Back ArrowLogo
Info
Profile

ਸਰਦਾਰ ਮਹਾਂ ਸਿੰਘ ਨੇ ਇਸ ਸਮੇਂ ਤਾਰੀਆਂ ਖੁਸ਼ੀਆਂ ਮਨਾਈਆਂ, ਹਜ਼ਾਰਾਂ ਰੁਪਏ ਧਰਮ ਕਾਰਜਾਂ ਲਈ ਅਧਿਕਾਰੀਆਂ ਨੂੰ ਵੰਡੇ ਗਏ। ਗਰੂ ਆਸ਼ੇ ਅਨੁਸਾਰ ਬੱਚੇ ਦਾ ਨਾਂ 'ਰਣਜੀਤ ਸਿੰਘ' ਰੱਖਿਆ ਗਿਆ ।

ਰਣਜੀਤ ਸਿੰਘ ਦੇ ਜਨਮਿਆ ਅਜੇ ਵਧੇਰਾ ਸਮਾਂ ਨਹੀਂ ਸੀ ਬੀਤਿਆ ਕਿ ਇਸ ਨੂੰ ਸੀਤਲਾ ਨਿਕਲ ਪਈ ਤੇ ਐਸਾ ਬੀਮਾਰ ਹੋਇਆ ਕਿ ਇਸ ਦੇ ਬਚਣ ਦੀ ਕੁਝ ਭੀ ਆਸ ਨਾ ਰਹੀ, ਛੇਕੜ ਕੁਝ ਦਿਨਾਂ ਉਪਰੰਤ ਬੀਮਾਰੀ ਆਪਣੇ ਆਪ ਹੀ ਮੋੜਾ ਖਾ ਗਈ, ਪਰ ਇਸ ਰੋਗ ਨਾਲ ਉਸ ਦੀ ਖੱਬੀ ਅੱਖ ਦੀ ਨਜ਼ਰ ਜਾਂਦੀ ਰਹੀ । ਇਸ ਸਮੇਂ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਆਈ ਕਿ ਕਿਸੇ ਦਿਨ ਇਹੀ ਸੀਤਲਾ ਦਾ ਮਾਰਿਆ ਮੁੰਡਾ ਪੰਜ ਦਰਿਆਵਾਂ ਦੀ ਧਰਤੀ ਦਾ ਮਹਾਰਾਜਾ ਹੋਊ ਅਤੇ 'ਸ਼ੇਰਿ ਪੰਜਾਬ ਦੇ ਨਾਂ ਨਲ ਪ੍ਰਸਿੱਧ ਹੋਵੇਗਾ।

ਹੁਣ ਸਰਦਾਰ ਮਹਾਂ ਸਿੰਘ ਜੀ ਦੀ ਫੌਜੀ ਸ਼ਕਤੀ ਬਹੁਤ ਵੱਧ ਗਈ ਸੀ, ਉਸ ਨੇ ਇਸ ਤੋਂ ਲਾਭ ਉਠਾਉਣ ਲਈ ਪਿੰਡੀ ਭਟੀਆਂ ਸਾਹੀਵਾਲ, ਈਸਾ ਖੋਲ ਆਦਿ ਇਲਾਕੇ ਪਰ ਧਾਵਾ ਬੋਲ ਦਿੱਤਾ ਤੇ ਬਹੁਤ ਸਾਰਾ ਰੁਪਿਆ ਨਜਰਾਨਾ ਲੈ ਕੇ ਪਰਤਿਆ । ਇਸਦੇ ਕੁਝ ਦਿਨਾਂ ਬਾਅਦ ਕੋਟਲੀ ਸਿਆਲਕੋਟ ਤੇ ਜਾ ਕੇ ਹੱਲਾ ਕੀਤਾ ਤੇ ਇਥੋਂ ਬਹੁਤ ਸਾਰੇ ਹਥਿਆਰ ਆਪਣੇ ਅਧਿਕਾਰ ਵਿਚ ਕਰ ਲਏ । ਇਹ ਕੋਟਲੀ ਹਥਿਆਰਾਂ ਲਈ ਉਸ ਸਮੇਂ ਸਾਰੇ ਪੰਜਾਬ ਵਿਚ ਪ੍ਰਸਿੱਧ ਸੀ । ਇਥੋਂ ਵਿਹਲੇ ਹੋ ਕੇ ਮਹਾਂ ਸਿੰਘ ਨੇ ਬਿਜ ਰਾਜ ਵਾਲੀਏ ਜੰਮੂ ਨੂੰ ਆਪਣਾ ਪੁਰਾਣਾ ਵਾਇਦਾ ਚੇਤੇ ਕਰਵਾਇਆ, ਜਿਸ ਦਾ ਬਚਨ ਇਸ ਨੇ ਮਹਾਂ ਸਿੰਘ ਦੇ ਪਿਤਾ ਸਰਦਾਰ ਚੜ੍ਹਤ ਸਿੰਘ ਨਾਲ ਕੀਤਾ ਸੀ ਤੇ ਜਿਸ ਵਿਚ ਉਸ ਨੂੰ ਆਪਣੀ ਜਾਨ ਵਾਰਨੀ ਪਈ ਸੀ । ਹੁਣ ਬਿਜ ਲਾਲ ਦਾ ਕਾਰਜ ਸਿੰਧ ਹੋ ਗਿਆ ਸੀ, ਉਹ ਕਦ ਖੇਡਾਂ ਪਰ ਪਾਣੀ ਪੈਣ ਦਿੰਦਾ ਸੀ, ਉਸ ਨਾਂਹ ਨੂੰਕਰ ਕੀਤੀ ਇਧਰੋਂ ਝੋਟ ਸਰਦਾਰ ਮਹਾਂ ਸਿੰਘ ਜੰਮੂ ਤੋ ਜਾ ਪਿਆ ਤੇ ਹਥੋਂ ਹੱਥੀ ਸ਼ਹਿਰ ਲੈ ਲਿਆ, ਅਤੇ ਖੁੱਲ੍ਹੇ ਦਿਲ ਨਾਲ ਇਸ ਨੂੰ ਸੋਧਿਆ । ਵਿਚਾਰੇ ਬ੍ਰਿਜ ਰਾਜ ਨੇ ਮਹਾਂ ਸਿੰਘ ਦਾ ਟਾਕਰਾ ਕੀ ਕਰਨਾ ਸੀ ਉਹ ਤਾਂ ਖਾਲਸਾ ਦਨ ਦੇ ਆਉਣ ਤੋਂ ਪਹਿਲਾਂ ਹੀ ਜਾਨ ਬਚਾ ਕੇ ਤ੍ਰਿਕੋਟਾ ਦੇਵੀ ਦੇ ਪਹਾੜਾਂ ਵਿਚ ਜਾ ਛੁਪਿਆ ਸੀ । ਇਥੋਂ ਪਰਤ ਕੇ ਮਹਾਂ ਸਿੰਘ ਦੀਵਾਲੀ ਦੇ ਮੇਲੇ ਪਰ ਸ੍ਰੀ ਅੰਮ੍ਰਿਤਸਰ ਜੀ ਇਸ਼ਨਾਨ ਲਈ ਆਇਆ। ਇਸ ਸਮੇਂ ਇਸ ਨੇ ਸ੍ਰੀ ਦਰਬਾਰ ਸਾਹਿਬ ਜੀ ਦੇ ਟਹਿਲੇ ਲਈ ਬਹੁਤ ਗੰਢਾ ਅਰਦਾਸ ਕਰਵਾਇਆ।

