Back ArrowLogo
Info
Profile

ਦਿੱਤਾ ਤੇ ਨਾਲ ਹੀ ਅਲ੍ਹੀ ਪੁਰ ਨੂੰ ਫਤਹਿ ਕਰਕੇ ਉਹਦਾ ਨਾਮ 'ਅਕਾਲ ਗੜ੍ਹ" ਰੱਖਿਆ, ਜੋ ਅੱਜ ਤਕ ਦੋਵੇਂ ਨਗਰ ਇਨ੍ਹਾਂ ਨਾਵਾਂ ਨਾਲ ਹੀ ਪ੍ਰਸਿੱਧ ਹਨ । ਇਨ੍ਹਾਂ ਸਫਲਤਾਵਾਂ ਦੇ ਬਾਅਦ ਮਹਾਂ ਸਿੰਘ ਦੀ ਇੱਜ਼ਤ ਸਾਰੇ ਪੰਜਾਬ ਵਿਚ ਪਸਰ ਗਈ ਤੇ ਕਈ ਨਾਮੀ ਸਰਦਾਰ ਇਸ ਦੀ ਮਿਸਲ ਵਿਚ ਆ ਮਿਲੇ ।

ਸ਼ੇਰਿ ਪੰਜਾਬ

ਮਹਾਰਾਜਾ ਰਣਜੀਤ ਸਿੰਘ ਦਾ ਜਨਮ

2 ਨਵੰਬਰ, ਸੰਨ 1780 ਈ: (ਸੰਮਤ 1837) ਦਾ ਸੁਭਾਗਾ ਦਿਨ ਆਪਣੇ ਆਪ ਵਿਚ ਇਕ ਐਸੀ ਵਡਿਆਈ ਰੱਖਦਾ ਹੈ ਜਿਸ ਕਰਕੇ ਇਹ ਸੰਸਾਰ ਦੇ ਇਤਿਹਾਸ ਵਿਚ ਕਦੇ ਨਾ ਭੁੱਲਣ ਵਾਲਾ ਦਿਨ ਬਣ ਗਿਆ ਹੈ । ਇਹ ਉਹੀ ਦਿਨ ਹੈ ਜਿਸ ਦਿਨ ਖਾਲਸਾ ਪੰਥ ਦੀ ਮਾਨਯੋਗ ਹਸਤੀ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਰਦਾਰ ਮਹਾਂ ਸਿੰਘ ਦੇ ਘਰ ਸਰਦਾਰਨੀ ਰਾਜ ਕੌਰ ਦੀ ਕੁਖੋਂ ਗੁਜਰਾਂਵਾਲੇ ਹੋਇਆ।

1. ਮਹਾਰਾਜ ਰਣਜੀਤ ਸਿੰਘ ਦੇ ਜਨਮ ਬਾਰੇ ਹੁਣ ਇਹ ਗੱਲ ਨਿਰਸੰਦੇਹ ਹੋ ਚੁਕੀ ਹੈ ਕਿ ਸਰਕਾਰ ਦਾ ਜਨਮ ਗੁਜਰਾਂਵਾਲੇ ਵਿਚ 2 ਨਵੰਬਰ ਸੰਨ 1780 ਨੂੰ ਹੋਇਆ ਸੀ ਇਸ ਦੀ ਪੁੱਤਤਾ ਵਿਚ ਹੇਠ ਲਿਖੇ ਇਤਿਹਾਸਿਕ ਸਬੂਤ ਮੌਜੂਦ ਹਨ :-

          1) ਵੇਨ ਅਰਲਜ਼ ਟਰੈਵਲਜ਼ ਇਨ ਇੰਡੀਆ-ਸਿੰਧ ਐਂਡ ਦੀ ਪੰਜਾਬ, ਜਿਲਦ 1 ਸਫਾ 164।

2) ਮੇਕਗਰੇਗਰ ਹਿਸਟਰੀ ਆਫ ਦੀ ਸਿਖਸ, ਜਿਲਦ 1 ਸਫਾ 152 ।

3) ਬਾਰਜ ਜਰਨਲ ਆਫ ਏ ਮਾਰਚ ਫਰਾਮ ਇਹਲੀ ਟੂ ਪਿਸ਼ਾਵਰ, ਸਫਾ 136

4) ਲੈਪਲ ਗ੍ਰਿਫਨ ਰਣਜੀਤ ਸਿੰਘ, ਸਫਾ 125।

5)ਪੇਨ ਏ ਸ਼ਾਰਟ ਹਿਸਟਰੀ ਆਫ ਦੀ ਸਿਖਸ, ਸਫਾ 71 ।

6) ਸ. ਮੁ: ਲਤੀਫ ਹਿਸਟਰੀ ਆਫ ਦੀ ਪੰਜਾਬ, ਸਫਾ 341 1

7) ਘਨੱਯਾ ਲਾਲ, ਤਵਾਰੀਖ ਪੰਜਾਬ, ਸਫਾ 1261

ਇਨ੍ਹਾਂ ਤੋਂ ਛੁੱਟ ਗਿਆਨੀ ਗਿਆਨ ਸਿੰਘ, ਮੁਨਸੀ ਰਹਿਮਤ ਅਲੀ ਆਦਿ ਸਭ ਨੇ ਮਹਾਰਾਜੇ ਦੇ ਜਨਮ ਗੁਜਰਾਵਾਲੇ ਵਿਚ 2 ਨਵੰਬਰ ਸੰਨ 1780 ਦਾ ਮੰਨਿਆ ਹੈ, ਪਰ ਵੱਡਾ ਸਬੂਤ ਸਰਦਾਰ ਮਹਾਂ ਸਿੰਘ ਗੁਜਰਾਂਵਾਲੇ ਦੀ ਹਵੇਲੀ (ਇਹ ਹਵੇਲੀ ਉਸ ਥਾਂ ਸੀ, ਜਿਥੇ ਅੱਜ ਕਲ ਮਿਉਂਸਿਪਲ ਕਮੇਟੀ ਦਾ ਦਫਤਰ ਤੇ ਟਾਊਨ ਹਾਲ ਹੈ ) ਦਾ ਉਹ ਕਮਰਾ ਹੈ, ਜਿਥੇ ਸ਼ੇਰ ਪੰਜਾਬ ਦਾ ਜਨਮ ਹੋਇਆ। ਉਹ ਅੱਜ ਤੱਕ ਮੌਜੂਦ ਹੈ ਤੇ ਉਸ ਦੇ ਬਾਹਰ ਸਿਲਾ ਲੇਖ ਲੱਗਾ ਹੋਇਆ ਹੈ:-

Maharaja Ranjit Singh

born 2nd. November, 1780

ਇਸੇ ਥਾਂ ਇਕ ਹੋਰ ਲਿਖਤ

Maharaja Ranjit Singh's birth place

ਜਨਮ ਅਸਥਾਨ ਮਹਾਰਾਜਾ ਰਣਜੀਤ ਸਿੰਘ ਸਾਹਿਬ

13 / 154
Previous
Next