

ਪਿਛਲੇ ਪਾਸੇ ਬੰਦੂਕ ਨੂੰ ਇਸ ਤਰ੍ਹਾਂ ਲਗਾਇਆ ਗਿਆ ਸੀ, ਜਿਸ ਤੋਂ ਇਹ ਮਲੂਮ ਹੁੰਦਾ ਸੀ। ਕਿ ਇਹ ਪਿੱਠ ਨਾਲ ਬੰਨ੍ਹੀ ਹੋਈ ਸੀ । ਪਤਲੂਨ ਨੀਲੇ ਰੰਗ ਦੀ ਬਨਾਤ ਦੀ ਸੀ ਜਿਹਨਾਂ ਵਿਚ ਲਾਲ ਧਾਰੀ ਵੀ ਸੀ, ਪੰਗਾਂ ਕਿਰਮਚੀ ਰੰਗ ਦੇ ਰੇਸ਼ਮ ਦੀਆਂ ਸਨ, ਜਿਹਨਾਂ ਪਰ ਦਬਦਬੇ ਲਈ ਚਮਕਦਾਰ ਜਗਾ ਜਾਂ ਚੱਕਰ ਸਜਿਆ ਹੁੰਦਾ ਸੀ ।"
ਇਸੇ ਤਰ੍ਹਾਂ ਆਜ਼ਬਰਨ ਲਿਖਦਾ ਹੈ ਕਿ "ਖਾਲਸਾ ਫੌਜ ਲੰਮੇ ਕੂਚ ਕਰਨ ਵਿਚ ਸਾਡੀ ਫੌਜ ਤੋਂ ਵਧੀਆ ਹੈ। ਉਹ ਸੌਖੇ ਹੀ ਇਕ ਥਾਂ ਤੋਂ ਦੂਜੀ ਥਾਂ ਤਕ ਕੂਚ ਕਰ ਸਕਦੀ ਹੈ। ਕੂਚ ਦੇ ਸਮੇਂ ਇਨ੍ਹਾਂ ਨੂੰ ਗੱਡੀਆ ਜਾਂ ਭਾਰ-ਬਰਦਾਰੀ ਦੀ ਲੰਮੀ ਮੁਥਾਜੀ ਨਹੀਂ ਪੈਂਦੀ, ਠੇਕੇਦਾਰ ਜੋ ਹਰ ਇਕ ਰਜਮੇਟ ਦੇ ਨਾਲ ਰਹਿੰਦਾ ਹੈ, ਉਹ ਇਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ, ਜਿੰਨੇ ਸਮੇਂ ਵਿਚ 30000 ਖਾਲਸਾ ਫੌਜ ਬੜੀ ਸੌਖ ਨਾਲ ਤੇ ਥੋੜ੍ਹੇ ਖਰਚ ਵਿਚ ਕੂਚ ਕਰ ਸਕਦੀ ਹੈ ।"
ਇਹ ਖਾਲਸਾ ਫੌਜ ਦਾ ਨਮੂਨਾ ਹੈ ਜੋ ਮਹਾਰਾਜਾ ਨੇ ਆਪਣੀ ਯੋਗਤਾ ਤੇ ਮਿਹਨਤ ਨਾਲ ਤਿਆਰ ਕੀਤੀ ਸੀ। ਰਸਾਲੇ
ਪੈਦਲ ਪਲਟਨਾਂ ਨੇ ਜਦ ਕਵਾਇਦ ਦਾ ਕੰਮ ਕੁਝ ਸਿੱਖ ਲਿਆ ਤਾਂ ਹੁਣ ਮਹਾਰਾਜਾ ਸਾਹਿਬ ਨੇ ਰਸਾਲਿਆ (ਘੋੜ ਚੜ੍ਹਿਆਂ) ਦੇ ਸੁਧਾਰ ਵੱਲ ਆਪਣਾ ਧਿਆਨ ਦਿੱਤਾ। ਪਹਿਲੋਂ ਪਹਿਲ ਇਹ ਖਿਆਲ ਸੀ ਕਿ ਕਿਉਂਕਿ ਫੌਜ ਵਿਚ ਖਾਲਸੇ ਪੈਦਲਾਂ ਨਾਲੋਂ ਰਸਾਲਿਆਂ ਨੂੰ ਵਧੇਰੇ ਚਾਹੁੰਦੇ ਹਨ, ਇਸ ਲਈ ਰਸਾਲਿਆਂ ਦੇ ਸੁਧਾਰ ਵਿਚ ਕੋਈ ਕਠਨਾਈ ਨਹੀਂ ਆਵੇਗੀ, ਪਰ ਮਹਾਰਾਜਾ ਸਾਹਿਬ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦ ਉਸ ਨੂੰ ਮਲੂਮ ਹੋਇਆ ਕਿ ਰਸਾਲਿਆਂ ਨੂੰ ਭੀ ਕਵਾਇਦ ਸਿਖਾਣ ਦੇ ਰਾਹ ਵਿਚ ਉਨੀਆਂ ਹੀ ਔਕਤਾਂ ਦਾ ਟਾਕਰਾ ਕਰਨਾ ਪਏਗਾ ਜਿੰਨੀਆਂ ਪੈਦਲਾਂ ਦੇ ਸਮੇਂ ਸਾਹਮਣੇ ਆਈਆਂ ਸਨ । ਪਰ ਸ਼ੇਰ ਪੰਜਾਬ ਨੇ ਬਹੁਤ ਛੇਤੀ ਹੀ ਇਹਨਾਂ ਸਾਰੀਆ ਅਟਕਾਂ ਉਪਰ ਸਫਲਤਾ ਪ੍ਰਾਪਤ ਕਰ ਲਈ।
ਸ਼ੇਰਿ ਪੰਜਾਬ ਦੇ ਰਸਾਲਿਆ ਨੇ ਸਮਾਂ ਪਾ ਕੇ ਉਹ ਨਾਮਵਰੀ ਪ੍ਰਾਪਤ ਕੀਤੀ ਕਿ ਉਸ ਸਮੇਂ ਇਹ ਸੰਸਾਰ ਤੇ ਅਦੁੱਤੀ ਮੰਨੇ ਜਾਂਦੇ ਸਨ । ਸੰਨ 1838 ਈ: ਵਿਚ ਲਾਰਡ ਆਕਲੈਂਡ ਨੇ ਮਹਾਰਾਜਾ ਦੇ ਰਸਾਲਿਆਂ ਦਾ ਕੰਮ ਡਿੱਠਾ ਜਿਹਨਾਂ ਬਾਰੇ ਆਪ ਨੇ ਇਹ ਰਾਇ ਲਿਖੀ ਹੈ :- ਸੰਸਾਰ ਭਰ ਦੀਆਂ ਫੌਜਾਂ ਤੋਂ ਇਹ ਹਰ ਫੌਜੀ ਹੁਨਰ ਵਿਚ ਵਧੀ ਹੋਈ ਫੌਜ ਹੈ। ਇਸੇ ਤਰ੍ਹਾਂ ਮਿਸਟਰ ਬਾਰ ਨੇ ਆਪਣੀ ਡਾਇਰੀ ਦੇ ਸਫਾ 214 ਉਤੇ ਮਹਾਰਾਜਾ ਸਾਹਿਬ ਦੇ ਰਸਾਲਾ ਰਜਮੰਟਾਂ ਦੇ ਹਥਿਆਰਾਂ ਅਤੇ ਵਰਦੀ ਬਾਬਤ ਇਸ ਤਰ੍ਹਾਂ ਲਿਖਿਆ ਹੈ :-
"ਸਵਾਰਾਂ ਦੀਆਂ ਜਾਕਟਾਂ ਲਾਲ ਰੰਗ ਦੀਆਂ ਹਨ, ਜਿਹਨਾਂ ਦੇ ਕਫ ਅਤੇ ਸਾਹਮਣੇ ਦਰੇਸ਼ੀ ਸੁਫੈਦ ਹੈ, ਪਤਲੂਨਾਂ ਦਾ ਰੰਗ ਗੂੜ੍ਹਾ ਨੀਲਾ ਹੈ ਜਿਸ ਵਿਚ ਲਾਲ ਰੰਗ ਦੀ ਪੱਟੀ ਪਈ ਹੋਈ ਹੈ, ਪੱਗਾਂ ਰੇਸ਼ਮੀ ਸੁਰਖ ਰੰਗ ਦੀਆਂ ਹਨ, ਜੋ ਬੜੇ ਦਰਸ਼ਨੀ ਢੰਗ ਨਾਲ ਸਿਰਾਂ ਤੇ ਸਜਾਈਆਂ ਜਾਂਦੀਆਂ ਸਨ । ਉਹਨਾਂ ਉਪਰ ਚੱਕਰ ਅਤੇ ਖਾਲਸਾ ਨਿਸ਼ਾਨ ਇਹਨਾਂ ਦੀ ਸ਼ੋਭਾ ਨੂੰ 1. ਲਾਰਡ ਆਕਲੈਂਡ ਦੀਆਂ ਪ੍ਰਾਈਵੇਟ ਚਿੱਠੀਆਂ ।