

(5) ਕਰਨਲ ਅਕਟਰਲੋਨੀ ਸੈਨ 1812 ਦੇ ਆਰੰਭ ਵਿਚ ਸ਼ਾਹਜ਼ਾਦਾ ਖੜਗ ਸਿੰਘ ਦੇ ਵਿਆਹ ਪਰ ਲਾਹੌਰ ਆਇਆ, ਇਸ ਨੇ ਇਸ ਸਮੇਂ ਮਹਾਰਾਜਾ ਸਾਹਿਬ ਦੀਆਂ ਬਹੁਤ ਸਾਰੀਆਂ ਪਲਟਨਾਂ ਨੂੰ ਕਵਾਇਦ ਕਰਦਿਆਂ ਵੇਖਿਆ ਜਿਸ ਦਾ ਸਵਿਸਥਾਰ ਸਮਾਚਾਰ ਉਸ ਨੇ ਗਵਰਨਰ ਜਨਰਲ ਦੇ ਚੀਫ ਸੈਕੂਟਰੀ ਨੂੰ ਲਿਖ ਭੇਜਿਆ! ।
ਉਪਰ ਲਿਖੇ ਇਤਿਹਾਸਕ ਸਬੂਤਾਂ ਨੂੰ ਵਿਚਾਰਿਆਂ ਇਹ ਗੋਲ ਸਿੱਧ ਹੋ ਜਾਂਦੀ ਹੈ ਕਿ ਜਸਵੰਤ ਰਾਇ ਤੇ ਲਾਰਡ ਲੋਕ ਦੇ ਪੰਜਾਬ ਆਉਣ ਤੋਂ ਦੋ ਸਾਲ ਪਹਿਲਾਂ : ਮਿਸਟਰ ਮੈਟਕਾਫ ਦੀ ਫੌਜ ਤੇ ਅਕਾਲੀਆਂ ਦੀ ਝੜੱਪ ਤੋਂ ਛੀ ਸਾਲ ਅਗਾਉਂ, ਜਨਰਲ ਵੈਨਤੂਰਾ ਤੇ ਇਲਾਰਡ ਦੇ ਮਾਹਰਾਜਾ ਪਾਸ ਨੌਕਰ ਹੋਣ ਸਮੇਂ ਤੋਂ 19 ਸਾਲ ਅਗੇਤਰੇ ਹੀ ਸ਼ੇਰਿ ਪੰਜਾਬ ਆਪਣੀ ਚੋਖੀ ਸੈਨਾ ਨੂੰ ਕਵਾਇਦ ਸਿਖਾ ਚੁੱਕਾ ਸੀ ।
ਮਹਾਰਾਜਾ ਰਣਜੀਤ ਸਿੰਘ ਨੇ ਜਦ ਫੌਜ ਨੂੰ ਕਵਾਇਦ ਸਿਖਾਣੀ ਆਰੰਭ ਕਰਵਾਈ ਤਾਂ ਪਹਿਲਾਂ ਪਹਿਲ ਸੁਤੰਤਰ ਖਾਲਸਾ, ਕਵਾਇਦ ਸਿੱਖਣ ਦੇ ਬੰਧਨਾਂ ਵਿਚ ਪੈਣਾ ਚਿਤੋਂ ਨਹੀਂ ਸੀ ਚਾਹੁੰਦਾ । ਸ਼ੇਰਿ-ਦਿਲ ਖਾਲਸਾ ਮਰਦਾਂ ਦੇ ਮੈਦਾਨ ਵਿਚ ਸ੍ਰੀ ਸਾਹਿਬ ਧੂਹ ਕੇ ਵੈਰੀ ਪਰ ਟੁੱਟ ਪੈਣਾ ਅਤੇ ਹੱਥੋਂ ਹੱਥ ਸ਼ਕਤੀ-ਪ੍ਰੀਖਿਆ ਕਰਨੀ ਆਪਣਾ ਭਾਵਦਾ ਜੰਗੀ ਗੁਣ ਸਮਝਦਾ ਸੀ । ਕਵਾਇਦ ਸਿੱਖਣ ਨਾਲ ਹੁਕਮ ਅਨੁਸਾਰ ਕਦੇ ਕਦੇ ਸੱਜਾ ਪੈਰ ਚੁੱਕਣਾ ਤੇ ਕਦੇ ਖੱਬਾ, ਪੂਰਬ ਵੱਲ ਮੂੰਹ ਕਰਨਾ ਤੇ ਪੱਛਮ ਵੱਲ ਭਵਾਂਟੀ ਲੈ ਕੇ ਪਰਤ ਜਾਣ ਦੇ ਕਰਤਬ ਨੂੰ ਸਿੰਘ ਇਕ ਵਾਧੂ ਭਾਰ ਸਮਝਦੇ ਸਨ । ਕਵਾਇਦ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ਮਿਲ ਕੇ ਸਰਕਾਰ ਨੂੰ ਇਕ ਬੇਨਤੀ-ਪੱਤਰ ਪੇਸ਼ ਕੀਤਾ, ਜਿਸ ਵਿਚ ਉਨ੍ਹਾਂ ਨੇ ਕਵਾਇਦ ਨੂੰ ਵੇਸਵਾ ਦਾ ਨਾਚ ਕਰਕੇ ਲਿਖਿਆ ਸੀ ਅਤੇ ਇਸ ਤੋਂ ਖਲਾਸੀ ਪਾਉਣ ਲਈ ਬੇਨਤੀ ਕੀਤੀ ਗਈ ਸੀ ।
