ਲੀਤੀ, ਇਸ ਤਰ੍ਹਾਂ ਇਹ ਦੋਵੇਂ ਦਲ ਜਦ ਜ਼ਫਰਵਾਲ ਦੇ ਲਾਗੇ ਵਾਸੂ ਸਹਾਰ ਪਾਸ ਪਹੁੰਚੇ ਤਾਂ ਇਨ੍ਹਾਂ ਦੀ ਆਪਸ ਵਿਚ ਲੜਾਈ ਛਿੜ ਪਈ । ਇਸ ਸਮੇਂ ਸਰਦਾਰ ਚੜ੍ਹਤ ਸਿੰਘ ਦੀ ਆਪਣੀ ਬੰਦੂਕ ਇਸ ਦੇ ਹੱਥ ਵਿਚ ਫਟ ਗਈ, ਜਿਸ ਦੇ ਫਟਣ ਨਾਲ ਸਰਦਾਰ ਦਾ ਭੌਰ ਉਡਾਰੀਆਂ ਲੈ ਗਿਆ। ਇਹ ਗੱਲ ਸੰਮਤ 1831 (ਸੰਨ 1774) ਦੀ ਹੈ ।
ਸਰਦਾਰ ਮਹਾਂ ਸਿੰਘ
ਸਰਦਾਰ ਚੜ੍ਹਤ ਸਿੰਘ ਆਪਣੇ ਪਿੱਛੇ ਦੇ ਪੁੱਤਰ ਮਹਾਂ ਸਿੰਘ, ਸਹੋਜ ਸਿੰਘ ਅਤੇ ਇਕ ਕੰਨਿਆਂ ਛੱਡ ਗਿਆ ਸੀ।
ਮਹਾ ਸਿੰਘ ਦੀ ਆਯੂ ਇਸ ਮਸੇ ਨਵਾਂ ਦਸਾਂ ਬਰਸਾਂ ਦੇ ਵਿਚਾਲੇ ਸੀ । ਮਿਸਲ ਦਾ ਕੰਮ-ਕਾਰ ਉਸ ਦੀ ਮਾਤਾ ਤੇ ਸ: ਜੈ ਸਿੰਘ ਦੇ ਪ੍ਰਬੰਧ ਨਾਲ ਚਲਦਾ ਰਿਹਾ । ਹੁਣ ਮਹਾਂ ਸਿੰਘ ਦੀ ਮਾਂ ਨੇ ਗੁਜਰਾਂਵਾਲੇ ਦੇ ਕਿਲ੍ਹੇ ਨੂੰ ਢੁਹਾ ਕੇ ਵਧੇਰੇ ਪੱਕਾ ਤੇ ਖੁਲ੍ਹਾ ਕਰ ਲਿਆ । ਇੰਨੇ ਨੂੰ ਸਰਦਾਰ ਗੰਡਾ ਸਿੰਘ ਭੰਗੀ ਤੋਂ ਮਹਾਂ ਸਿੰਘ ਦੀ ਆਪਸ ਵਿਚ ਸੁਲ੍ਹਾ ਸਫਾਈ ਵੀ ਹੋ ਗਈ। ਇਸਦੇ ਥੋੜ੍ਹੇ ਚਿਰ ਪਿੱਛੋਂ ਮਹਾਂ ਸਿੰਘ ਦਾ ਵਿਆਹ ਸਰਦਾਰ ਗਜਪਤ ਸਿੰਘ ਜੀਂਦ ਦੀ ਸਪੁੱਤਰੀ ਬੀਬੀ ਰਾਜ ਕੌਰ ਮਲਵਾਇਣ ਨਾਲ ਬੜੀ ਧੂਮ ਧਾਮ ਨਾਲ ਹੋਇਆ।
ਰਸੂਲ ਨਗਰ ਦਾ ਹਾਕਮ ਪੀਰ ਮੁਹੰਮਦ ਖਾਨ ਚੱਠਾ, ਬੜਾ ਪੇਖ-ਪਾਤੀ ਤੇ ਹਿੰਦੂਆਂ ਦਾ ਜਾਨੀ ਵੈਰੀ ਸੀ । ਇਸਦੇ ਜ਼ਾਲਮ ਹੱਥਾਂ ਤੋਂ ਕਦੇ ਕੋਈ ਰਾਹਗੁਜਰੂ ਸੁਰੱਖਿਅਤ ਨਹੀਂ ਸੀ ਲੰਘ ਸਕਦਾ ਜਦ ਤੱਕ ਇਸ ਦੀ ਮੂੰਹ ਮੰਗੀ ਨਜ਼ਰ ਇਸ ਦੀ ਭੇਂਟ ਨਾ ਚੜ੍ਹਾ ਦਿੰਦਾ । ਇਸ ਜ਼ੁਲਮ ਦੇ ਕਾਰਨ ਇਥੋਂ ਦੇ ਰਾਹ ਬੰਦ ਹੋ ਗਏ ਸਨ ।
