

ਇਕ ਮੁਤਸਦੀ ਮੁਕਰਰ ਕੀਤਾ । ਮੁਨਸ਼ੀ ਦਾ ਕੰਮ ਸਿਪਾਹੀਆਂ ਦੀ ਹਾਜ਼ਰੀ ਅਤੇ ਗੈਰਹਾਜ਼ਰੀ ਦੀ ਰਪਟ ਕੁਮੇਦਾਨ ਨੂੰ ਨਿਤਾਪ੍ਰਤੀ ਪੁਚਾਣੀ ਅਤੇ ਉਹਨਾਂ ਦੀ ਸਜ਼ਾ ਦਾ ਰਜਿਸਟਰ ਲਿਖਣਾ ਸੀ ਅਤੇ ਮੁਤਸਦੀ ਨੂੰ ਸਾਰੀ ਰਜਮੈਟ ਦੇ ਸਾਰੇ ਹਿਸਾਬ ਦੇ ਰੱਖਣ ਦਾ ਜ਼ਿੰਮੇਵਾਰ ਠਹਿਰਾਇਆ। ਰਜਮੰਟ ਦੇ ਉਪਰ ਲਿਖੇ ਅਹੁਦੇਦਾਰਾਂ ਤੋਂ ਛੂਟ ਹਰ ਇਕ ਰਜਮੈਂਟ ਲਈ ਇਕ ਸਹਾਇਕ ਜਥਾ (ਅਮਲਾ) ਨੀਯਤ ਕੀਤਾ, ਜਿਸ ਵਿਚ 16 ਲਾਗਰੀ, 16 ਮਹਿਰੇ (ਮਾਸਕੀ ਪਾਣੀ ਲਈ), 4 ਝੰਡਾ ਬਰਦਾਰ', 8 ਮਿਸਤਰੀ (ਲੁਹਾਰ ਤਰਖਾਨ ਤੇ ਰਾਜ), 8 ਬੇਲਦਾਰ, 8 ਖਲਾਸੀ, 18 ਸਾਰਵਾਨ, 10 ਹਰਕਾਰੇ, ਹਰ ਰਜਮੰਟ ਨਾਲ ਰੱਖੇ ਗਏ । ਇਉਂ ਹੀ ਹਰ ਇਕ ਪਲਟਨ ਨੂੰ 150 ਤੰਬੂ ਦਿਤੇ ਗਏ, ਜਿਹਨਾਂ ਵਿਚੋਂ ਇਕ ਕੁਮੇਦਾਨ ਨੂੰ, ਇਕ ਇਕ ਹਰ ਇਕ ਸੂਬੇਦਾਰ ਨੂੰ, ਇਕ ਤੰਬੂ ਦੋ ਜਮਾਦਾਰਾਂ ਨੂੰ, 2 ਤੰਬੂ ਗੋਲੀ ਬਰੂਦ (ਮੈਗਜ਼ੀਨ) ਲਈ, ਦੋ ਮਿਸਤਰੀਮਾਨੇ ਲਈ, ਇਕ ਵੰਝਾ ਝੋਰਾ ਸ੍ਰੀ ਗੁਰੂ ਗਰੰਥ ਸਾਹਿਬ (ਗੁਰਦਵਾਰੇ) ਲਈ, ਇਕ ਪੇਸ਼ਗਾਰਦ (ਕੋਟ ਗਾਰਡ) ਲਈ, 10 ਲੰਗਰ ਆਦਿ ਲਈ ਅਤੇ ਬਾਕੀ 115 ਕੁਲ ਸਿਪਾਹੀਆਂ ਨੂੰ ਦਿਤੇ ਗਏ । ਇਹਨਾਂ ਤੰਬੂਆਂ ਤੇ ਬਿਸਤਰਿਆਂ ਨੂੰ ਉਠਾਉਣ ਲਈ 50 ਊਂਠ ਹਰ ਰਜਮੈਂਟ ਨਾਲ ਨੀਯਤ ਹੋਏ ।
ਫੌਜ ਦੀ ਵਰਦੀ
