇ ਖੋਜ ਦੇ ਚਾਨਣੇ ਵਿਚ ਪੜਤਾਲਿਆ ਜਾਏ ਤਾਂ ਇਹ ਆਪਣੇ ਆਪ ਮਨੋ ਕਲਪਤ ਸਿੱਧ ਹੋ ਜਾਂਦੀਆਂ ਹਨ।
(1) ਸੱਯਦ ਮੁਹੰਮਦ ਲਤੀਫ, ਹਿਸਟਰੀ ਆਫ ਦੀ ਪੰਜਾਬ ਵਿਚ ਲਿਖਦਾ ਹੈ - ਸੰਨ 1803 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਅਹਿਮਦ ਖਾਨ ਸਿਆਲ ਵਾਲੀਏ ਰੰਗ ਪਰ ਚੜ੍ਹਾਈ ਕੀਤੀ ਤਾਂ ਉਸ ਸਮੇਂ ਮਹਾਰਾਜਾ ਨੇ ਆਪਣੀ ਨਵੀਂ ਖੜੀ ਕੀਤੀ ਬਟਾਲੀਅਨ ਮੈਦਾਨ ਜੰਗ ਵਿਚ ਭੇਜੀ ਸੀ।
(2) ਕੈਟੇਲਾਗ ਆਫ ਖਾਲਸਾ ਦਰਬਾਰ ਰੀਕਾਰਡਜ਼ ਜਿਲਦ 1, ਸਫਾ 2 ਤੇ ਲਿਖਿਆ ਹੈ : ਮਹਾਰਾਜਾ ਰਣਜੀਤ ਸਿੰਘ ਦੇ ਫੌਜੀ ਦਫਤਰ ਦੇ ਕਾਗਜਾਂ ਵਿਚੋਂ ਕੁਝ ਐਸੇ ਕਾਗਜ਼ 'ਬਰਾਵਰਦਿ ਤਕਕੀਮੇ ਤਲਬ' (Payrolls) ਮਿਲਦੇ ਹਨ ਜਿਨ੍ਹਾਂ ਤੋਂ ਸਿੱਧ ਹੋ ਜਾਂਦਾ ਹੈ ਕਿ ਸੰਮਤ 1864 ਮੁਤਾਬਿਕ ਸੰਨ 1807 ਈ: ਤੋਂ ਪਹਿਲਾਂ ਮਹਾਰਾਜਾ ਸਾਹਿਬ ਦੀਆਂ ਤਿੰਨ ਬਟਾਲੀਅਨਾਂ ਕਵਾਇਦਦਾਨ ਮੌਜੂਦ ਸਨ ।
(3) ਰੈਜ਼ੀਡੰਟ ਦਿੱਲੀ ਦਾ ਖਤ ਜੋ ਉਸ ਨੇ 9 ਸਤੰਬਰ ਸੰਨ 1827 ਈ: ਨੂੰ ਗਵਰਨਰ ਜਨਰਲ ਨੂੰ ਲਿਖਿਆ ਹੈ, ਉਸ ਵਿਚ ਲਿਖਦਾ ਹੈ ਕਿ ਰਣਜੀਤ ਸਿੰਘ ਦੀ ਫੌਜ ਦੀ ਗਿਣਤੀ ਇਸ ਸਮੇਂ 25000 ਸਵਾਰ ਅਤੇ 7000 ਪੈਦਲ ਹੈ ਜਿਨ੍ਹਾਂ ਵਿਚੋਂ 12000 ਕਵਾਇਦਦਾਨ ਹਨ।
(4) ਮਿਸਟਰ ਮਿਟਕਾਫ 12 ਸਤੰਬਰ 1808 ਈ: ਨੂੰ ਕਸੂਰ ਵਿਚ ਮਹਾਰਾਜਾ ਸਾਹਿਬ ਨੂੰ ਮਿਲਿਆ ਸੀ ਅਤੇ ਫੇਰ ਛੇਤੀ ਹੀ ਲਾਹੌਰ ਆ ਗਿਆ । ਇਥੋਂ 10 ਨਵੰਬਰ ਨੂੰ ਜੋ ਚਿੱਠੀ ਉਸ ਨੇ ਗਵਰਨਰ ਜਨਰਲ ਨੂੰ ਲਿਖੀ ਉਸ ਵਿਚ ਉਹ ਲਿਖਦਾ ਹੈ - ਮਹਾਰਾਜ ਸਾਹਿਬ ਦੀਆਂ ਪੰਜ ਬਟਾਲੀਅਨ ਕਵਾਇਦਦਾਨ ਵੇਖੀਆਂ।
1. ਸਰ ਜਾਨ ਕੇਜ, ਲਾਈਵਜ਼ ਆਫ ਇੰਡੀਅਨ ਆਫੀਸਰਜ ਜਿਲਦ 1 ਸਫਾ 392 1
2. ਜਨਰਲ ਆਫ ਇੰਡੀਅਨ ਹਿਸਟਰੀ ਸਵਾ 210