Back ArrowLogo
Info
Profile

ਸਵਾਰਾਂ ਵਿਚ ਭਰਤੀ ਹੋਣਾ ਵਧੇਰੇ ਪਤ ਦਾ ਕਾਰਨ ਸਮਝਿਆ ਜਾਂਦਾ ਸੀ, ਜਿਸ ਕਰਕੇ ਵੱਡੇ ਵੱਡੇ ਸਰਦਾਰ ਘਰਾਣਿਆਂ ਦੇ ਨੌਜਵਾਨ ਪੈਦਲ ਰਜਮੇਟਾਂ ਵਿਚ ਭਰਤੀ ਹੋਣ ਵਿਚ ਆਪਣਾ ਅਪਮਾਨ ਸਮਝਦੇ ਸਨ । ਸ਼ੇਰ ਪੰਜਾਬ ਮੈਦਾਨ-ਜੰਗ ਦੇ ਇਸ ਭੇਦ ਨੂੰ ਪੂਰੀ ਤਰ੍ਹਾਂ ਸਮਝਦਾ ਸੀ ਕਿ ਭਾਵੇਂ ਧਾਵਾ ਕਰਨ ਵਿਚ ਲੜਾਈ ਵਿਚ ਜੋ ਕੰਮ ਪੈਦਲ ਰਜਮੰਟ ਦੇ ਸਕਦੀ ਸੀ ਉਹ ਰਸਾਲਾ ਨਹੀਂ ਸੀ ਦੇ ਸਕਦਾ, ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾਂ ਪੈਦਲ ਪਲਟਨਾਂ ਨੂੰ ਕਵਾਇਦ ਸਿਖਾਣੀ ਆਰੰਭ ਕਰਵਾਈ ।

ਸੇਰਿ ਪੰਜਾਬ ਆਰੰਭ ਤੋਂ ਹੀ ਆਪਣੇ ਸਰਦਾਰਾਂ ਨੂੰ ਪ੍ਰੇਰਦੇ ਰਹਿੰਦੇ ਸਨ ਕਿ ਉਹ ਆਪਣੇ ਬੱਚਿਆਂ ਨੂੰ ਪੈਦਲ ਫੌਜ ਵਿਚ ਭਰਤੀ ਕਰਵਾਣ ।

ਇਉਂ ਮਹਾਰਾਜਾ ਸਾਹਿਬ ਨੇ ਸਹਿਜੇ ਸਹਿਜੇ ਸਾਰੀਆਂ ਰੁਕਾਵਟਾਂ ਤੇ ਕਾਬੂ ਪਾ ਲਿਆ। ਇਸ ਤੋਂ ਛਟ ਮਹਾਰਾਜਾ ਸਾਹਿਬ ਨੇ ਖਾਲਸਾ ਕਵਾਇਦਦਾਨ ਰਜਮੰਟਾਂ ਲਈ ਤਲਬ ਦੀ ਥਾਂ ਹਰ ਇਕ ਜਵਾਨ ਨੂੰ ਆਪੋ ਆਪਣਿਆਂ ਪਿੰਡਾਂ ਵਿਚ ਜ਼ਮੀਨ, ਜਗੀਰ ਤੋਂ ਮਾਫੀ ਦੇ ਦੇਣ ਦਾ ਢੰਗ ਪ੍ਰਚਲਤ ਕੀਤਾ, ਜਿਸ ਨੂੰ ਖਾਲਸੇ ਰੋਕ ਤਲਬ ਦੇ ਟਾਕਰੇ ਪਰ ਵਧੇਰਾ ਪਸੰਦ ਕਰਦੇ ਸਨ। ਇਸ ਢੰਗ ਨਾਲ ਮਹਾਰਾਜਾ ਸਾਹਿਬ ਦਾ ਤੇ ਇਹਨਾਂ ਦੇ ਨੌਕਰ ਅਤੇ ਮਾਲਕ ਦਾ ਸਬੰਧ ਵਿਚੋਂ ਨਿਕਲ ਗਿਆ ਤੇ ਹਰ ਇਕ ਆਪਣੇ ਆਪ ਨੂੰ ਖਾਲਸਾ ਸਲਤਨਤ ਦਾ ਸਾਂਝੀਵਾਲ ਸਮਝਣ ਲੱਗ ਪਿਆ । ਅੱਗੇ ਲਈ ਇਹ ਢੰਗ ਬੜਾ ਸਫਲ ਸਿੱਧ ਹੋਇਆ । ਪੂਰਬੀਆਂ ਅਤੇ ਨਜੀਬਾਂ ਨੂੰ ਮਾਹਵਾਰੀ ਰੋਕ ਤਲਬਾ ਮਿਲਦੀਆਂ ਸਨ ।