ਹਰ ਇਕ ਪਲਟਨ ਦੀ ਪੁਸ਼ਾਕ ਵੇਖੋ ਵੱਖ ਰੰਗ ਦੀ ਹੁੰਦੀ ਸੀ । ਮਹਾਰਾਜੇ ਦਾ ਮਨ ਭਾਵਦਾ ਰੰਗ ਪਲਟਨਾਂ ਲਈ ਇਹ ਸੀ ਅਸਮਾਨੀ ਰੰਗ ਦੀ ਪੱਗ, ਲਾਲ ਕੁੜਤੀ (ਜਾਕਟ) ਅਤੇ ਗੁੜ੍ਹ ਨੀਲੇ ਰੰਗ ਦੀ ਪਤਲੂਨ, ਜਿਸ ਤੇ ਕਾਲੇ ਰੰਗ ਦੇ ਚਮਤੇ ਦੀ ਪੇਟੀ ਹੁੰਦੀ ਸੀ, ਜਿਸ ਦੇ ਦੋ ਚਮੜੇ ਪਿੱਠ ਵਲੋਂ ਮੋਢਿਆਂ ਦੇ ਉਤੋਂ ਦੀ ਹੁੰਦੇ ਹੋਏ ਸਾਹਮਣੇ ਪਾਸੇ ਕਮਰਬੰਦ ਨਾਲ ਆ ਜੁੜਦੇ ਸਨ । ਹਰ ਪੈਦਲ ਸਿਪਾਹੀ ਕੋਲ ਇਕ ਬੰਦੂਕ, ਸੰਗੀਨ ਅਤੇ ਸ਼ਮਸ਼ੀਰ ਹੁੰਦੀ ਸੀ । ਇਨ੍ਹਾਂ ਤੋਂ ਛੁਟ ਹਰ ਇਕ ਸਿਪਾਹੀ ਕੋਲ 50 ਸਿੱਕੇ ਦੀਆਂ ਗੋਲੀਆਂ, ਦੋ ਕੇਸੀਆਂ ਵਿਚ, ਲੋੜੀਂਦਾ ਬਾਰੂਦ ਤਾਮੇ ਦੀ ਕੁਪੀ ਵਿਚ, ਜੋ ਪੇਟੀ ਨਾਲ ਲਟਕਦੀ-ਮੌਜੂਦ ਰਹਿੰਦਾ ਸੀ । ਇਹ ਸਾਰੇ ਹਥਿਆਰ ਲਾਹੌਰ ਦੇ ਕਾਰਖਾਨਿਆਂ ਵਿਚ ਤਿਆਰ ਕੀਤੇ ਜਾਂਦੇ ਸਨ । ਆਨਰੇਬਲ ਵਿਲੀਅਮ ਆਜਬਰਨ ਸੋਨ 1838 ਵਿਚ ਮਹਾਰਾਜਾ ਸਾਹਿਬ ਦੀਆਂ ਪਲਟਨਾਂ ਬਾਰੇ ਲਿਖਦਾ ਹੈ ਕਿ 'ਇਹ ਜਵਾਨ ਬੜੇ ਉਚੇ ਕੰਦ ਵਾਲੇ ਹਨ, ਇਨ੍ਹਾਂ ਦੇ ਫੁਰਤੀਲੇ ਸਰੀਰ, ਨਿਕਲੀਆਂ ਹੋਈਆਂ ਚੌੜੀਆਂ ਛਾਤੀਆਂ, ਲੰਬੇ ਤਾਕਤਵਰ ਅੰਗ ਬੜੇ ਰੋਹਬਦਾਰ ਦਿਸਦੇ ਹਨ । ਕੁਂਚ ਸਮੇਂ ਇਹ ਬੜੀਆਂ ਲੰਮੀਆਂ ਮੰਜ਼ਲਾਂ ਬਿਨਾਂ ਥਕੇਵੇਂ ਤਹਿ ਕਰ ਲੈਂਦੇ ਹਨ, ਇਹ ਲੰਮੀਆਂ ਮੰਜ਼ਲਾਂ ਕੇਵਲ ਲੋੜ ਸਮੇਂ ਹੀ ਨਹੀਂ ਤਹਿ ਕਰਦੇ, ਸਗੋਂ ਖੁਸ਼ੀ ਨਾਲ ਲਗਾਤਾਰ ਕਈ ਕਈ ਦਿਨ ਕੂਚ ਕਰਦੇ ਰਹਿੰਦੇ ਹਨ। ਇਹ ਬਾਕੀ ਹਿੰਦੁਸਤਾਨੀ ਜਵਾਨਾਂ ਨਾਲੋਂ ਬਹੁਤ ਹੀ ਸ਼ਕਤੀਵਰ ਅਤੇ ਕਰੜੀਆਂ ਕਠਨਾਈਆਂ ਨੂੰ ਸਹਿਣ ਦੀ ਸਮਰੱਥਾ ਰੱਖਦੇ ਹਨ। ਇਹ ਹਰ ਵਕਤ ਖੁਸ ਰਹਿੰਦੇ ਹਨ ਅਤੇ ਬੜੇ ਸਾਫ ਦਿਲ ਹੁੰਦੇ ਹਨ ।'
1. ਖਾਲਸੇ ਦੇ ਝੰਡੇ ਦਾ ਰੰਗ ਬਸੰਤੀ ਸੀ।
2. ਕਰਨਲ ਸੰਟਨ ਬਾਚ ਦੀ ਪੰਜਾਬ ਸਫਾ 591