ਨੌਜੁਆਨ ਮਹਾਂ ਸਿੰਘ ਨੇ ਜਦ ਇਸ ਖਾਨ ਦਾ ਇਹ ਅੰਤ ਦਾ ਜ਼ੁਲਮ ਸੁਣਿਆ ਤਾਂ ਇਹ ਸਾਰੀਆਂ ਗੱਲਾਂ ਉਸ ਨੂੰ ਡਾਢੀਆਂ ਅਯੋਗ ਦਿਸੀਆਂ ਅਤੇ ਉਸ ਤੋਂ ਗਰੀਬ ਪਰਜਾ ਨੂੰ ਬਚਾਉਣ ਲਈ ਸੋ: 1778 ਦੇ ਅਰੰਭ ਵਿਚ ਆਪਣੀ ਬਲਵਾਨ ਮਿਸਲ ਦੇ 600 ਸਵਾਰਾਂ ਨੂੰ ਲੈ ਕੇ ਰਸੂਲ ਨਗਰ ਨੂੰ ਜਾ ਘੇਰਿਆ । ਪੀਰ ਮੁਹਮਦ ਖਾਨ ਨੂੰ ਜਦ ਪਤਾ ਲੱਗਾ ਤਾਂ ਉਹ ਸਾਹਮਣੇ ਹੋ ਕੇ ਟਾਕਰਾ ਨਾ ਕਰ ਸਕਿਆ ਅਤੇ ਨੱਠ ਕੇ ਕਿਲ੍ਹੇ ਵਿਚ ਜਾ ਬੈਠਾ । ਮਹਾਂ ਸਿੰਘ ਨੇ ਲਗਦੇ ਹੱਥ ਕਿਲ੍ਹੇ ਨੂੰ ਘੇਰੇ ਵਿਚ ਰੱਖ ਲਿਆ ਅਤੇ ਕਈ ਧਾਵੇ ਕਰਕੇ ਛੇਕੜ ਸ਼ਹਿਰ ਅਰ ਕਿਲ੍ਹੇ ਨੂੰ ਫਤਹਿ ਕਰ ਲਿਆ ਅਤੇ ਇਸ ਦਾ ਨਾਂ 'ਰਸੂਲ ਨਗਰ' ਦੀ ਥਾਂ 'ਰਾਮ ਨਗਰ' ਰੱਖ
1. ਕਪਤਾਨ ਵੈਂਡ ਨੇ ਇਸ ਘਟਨਾ ਦੀ ਤਾਰੀਖ਼ ਸੰਨ 1771 ਦਿੱਤੀ ਹੈ ਜੋ ਠੀਕ ਨਹੀਂ, ਵੇਖੋ ਕਨਿੰਘਮ ਦੀ ਹਿਸਟਰੀ ਔਫ ਦੀ ਸਿਖਸ ਸਫਾ 123, ਮਿਸਟਰ ਪ੍ਰਿੰਸਪ ਦੀ ਲਿਖਤ ਓਰਿਜਨ ਔਫ ਦੀ ਸਿੱਖ ਪਾਵਰ ਸਫਾ 31, ਲੈਪਨ ਗ੍ਰਿਫਨ ਰਈਸਾਨੇ ਪੰਜਾਬ ਸਫਾ 395।
2. ਮੈਕਗਰੇਗਰ ਨੇ ਹਿਸਟਰੀ ਔਫ ਦੀ ਸਿਖਸ ਦੀ ਜਿ: 1 ਸਫਾ 140 ਤੋਂ 152 ਪਰ ਮਹਾਂ ਸਿੰਘ ਦੇ ਜਨਮ ਦਾ ਸੈਨ 1760 ਅਤੇ ਮੌਤ ਸਨ 1788 ਵਿਚ ਲਿਖੀ ਹੈ. ਇਹ ਦੋਵੇਂ ਸੰਨ ਠੀਕ ਨਹੀਂ । ਸਰਦਾਰ ਮਹਾਂ ਸਿੰਘ ਦਾ ਜਨਮ 1765 ਅਤੇ ਚਲਾਣਾ ਸੰਨ 1792 ਵਿਚ ਹੋਇਆ। ਵੇਖੋ ਫਾਰਿਸਟਰ, ਟਰੈਵਲਰਜ਼ ਜਿ: 1 ਸਫਾ 288: ਕਨਿੰਘਮ, ਹਿਸਟਰੀ ਐਫ ਦੀ ਸਿਖਸ, ਸਫਾ 69: ਮੂਰ ਕਰਾਫਿਟ ਟਰੈਵਲਰਜ਼ ਸ:127 : ਸੱਯਦ ਮੁਹੰਮਦ ਲਤੀਫ ਹਿਸਟਰੀ ਆਫ ਦੀ ਪੰਜਾਬ ਸਵਾ 3441
3. ਇਥੇ ਸ. ਮੁਹੰਮਦ ਲਤੀਫ ਦਾ ਇਹ ਲਿਖਣਾ ਕਿ ਮਹਾਂ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਗੰਧ ਖਾ ਕੇ ਪੀਰ ਮੁਹੰਮਦ ਨੂੰ ਬਾਹਰ ਬੁਲਾਇਆ ਤੇ ਉਸ ਨੂੰ ਕੈਦ ਕਰ ਲਿਆ, ਉਕਾ ਨਿਰਮੂਲ ਹੈ। ਵੇਖੋ ਪ੍ਰਿੰਸਪ ਓਰਿਜਨ ਆਫ ਦੀ ਸਿਖਸ ਪਾਵਰ ਸਫਾ 33. ਕਨਿੰਘਮ, ਹਿਸਟਰੀ ਆਫ ਦੀ ਸਿਖਸ ਸਫਾ 126।