ਰਜਮੰਟ ਦੀ ਵੰਡ

ਹਰ ਇਕ ਕੈਪਨੀ ਹਰ ਇਕ ਰਜਮੰਟ ਵਿਚ ਔਠ ਕੰਪਨੀਆਂ ਰੱਖੀਆਂ ਅਤੇ ਹਰ ਇਕ ਕੰਪਨੀ ਵਿਚ ਇਕ ਸੋ ਜਵਾਨ । ਸਾਰੀ ਪਲਟਨ ਦੇ ਵੱਡੇ ਅਫਸਰਾਂ ਦਾ ਨਾਮ ਕੁਮੇਦਾਨ (ਕਰਨੈਲ) ਨੀਯਤ ਹੋਇਆ । ਕੁਮੇਦਾਨ ਦੀ ਸਹਾਇਤਾ ਲਈ ਇਕ ਸਹਾਇਕ ਕੁਮੇਦਾਨ (ਮੇਜਰ) ਅਤੇ ਇਕ ਬਖਸ਼ੀ (ਐਜੂਟੈਂਟ) ਨੀਯਤ ਕੀਤੇ ਗਏ । ਹਰ ਇਕ ਕੰਪਨੀ ਨੂੰ ਇਕ ਸੂਬੇਦਾਰ ਅਤੇ ਦੋ ਜਮਾਂਦਾਰ ਦੇ ਤਹਿਤ ਵਿਚ ਰੱਖਿਆ, ਅਗੋਂ ਇਕ ਕੰਪਨੀ ਨੂੰ ਚਾਰ ਬਰਾਬਰ ਦੇ ਭਾਗਾਂ ਵਿਚ ਵੰਡ ਕੇ ਹਰ ਇਕ ਭਾਗ (ਸੈਕਸ਼ਨ) ਨੂੰ ਇਕ ਨਿੱਕੇ ਅਫਸਰ ਦੇ ਹਵਾਲੇ ਕੀਤਾ, ਜਿਸ ਦਾ ਨਾਂ ਹਵਾਲੇਦਾਰ ਰੱਖਿਆ ਜੋ ਪਿਛੋਂ ਥੋੜੇ ਕੁਝ ਬਦਲਾਓ ਦੇ ਉਪਰੰਤ ਹਵਾਲਦਾਰ ਪ੍ਰਚਲਿਤ ਹੋਇਆ। ਪੂਰੀ ਪਲਟਨ ਵਿਚ ਇਕ ਗਰੰਥੀ ਨੀਯਤ ਕੀਤਾ, ਜੋ ਚੰਗਾ ਗੁਰਬਾਣੀ ਦੇ ਅਰਥ ਪ੍ਰਮਾਰਥ ਦਾ ਜਾਣੂ ਹੁੰਦਾ ਸੀ, ਇਸ ਲਈ ਮਹਾਰਾਜਾ ਦਾ ਹੁਕਮ ਸੀ ਕਿ ਉਹ ਛਾਵਣੀ ਅਤੇ ਮੈਦਾਨ ਜੰਗ ਵਿਚ ਸਦਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਤਾਬਿਆ ਵਿਚ ਪਲਟਨ ਦੇ ਨਾਲ ਰਿਹਾ ਕਰੇ ਅਤੇ ਜਿਥੇ ਸ਼ਾਹੀ ਝੰਡਾ ਲੱਗੇ, ਉਥੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਇਆ ਕਰੇ । ਇਸੇ ਤਰ੍ਹਾਂ ਪਲਟਨ ਵਿਚ ਇਕ ਹਕੀਮ ਨੀਯਤ ਕੀਤਾ ਗਿਆ, ਜਿਸ ਦਾ ਕੰਮ ਸਾਰੀ ਰਜਮੰਟ ਦੀ ਅਰੋਗਤਾ ਤੇ ਸਫਾਈ ਦਾ ਪ੍ਰਬੰਧ ਕਰਨਾ ਹੁੰਦਾ ਸੀ ਤੇ ਲੋੜ ਅਨੁਸਾਰ ਰੋਗੀ ਸਿਪਾਹੀਆਂ ਨੂੰ ਦੇਸੀ ਦਵਾਈਆਂ ਮੁਫਤ ਮਿਲਦੀਆਂ ਸਨ ਜਿਨ੍ਹਾਂ ਦੀ ਉਸ ਸਮੇਂ ਬਹੁਤ ਘੋਟ ਲੋੜ ਪੈਂਦੀ ਸੀ ।

ਪਲਟਨ ਦੇ ਉਪਰ ਲਿਖੇ ਅਫਸਰਾਂ ਦੇ ਕੰਮ ਨੂੰ ਹਲਕਾ ਕਰਨ ਲਈ ਇਕ ਮੁਨਸ਼ੀ ਤੇ

107 / 154
Previous
Next