

ਦੂਣਾ ਕਰ ਦੇਂਦੇ ਹਨ । ਘੋੜਿਆਂ ਦੀਆਂ ਕਾਠੀਆਂ ਦਾ ਚਮੜਾ ਸੰਧੂਰੀ ਰੰਗ ਦੀ ਬਨਾਤ ਨਾਲ ਮੜ੍ਹਿਆ ਹੁੰਦਾ ਹੈ ਜਿਸ ਦੇ ਅਖੀਰ ਤੇ ਫੀਤਾ ਤੇ ਝਾਲਰ ਲਟਕਦੀ ਹੈ । ਵਾਗਾਂ ਤੇ ਹੋਰ ਸਾਜ ਸਮਿਆਨ ਨਾਲ ਪਿਤਲ ਦੇ ਚਮਕੀਲੇ ਕੁੰਡੇ ਕੁੜੀਆਂ ਲੱਗੇ ਹੁੰਦੇ ਹਨ, ਅਫਸਰਾਂ ਦੀ ਸਾਰੀ ਵਰਦੀ ਨਿਰੋਲ ਰੇਸ਼ਮੀ ਹੈ। ਸਵਾਰ ਲੰਮਾ ਨੇਜਾ, ਤਲਵਾਰ ਅਤੇ ਬੰਦੂਕ ਲੋੜ ਅਨੁਸਾਰ ਮੈਦਾਨ ਜੰਗ ਵਿਚ ਵਰਤਦੇ ਹਨ ।"
ਤੋਪਖਾਨਾ
ਇਤਿਹਾਸਕ ਖੋਜ ਤੋਂ ਪਤਾ ਲੱਗਦਾ ਹੈ ਕਿ ਅਠਾਰਵੀਂ ਸਦੀ ਦੇ ਛੇਕੜਲੇ ਸਮੇਂ ਤਕ ਖਾਲਸਾ ਜੰਗਾਂ ਵਿਚ ਤੋਪਾਂ ਨੂੰ ਵਧੇਰੇ ਲੋੜੀਂਦਾ ਹਥਿਆਰ ਨਹੀਂ ਸੀ ਸਮਝਦਾ। ਇਸ ਸਮੇਂ ਤਕ ਇਹ ਆਮ ਖਿਆਲ ਸੀ ਕਿ ਸ਼ੇਰਵਾਈ ਹਲਾ ਕਰਕੇ ਵੈਰੀ ਤੋਂ ਤੋਪਾਂ ਖੋਹ ਲੈਣੀਆਂ ਕੋਈ ਕਠਨ ਕੰਮ ਨਹੀਂ ਸੀ । ਖਾਲਸੇ ਦੇ ਮਨ ਭਾਵਦੇ ਹਥਿਆਰ ਤੀਰ ਕਮਾਨ, ਚੰਗੀ ਪੋਰੀ ਦਾ ਨੇਜ਼ਾ ਤੇ ਲਿਸ਼ਕਵੀਂ ਤਲਵਾਰ ਹੁੰਦੇ ਸਨ । ਮਿਸਲਾਂ ਦੇ ਛੇਕੜਲੇ ਦਿਨਾਂ ਵਿਚ ਖਾਲਸਾ ਬੰਦੂਕਾਂ ਵੀ ਵਰਤਦਾ ਰਿਹਾ ਹੈ ਪਰ ਤੋਪਾਂ ਬਾਰੇ ਲਿਖਤਾਂ ਬਹੁਤ ਘੱਟ ਮਿਲਦੀਆਂ ਹਨ।
ਸਭ ਤੋਂ ਪਹਿਲਾਂ ਭੰਗਾਣੀ ਦੀ ਲੜਾਈ ਵਿਚ ਜੋ 1686 ਈ: ਵਿਚ ਦੋ ਲੱਕੜੀ ਦੀਆਂ ਤੋਪਾਂ, ਇਕ ਤਰਖਾਣ ਕਾਰੀਗਰ ਨੇ ਸ੍ਰੀ ਦਸ਼ਮੇਸ਼ ਜੀ ਦੀ ਭੇਟਾ ਕੀਤੀਆਂ ਜੋ ਇਸ ਜੰਗ ਵਿਚ ਵਰਤੀਆਂ ਗਈਆਂ। ਫਿਰ ਅਸੀਂ ਸੰਨ 1701 ਈਸਵੀ ਵਿਚ ਪੜ੍ਹਦੇ ਹਾਂ ਕਿ ਸਾਡੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ਲੜਾਈ ਵਿਚ ਬਾਦਸ਼ਾਹੀ ਫੌਜ ਦੇ ਟਾਕਰੇ ਤੇ ਤੋਪਾਂ ਵਰਤੀਆਂ । ਇਸ ਦੇ ਪਿੱਛੋਂ ਮੁਤ ਸੰਨ 1710 ਤੇ 1715 ਈ: ਵਿਚ ਬਾਬਾ ਬੰਦਾ ਸਿੰਘ ‘ਬੰਦਾ ਬਹਾਦਰ' ਨੇ ਲੱਕੜੀ ਦੀਆਂ ਤੋਪਾਂ ਤੋਂ ਦੂਜੀ ਵਾਰ ਮੈਦਾਨ ਜੰਗ ਵਿਚ ਕੰਮ ਲਿਆ । ਲੱਕੜੀ ਦੀਆਂ ਤੋਪਾਂ ਬਨਾਉਣ ਦਾ ਕੰਮ ਬੜਾ ਅਜੀਬ ਲਿਖਿਆ ਹੈ :- ਇਮਲੀ ਦੇ ਦਰੱਖਤ ਦਾ ਤਣਾ ਸਵਾ ਗਜ਼ ਲੰਮਾ ਵੱਢ ਕੇ ਇਸ ਨੂੰ ਵਿਚੋਂ ਖੋਖਲਾ ਕਰ ਲੈਂਦੇ ਸਨ, ਇਸ ਨੂੰ ਪੱਕਿਆਂ ਕਰਨ ਦੇ ਲਈ ਲੋਹੇ ਦੀ ਪਟੀ ਦੇ ਬੰਦ ਨਾਲੋ ਨਾਲ ਇਸ ਖੋਖਲੀ ਲੱਕੜੀ ਦੀ ਨਾਲੀ ਉਪਰ ਕੱਸ ਦੇਂਦੇ ਸਨ, ਇਸ ਲੱਕੜੀ ਦਾ ਇਕ ਸਿਰਾ ਜੋ ਬੰਦ ਹੁੰਦਾ ਸੀ ਉਸ ਵਿਚ ਇਕ ਬਾਰੀਕ ਸੁਰਾਖ ਪਲੀਤੋ ਲਈ ਪਾਇਆ ਜਾਂਦਾ ਸੀ, ਫੇਰ ਲੋੜ ਅਨੁਸਾਰ ਇਸ ਨਾਲੀ ਵਿਚ ਬਾਰੂਦ ਭਰ ਕੇ ਲੋਹੇ ਜਾਂ ਪੱਥਰ ਦਾ ਗੋਲਾ ਇਸ ਵਿਚ ਚਲਾਂਦੇ ਸਨ ।
ਇਸ ਦੇ ਪਿੱਛੋਂ ਖਾਲਸੇ ਨੇ ਕੁਝ ਜੰਗਾਂ ਵਿਚ ਭਾਰੀਆਂ ਕੁਰਬਾਨੀਆਂ ਨਾਲ ਵੈਰੀਆਂ ਤੋਂ ਤੋਪਾਂ ਖੋਹੀਆਂ, ਪਰ ਆਪਣੇ ਵਲੋਂ ਬਹੁਤ ਹੀ ਘੱਟ ਉਹਨਾਂ ਨੂੰ ਸੰਗਰਾਮਾਂ ਵਿਚ ਵਰਤਿਆ।
1. ਇਹਨਾਂ ਤੋਪਾਂ ਵਿਚੋਂ ਦੋ ਇਸ ਸਮੇਂ ਲਾਹੌਰ ਦੇ ਅਜਾਇਬ ਘਰ ਵਿਚ ਪਈਆਂ ਹਨ। ਹਿੰਦ ਦੀ ਵੰਡ ਦੇ ਬਾਅਦ ਹੁਣ ਇਹ ਤੋਪਾਂ ਸ਼ਿਮਲੇ ਦੇ ਅਜਾਇਬ ਘਰ ਵਿਚ ਪਹੁੰਚ ਗਈਆਂ ਹਨ। ਇਹ ਅਨੰਦਪੁਰ ਦੇ ਕਿਲ੍ਹੇ ਦੇ ਲਾਗਿਉਂ ਖੁਦਾਈ ਕਰਦਿਆਂ ਮਹਿਕਮਾ ਆਸਾਰ-ਕਦੀਮਾਂ (ਆਰਕੀਆਲੋਜੀ) ਵਾਲਿਆਂ ਨੂੰ ਮਿਲੀਆਂ ਸਨ।
2. ਰੋਜਨਾਮਚਾ ਕਾਮਰ ਖਾਨ, ਗੁਲਾਬ ਮੁਹੱਯਦੀਨ ਖਾਸ ਸ: 37 ਦੀ ਆਰਮੀ ਐਫ ਇੰਡੀਅਨ ਮੁਗਲ ਇਰਬਨ ਸ. 128।