ਕਿਲ੍ਹੇ ਦੀ ਉਸਾਰੀ ਦੀ ਖਬਰ ਨੇ ਤਾਂ ਇਸ ਨੂੰ ਲੋਹਾ ਲਾਖਾ ਕਰ ਦਿੱਤਾ । ਹੁਣ ਬਿਨਾਂ ਦੇਰੀ ਦੇ ਉਹ ਬਹੁਤ ਸਾਰੀ ਫੌਜ ਨਾਲ ਲੈ ਕੇ ਸਰਦਾਰ ਦੇ ਕਿਲ੍ਹੇ ਪਰ ਚੜ੍ਹ ਆਇਆ। ਇਧਰ ਸਰਦਾਰ ਚੜ੍ਹਤ ਸਿੰਘ ਵੀ ਨਚਿੰਤ ਨਹੀਂ ਸੀ ਬੈਠਾ, ਉਹ ਜਾਣਦਾ ਸੀ ਕਿ ਉਹ ਦਿਨ ਦੂਰ ਨਹੀਂ ਜਦ ਲਾਹੌਰ ਦੇ ਹਾਕਮ ਨਾਲ ਬਲ-ਪ੍ਰੀਖਿਆ ਕਰਨੀ ਪਏਗੀ. ਇਸ ਲਈ ਉਸ ਨੇ ਅੰਦਰੋ ਅੰਦਰ ਦਾਣੇ ਪਾਣੀ ਦਾ ਪੱਕਾ ਪ੍ਰਬੰਧ ਕਰਕੇ ਆਪਣੇ ਕਿਲ੍ਹੇ ਦੀ ਰੱਖਿਆ ਲਈ ਚੰਗੀ ਤਿਆਰੀ ਕਰ ਰੱਖੀ ਸੀ । ਲਾਹੌਰ ਫੌਜ ਜਦ ਸ਼ਹਿਰ ਦੇ ਲਾਗੇ ਪਹੁੰਚੀ ਤਾਂ ਅੱਗੋਂ ਚੜ੍ਹਤ ਸਿੰਘ ਨੇ ਸੰਮਿਲਤ ਖਾਲਸੇ ਦੀ ਸਹਾਇਤਾ ਨਾਲ ਉਸਦਾ ਇੰਨਾ ਕਰੜਾ ਟਾਕਰਾ ਕੀਤਾ ਕਿ ਖੁਆਜਾ ਸਾਹਿਬ ਨੂੰ ਲੈਣੇ ਦੇ ਦੇਣੇ ਪੈ ਗਏ, ਇਸ ਨੂੰ ਐਸਾ ਘੇਰਿਆ ਕਿ ਉਹ ਬੜੀ ਔਖ ਨਾਲ ਆਪਣੀ ਜਾਨ ਬਚਾ ਕੇ ਨੱਸ ਸਕਿਆ । ਇਸ ਲੜਾਈ ਵਿਚ ਚੋਖਾ ਰੁਪਿਆ, ਅਨਾਜ ਤੇ ਹਥਿਆਰ ਖਾਲਸੇ ਦੇ ਹੱਥ ਆਏ । ਇਸ ਦੇ ਬਾਅਦ ਸ. ਚੜ੍ਹਤ ਸਿੰਘ ਨੇ ਵਜੀਰਾਬਾਦ ਤੇ ਧਾਵਾ ਕੀਤਾ ਤੇ ਇਥੋਂ ਦੇ ਹਾਕਮ ਨੂੰ ਕੱਢ ਕੇ ਉਥੇ ਆਪਣਾ ਕਬਜਾ ਕਰ ਲਿਆ ਤੇ ਇਹ ਇਲਾਕਾ ਆਪਣੇ ਸਾਲੇ ਸਰਦਾਰ ਬਖਸ਼ੀਸ਼ ਸਿੰਘ ਨੂੰ ਦੇ ਦਿੱਤਾ। ਇਸ ਦੇ ਪਿੱਛੋਂ ਇਸ ਨੇ ਅਹਿਮਦਾਬਾਦ (ਪੰਜਾਬ) ਨੂੰ ਸਰ ਕਰਕੇ ਦਲ ਸਿੰਘ ਨੂੰ ਬਖਸ਼ ਦਿੱਤਾ ।
ਚੜ੍ਹਤ ਸਿੰਘ ਅਜੇ ਐਮਨਾਬਾਦ ਵਿਚ ਹੀ ਸੀ ਕਿ ਇਥੇ ਖ਼ਬਰਾਂ ਪਹੁੰਚਦੀਆਂ ਕਿ ਰੋਹਤਾਸ ਦਾ ਹਾਕਮ ਨੂਰੋਦੀਨ ਖਾਮ ਸ਼ਾਮੀ ਜ਼ਈ ਜੋ ਅਹਿਮਦਸ਼ਾਹ ਅਬਦਾਲੀ ਵਲੋਂ ਇਸ ਇਲਾਕੇ ਦਾ ਫੌਜਦਾਰ ਥਾਪਿਆ ਗਿਆ ਸੀ, ਹਿੰਦੂ ਪਰਜਾ ਨੂੰ ਅੰਤ ਦੁੱਖ ਦੇ ਰਿਹਾ ਹੈ । ਚੜ੍ਹਤ ਸਿੰਘ ਨੇ ਇਸ ਖਬਰ ਨੂੰ ਸੁਣਦੇ ਸਾਰ ਹੀ ਇਥੋਂ ਰੋਹਤਾਸ ਤੇ ਹੱਲਾ ਬੋਲ ਦਿੱਤਾ। ਅੱਗੋਂ ਨੂਰੋਦੀਨ ਖਾਨ ਨੇ ਖੂਬ ਤਕੜਾ ਟਾਕਰਾ ਕੀਤਾ, ਪਰ ਛੇਕੜ ਇਸ ਹੱਲੇ ਨੂੰ ਠੱਲ ਪਾਣ ਵਿਚ ਅਸਮਰੱਥ ਸਿੱਧ ਹੋਇਆ ਤੇ ਮੈਦਾਨ ਛੱਡ ਕੇ ਨੱਸ ਗਿਆ । ਹੁਣ ਸਰਦਾਰ ਚੜ੍ਹਤ ਸਿੰਘ ਪੰਨੀ ਵੱਲ ਵਧਿਆ ਤੇ ਭਾਰੀ ਨਜ਼ਰਾਨੇ ਪ੍ਰਾਪਤ ਕਰਦਾ ਹੋਇਆ ਗੁਜਰਾਂਵਾਲੇ ਨੂੰ ਪਰਤ ਆਇਆ।
ਇਨ੍ਹੀਂ ਦਿਨੀਂ ਜੰਮੂ ਦੀ ਹਕੂਮਤ ਰਾਜਾ ਰੰਜੀਤ ਦੇਵ ਦੇ ਹੱਥ ਸੀ । ਇਸ ਨੇ ਆਪਣੇ ਵੱਡੇ ਪੁੱਤ੍ਰ ਬ੍ਰਿਜ ਰਾਜ ਨੂੰ ਛੱਡ ਕੇ ਨਿੱਕੇ ਦਲੇਲ ਸਿਹੁੰ ਨੂੰ ਗੱਦੀ ਦੇ ਦਿੱਤੀ, ਜਿਸ ਦੇ ਕਾਰਨ ਪਿਉ ਪੁੱਤਰਾਂ ਵਿਚਾਲੇ ਲੜਾਈ ਛਿਤ ਪਈ । ਬਿਜ ਰਾਜ ਨੇ ਆਪਣੇ ਆਪ ਨੂੰ ਉਹਨਾਂ ਦੇ ਟਾਕਰੇ ਲਈ ਅਸਮਰੱਥ ਡਿੱਠਾ ਤਾਂ ਉਸ ਨੇ ਸਰਦਾਰ ਚੜ੍ਹਤ ਸਿੰਘ ਮੂਹਰੇ ਆਪਣੀ ਫਰਿਆਦ ਆ ਕੀਤੀ ਤੇ ਆਪਣੇ ਹੱਕ ਦੀ ਪ੍ਰਾਪਤੀ ਲਈ ਉਸ ਤੋਂ ਸਹਾਇਤਾ ਮੰਗੀ ਨਾਲ ਹੀ ਭਾਰੀ ਨਜ਼ਰਾਨਾ ਭੇਟਾ ਕਰਨ ਦਾ ਭੀ ਵਾਇਦਾ ਕੀਤਾ। ਸਰਦਾਰ ਨੇ ਉਸ ਦਾ ਹੱਕ ਮਾਰੀ ਦਾ ਸੁਣ ਕੇ ਉਸ ਦੀ ਸਹਾਇਤਾ ਕਰਨੀ ਪ੍ਰਵਾਨ ਕਰ ਲਈ ਤੇ ਸਣੇ ਆਪਣੀ ਮਿਸਲ ਦੇ ਜੰਮੂ ਵੱਲ ਕੂਚ ਕਰ ਦਿੱਤਾ।
ਮੀਆਂ ਰੰਜੀਤ ਦੇਵ ਨੇ ਆਪਣੀ ਸਹਾਇਤਾ ਲਈ ਭੰਗੀ ਸਰਦਾਰਾਂ ਦੀ ਮਦਦ
1. ਪੰਡਤ ਦੇਵੀ ਪ੍ਰਸਾਦ ਦਾ ਇਥੇ ਇਹ ਲਿਖਣਾ ਕਿ ਇਸ ਲੜਾਈ ਵਿਚ ਸਿੱਖਾਂ ਨੂੰ ਭਾਜ ਹੋਈ ਅਤੇ ਇਹ ਕਿਲ੍ਹਾ ਢਾਹਿਆ ਗਿਆ, ਭੁੱਲ ਹੈ । ਵੇਖੋ ਸਯਦ ਮੁਹੰਮਦ ਲਤੀਫ ਹਿਸਟਰੀ ਔਫ ਦੀ ਪੰਜਾਬ ਸਵਾ 339 ਕਪਤਾਨ ਕਨਿੰਘਮ, ਹਿਸਟਰੀ ਆਫ ਦੀ ਸਿਖਸ ਸਫਾ 108।
2. ਘਨੋਯਾ ਲਾਲ ਨੇ ਆਪਣੀ ਤਾਰੀਮ ਪੰਜਾਬ ਦੇ ਸਫਾ 118 ਉਪਰ ਇਸ ਲੜ੍ਹਾਈ ਦਾ ਲਾਹੌਰ ਵਿਚ ਹੋਣਾ ਲਿਖਿਆ ਹੈ ਜੋ ਠੀਕ ਨਹੀਂ। ਵੇਖੋ ਕਨਿਅਮ ਦੀ ਹਿਸਟਰੀ ਔਫ ਦੀ ਸਿਖਸ ਸਫਾ 108, ਮ: ਲਤੀਫ ਸ: 339।
3. ਸੱਯਦ ਮੁੰਹਮਦ ਲਤੀਫ ਹਿਸਟਰੀ ਔਖ ਦੀ ਪੰਜਾਬ ਸ: 338 ।