

ਬੋਰਨ ਹੂਗਲ (Baron Hugel) ਖਾਲਸਾ ਫੌਜ ਦੇ ਕਮਾਲ ਵੇਖ ਕੇ ਰਾਇ ਪ੍ਰਗਟ ਕਰਦਾ ਹੈ ਕਿ ਇਹ ਫੌਜਾਂ ਯੂਰਪੀਅਨ ਫੌਜਾਂ ਤੋਂ ਵੀ ਆਪਣੇ ਫੌਜੀ ਗੁਣਾਂ ਵਿਚ ਵਧੀਆ ਹਨ। ਇਹ ਇਹਨਾਂ ਬਾਰੇ ਆਪਣੇ 22 ਜਨਵਰੀ ਸੰਨ 1838 ਈ: ਦੇ ਪੱਤਰ ਵਿਚ ਲਿਖਦਾ ਹੈ ਕਿ "ਜਦ ਦਾ ਮੈਂ ਲਾਹੌਰ ਆਇਆ ਹਾਂ ਸ੍ਰੀ ਹਜ਼ੂਰ ਮਹਾਰਾਜਾ ਰਣਜੀਤ ਸਿੰਘ ਨੇ ਮੈਨੂੰ ਕਈ ਵਾਰੀ ਆਪਣੀਆਂ ਫੌਜਾਂ ਦੀ ਕਵਾਇਦ ਤੇ ਚਾਂਦਮਾਰੀ ਆਦਿ ਦੇ ਕਮਾਲ ਦੱਸਣ ਦੀ ਇੱਜਤ ਬਖਸ਼ੀ ਹੈ। ਮੈਂ ਖਾਲਸਾ ਫੌਜਾਂ ਦੇ ਪੁਰ-ਰੋਹਬ ਚੇਹਰ ਅਤੇ ਛੇਤੀ ਨਾਲ ਬਦੂਕਾਂ ਚਲਾਣ ਤੇ ਚਾਂਦਮਾਰੀ ਆਦਿ ਦੇ ਉਚੇ ਕਮਾਲ ਨੂੰ ਵੇਖ ਕੇ ਉਕਾ ਹੈਰਾਨ ਰਹਿ ਗਿਆ ਹਾਂ। ਮੈਂ ਇਸ ਗਲ ਦਾ ਫੈਸਲਾ ਕਰਨ ਵਿਚ ਪੂਰੀ ਨਿਰਪੱਖਤਾ ਨਾਲ ਕਹਿੰਦਾ ਹਾਂ ਕਿ ਇਹ ਫੌਜ ਯੂਰਪ ਦੇ ਇੰਨੇ ਸਮੇਂ ਦੀ ਭਰਤੀ ਕੀਤੀ ਫੌਜ ਤੋਂ ਬਹੁਤ ਉਨਤ ਹੈ। ਇਨ੍ਹਾਂ ਦੇ ਫੌਜੀ ਹੁਨਰ ਨੂੰ ਪ੍ਰੇਮ ਕੇ ਮੈਂ ਨਿਰਸੰਦੇਹ ਕਹਿ ਸਕਦਾ ਹਾਂ ਕਿ ਇਹ ਫੌਜ ਜ਼ਰੂਰ ਪੰਜਾਬ ਦੇ ਮੈਦਾਨਾਂ ਤੋਂ ਬਾਹਰ ਆਈ ਹੋਈ ਵੈਰੀ ਫੌਜ ਤੇ ਫਤਹ ਪਾਏਗੀ । ਕੱਲ ਮਹਾਰਾਜਾ ਸਾਹਿਬ ਮੈਨੂੰ ਤੋਪਖਾਨੇ ਅਤੇ ਰਸਾਲਿਆਂ ਦੀ ਚਾਂਦਮਾਰੀ ਵਿਖਾਣ ਲਈ ਨਾਲ ਲੈ ਗਏ ਸਨ ਇਹਨਾਂ ਨੇ ਬੜੇ ਕਮਾਲ ਨਾਲ ਨਿਸ਼ਾਨੇ ਫੁੰਡੇ । ਆਸਟਰੀਆ ਦੀਆਂ ਫੌਜਾਂ ਠੀਕ ਨਿਸ਼ਾਨਾ ਮਾਰਨ ਲਈ ਜਗਤ ਪ੍ਰਸਿੱਧ ਹਨ, ਪਰ ਇਹ ਖਾਲਸਾ ਫੌਜ ਉਹਨਾਂ ਤੋਂ ਵੀ ਇਸ ਕਰਤੱਬ ਵਿਚ ਵਧੀ ਹੋਈ ਹੈ । ਜਿੰਨੀਆਂ ਗੋਲੀਆਂ ਤੇ ਗੋਲੇ ਇਹਨਾਂ ਨੇ ਚਲਾਏ ਉਹ ਸਭ ਦੇ ਸਭ ਨਿਸ਼ਾਨੇ ਪਰ ਬੈਠੇ, ਇਹਨਾਂ ਵਿਚੋਂ ਇਕ ਵੀ ਨਹੀਂ ਖੁਸਿਆ ।"