ਇਸ ਸਮੇਂ ਨਿਯਮ ਅਨੁਸਾਰ ਇਥੇ ਸਾਰ ਵੱਡੇ ਵੱਡੇ ਸਰਦਾਰ ਇਕੱਠੇ ਹੋਏ ਸਨ । ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਮਹਾ ਸਿੰਘ ਨੂੰ ਦੱਸਿਆ ਕਿ ਜੈ ਸਿੰਘ ਘਨੇਯਾ ਨੇ ਮੇਰਾ ਇਲਾਕਾ ਦਬਾ ਲਿਆ ਹੈ, ਆਪ ਮੇਰੇ ਨਾਲ ਮਿਲ ਕੇ ਮੇਰਾ ਹੱਕ ਮੈਨੂੰ ਦਿਵਾ ਦਿਓ। ਮਹਾਂ ਸਿੰਘ ਚਾਹੁੰਦਾ ਸੀ ਕਿ ਜਿਵੇਂ ਹੋ ਸਕੇ ਇਨ੍ਹਾਂ ਦਾ ਘਰ ਵਿਚ ਫੈਸਲਾ ਕਰਵਾ ਦੇਵੇ ਪਰ ਓਧਰ ਜੈ ਸਿੰਘ ਨੂੰ ਕਿਸੇ ਪਹਿਲੇ ਹੀ ਭੜਕਾ ਦਿੱਤਾ ਸੀ ਕਿ ਮਹਾਂ ਸਿੰਘ ਰਾਮਗੜ੍ਹੀਆ ਨਾਲ ਮਿਲ ਕੇ ਤੇਰੇ ਵਿਰੁੱਧ ਗੱਦਾ ਗੁੰਦ ਰਿਹਾ ਹੈ। ਇਸ ਭੁਲੇਖੇ ਵਿਚਜਦ ਜੈ ਸਿੰਘ ਨੂੰ ਮਿਲਣ ਗਿਆ ਤੇ ਉਹ ਅੱਗੋਂ ਬੜੀ ਵਿਪ੍ਰੀਤੀ ਨਾਲ ਮਿਲਿਆ ਅਤੇ ਗੋਲ ਇਥੋਂ ਤੱਕ ਵਧੀ ਕਿ ਖੁਲੂ-ਮ-ਖੁੱਲ੍ਹਾ ਦੋਹਾਂ ਜਥਿਆਂ ਵਿਚ ਵਟਾਲੇ ਦੇ ਲਾਗੇ ਅਚਲ ਦੇ ਮੈਦਾਨ ਵਿਚ ਟਾਕਰਾ ਹੋ ਪਿਆ, ਜਿਸ ਵਿਚ ਸਰਦਾਰ ਜੈ ਸਿੰਘ ਦਾ ਬਹਾਦਰ ਪੁੱਤਰ ਗੁਰਬਖਸ਼ ਸਿੰਘ ਮਾਰਿਆ ਗਿਆ। ਇਸ ਦੇ ਮਰ ਜਾਣ ਨਾਲ ਫੌਜ ਵੀ ਪਿੰਡ ਗਈ ਤੇ ਮੈਦਾਨ ਮਹਾਂ ਸਿੰਘ ਦੇ ਹੱਥ ਰਿਹਾ। ਜੈ ਸਿੰਘ ਨੇ ਨੁਸ਼ਿਹਰੇ ਦੇ ਲਾਗੇ ਫੇਰ ਇਕ ਝਪਟ ਇਨ੍ਹਾਂ ਨਾਲ ਕੀਤੀ, ਪਰ ਉਥੇ ਵੀ ਉਸ ਨੂੰ ਪਿੱਛੇ ਹਟਣਾ ਪਿਆ। ਇਸ ਤਰ੍ਹਾਂ ਮਹਾਂ

14 / 154
Previous
Next