ਸ਼ੇਰਿ ਪੰਜਾਬ ਨੂੰ ਕਰਤਾਰ ਵਲੋਂ ਡਾਢਾ ਅਡੋਲ ਮਨ ਮਿਲਿਆ ਹੋਇਆ ਸੀ । ਉਹ ਕਦ ਇਸ ਤਰ੍ਹਾਂ ਦੀਆਂ ਰੁਕਾਵਟਾਂ ਤੋਂ ਘਬਰਾਉਣ ਵਾਲਾ ਸੀ । ਉਸ ਨੇ ਝਟ ਆਪਣੇ ਚਤਰ ਸੁਭਾਵ ਅਨੁਸਾਰ ਇਸ ਸਮੇਂ ਅਜਿਹੀ ਸੋਚ ਸੋਚੀ ਜਿਸ ਨਾਲ ਸਾਰੀਆਂ ਔਕੜਾਂ ਦੂਰ ਹੋ ਗਈਆਂ । ਸੂਰਜ ਉਦੈ ਹੋਣ ਨਾਲ ਪਰੇਡ ਦੇ ਮੈਦਾਨ ਵਿਚ ਪਹੁੰਚ ਜਾਂਦਾ ਅਤੇ ਹਰ ਇਕ ਜਵਾਨ ਦੇ ਕੰਮ ਨੂੰ ਆਪ ਦੇਖਦਾ । ਜਿਹੜੇ ਜਵਾਨ ਸਫਾਈ ਨਾਲ ਕਵੈਦ ਦਾ ਕੰਮ ਕਰਦੇ ਸ਼ੋਰਿ ਪੰਜਾਬ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਆਪਣੇ ਹੱਥੀਂ ਸਾਰੀ ਫੌਜ ਦੇ ਸਾਹਮਣੇ ਉਨ੍ਹਾਂ ਨੂੰ ਵੱਡੇ ਵੱਡੇ ਇਨਾਮ ਬਖਸ਼ਦਾ । ਉਨ੍ਹਾਂ ਦੇ ਅਫਸਰਾਂ ਨੂੰ ਕੜਿਆਂ ਦੀਆਂ ਜੋੜੀਆਂ ਅਤੇ ਕੰਨੇ ਦੇਂਦਾ ।
'ਫੌਜੇ ਆਈਨੀ' ਦੇ ਰਾਹ ਵਿਚ ਇਕ ਹੋਰ ਔਕੜ ਬਤੀ ਰੁਕਾਵਟ ਦਾ ਕਾਰਣ ਬਣੀ ਰਹੀ, ਉਹ ਇਹ ਸੀ ਕਿ ਖਾਲਸੇ ਵਿਚ ਮਿਸਲਾਂ ਦੇ ਸਮੇਂ ਤੋਂ ਲੈ ਕੇ ਸਦਾ ਹੀ ਪੈਦਲ ਫੌਜ ਨਾਲੋਂ
1. ਚਿੱਠੀ ਨੰ: 119, ਤਾਰੀਖ 27 ਫਰਵਰੀ ਸੰਨ 1812 ਈ: ਵਲੋਂ ਲੈਫਟੀਨੈਂਟ ਕਰਨਲ ਡੀ: ਆਫਟਰਲੋਨੀ, ਸੇਵਾ ਵਿਚ ਐਨ. ਬੀ. ਇਡਮੋਨਸਟੇਨ (N. B. Edmonstone) ਚੀਫ ਸੈਕੇਟਰੀ ਗਵਰਮੈਂਟ ਹਿੰਦ।
2. ਕਈ ਨਹੀਰਾਂ ਵਿਚੋਂ ਅਸੀਂ ਇਥੇ ਮੁਨਸੀ ਸੋਹਨ ਲਾਲ ਦੇ ਰੋਜ਼ਨਾਮਚੇ ਵਿਚੋਂ ਇਕ ਲਿਖਤ ਪੇਸ਼ ਕਰਦੇ ਹਾਂ ਜੋ ਉਸ ਦਫਤਰ 2 ਪੰਨਾ 298 ਉਤੇ ਇਸ ਤਰ੍ਹਾਂ ਹੈ:-
"ਮਹਾਰਾਜਾ ਰਣਜੀਤ ਸਿੰਘ ਇਕ ਸਵੇਰ ਨੂੰ ਅਨਾਰਕਲੀ ਦੀ ਛਾਵਣੀ ਦੇ ਨਵੇਂ ਰੰਗਰੂਟਾ ਦੀ ਕਵਾਇਦ ਵੇਖ ਕੇ ਬੜੇ ਖੁਸ਼ ਹੋਏ ਅਤੇ ਪੰਜ ਸੌ ਰੁਪਿਆ ਰੰਗਰੂਟਾਂ ਨੂੰ ਇਨਾਮ ਦਿਤਾ ਅਤੇ ਦੋ ਹਜਾਰ ਰੁਪਿਆ ਤੇ ਇਕ ਸੜਾਊ ਸੋਨੇ ਦੀ ਜੋੜੀ ਉਹਨਾਂ ਦੇ ਅਫਸਰ ਨੂੰ ਬਖਸੀ।