ਕਰਨਲ ਸਟੈਨਬਾਰ (Col. Stenbach) ਲਿਖਦਾ ਹੈ ਕਿ "ਮਹਾਰਾਜਾ ਸਾਹਿਬ ਦੀਆ ਖਾਲਸਾ ਫੌਜਾਂ ਦੀ ਵਰਦੀ ਬੜੀ ਸੁਥਰੀ ਤੇ ਬਹੁ-ਮੁੱਲੀ ਬਨਾਤ ਦੀ ਹੁੰਦੀ ਸੀ, ਜਿਸ ਦਾ ਰੰਗ ਵਧੇਰਾ ਅਸਮਾਨੀ ਤੇ ਹਰਾ ਹੁੰਦਾ ਸੀ । ਸਵਾਰਾਂ ਦੇ ਸਾਰੇ ਕਸ਼ਮੀਰੀ ਸਾਲਾਂ ਦੇ ਹੁੰਦੇ ਸਨ ।" ਡਾਕਟਰ ਹਾਨਿੰਗ ਬਰਗਰ (Dr. Honingberger) ਨੇ ਵੀ ਆਪਣੀ ਕਿਤਾਬ ਦੇ ਸਫਾ 96 ਤੇ ਮਹਾਰਾਜਾ ਦੀ ਪੈਦਲ ਫੌਜ ਤੇ ਸਫਾ 120 ਤੇ ਸਵਾਰਾਂ ਦੀਆਂ ਮੂਰਤਾਂ ਦਿੱਤੀਆਂ ਹਨ ਜੋ ਉਸ ਨੇ ਮਹਾਰਾਜਾ ਦੇ ਰਾਜ ਸਮੇਂ ਚਿਤਰੀਆਂ ਸਨ । ਉਹਨਾਂ ਦੀ ਵਰਦੀ ਠੀਕ ਉਸੇ ਨਮੂਨੇ ਦੀ ਦੱਸੀ ਹੈ, ਜਿਹੀ ਅੱਜ ਕੋਲ ਗੋਰਾ ਪਲਟਨਾਂ ਤੇ ਵਾਈਸਰਾਏ ਦੇ ਅੰਗ ਰੱਖਿਅਕ ਰਸਾਲੇ ਦੀ ਹੈ । ਪਤਲੂਨ ਤੇ ਜਾਕਟ ਦੀ ਕਟਾਈ ਮੌਜੂਦਾ ਢੰਗ ਦੀ ਸੀ । ਹਰ ਇਕ ਪੈਦਲ ਸਿਪਾਹੀ ਕੋਲ ਬੰਦੂਕ ਤੇ ਸੰਗੀਨ ਤੋਂ ਛੁੱਟ ਇਕ ਇਕ ਤਲਵਾਰ ਹੁੰਦੀ ਸੀ । ਮਿ: ਬਾਚ ਨੇ ਇਹਨਾਂ ਫੌਜਾਂ ਦੀ ਕਵਾਇਦ ਆਪ ਵੇਖ ਕੇ ਇਹ ਲਿਖਿਆ:- 'ਕੂਚ' ਜਾਂ 'ਹਲਟ ਦੇ ਸਮੇਂ ਖਾਲਸਾ ਫੌਜਾਂ ਐਸੀ ਸੁਚੱਜਤਾ ਨਾਲ ਕਦਮ ਰੱਖਦੀਆਂ ਹਨ ਕਿ ਕੰਪਨੀ (ਈਸਟ ਇੰਡੀਆ ਕੰਪਨੀ) ਦੀ ਫੌਜ ਵੀ ਇਹਨਾਂ ਤੋਂ ਵੱਧ ਨਹੀਂ। ਇਹਨਾਂ ਦੀ ਵਰਦੀ ਵੀ ਅੰਗਰੇਜ਼ੀ ਤਰਜ ਦੀ ਹੈ । ਹਰੇ ਰੰਗ ਦੇ ਕੋਟ, ਜਿਹਨਾਂ ਤੇ ਪੀਲੇ ਰੰਗ ਦੇ ਕਫ ਆਦਿ ਲੱਗੇ ਹੋਏ ਹਨ, ਅਤੇ ਇਸ ਦੇ ਉਤੇ ਦੋ ਪੋਟੀਆਂ, ਇਕ ਵਿਚ ਸੰਗੀਨ ਲੱਗੀ ਹੋਈ ਹੈ, ਦੂਜੀ ਵਿਚ ਏਲਾ ਹੈ। ਕਮਰ-ਕੋਸੇ ਲਈ ਕਮਰਬੰਦ ਹਨ, ਜੋ ਕਾਲੇ ਰੰਗ ਦਾ ਹੈ ਤੇ ਜਿਸ ਵਿਚ ਇਕ ਇਕ ਤਲਵਾਰ ਲਟਕਦੀ ਹੁੰਦੀ ਹੈ। ਇਸ ਦੇ ਨਾਲ
1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਫੌਜੀ ਵਰਦੀ ਤੇ ਹੋਰ ਜੰਗੀ ਹਥਿਆਰ ਅਸਾਂ ਲਾਹੌਰ ਦੇ ਕਿਲ੍ਹੇ ਦੇ ਅਜਾਇਬ ਘਰ ਵਿਚ ਇਠੇ ਹਨ, ਜੋ ਹੁਣ ਤੀਕ ਉਥੇ ਮੌਜੂਦ ਹਨ, ਤੇ ਉਨ੍ਹਾਂ ਦੇ ਵੇਖਣ ਤੋਂ ਹਾਨਿਗ ਬਰਗਰ ਦੀ ਲਿਖਤ ਦੀ ਪ੍ਰੋੜਤਾ ਹੁੰਦੀ ਹੈ।