ਸਿੰਘ ਨੇ ਰਾਮਗੜ੍ਹੀਆਂ ਦਾ ਇਲਾਕਾ ਉਹਨਾਂ ਨੂੰ ਦਿਵਾ ਦਿੱਤਾ।
ਗੁਰਬਖਸ਼ ਸਿੰਘ ਦੀ ਸੁਪਤਨੀ ਸਰਦਾਰਨੀ ਸਦਾ ਕੌਰ ਜਿਸ ਤਰ੍ਹਾਂ ਇਸਤਰੀ ਜਾਤੀ ਵਿਚ ਬਹਾਦਰ ਤੇ ਉਘੀ ਬਲਵਾਨ ਸੂਰਮਾ ਇਸਤਰੀ ਹੋ ਬੀਤੀ ਹੈ। ਇਸੇ ਤਰ੍ਹਾਂ ਇਹ ਰਾਜ- ਪ੍ਰਬੰਧ ਲਈ ਵੀ ਸਿੱਖ ਇਤਿਹਾਸ ਵਿਚ ਉਤੇਰੀ ਥਾਂ ਰੱਖਦੀ ਹੈ । ਸਰਦਾਰਨੀ ਨੇ ਜਦ ਸਰਦਾਰ ਮਹਾਂ ਸਿੰਘ ਦੀ ਦਿਨੋ ਦਿਨ ਵੱਧ ਰਹੀ ਸ਼ਕਤੀ ਨੂੰ ਗੌਰ ਦੀ ਨਜ਼ਰ ਨਾਲ ਜਾਂਚਿਆ, ਤਾ ਇਸ ਨੇ ਮਨ ਵਿਚ ਠਾਣ ਲੀਤਾ ਕਿ ਜਿਵੇਂ ਹੋ ਸਕੇ ਸ਼ੁਕੁਚਕੀਏ ਸਰਦਾਰ ਨਾਲ ਮੇਲ ਰੱਖਿਆ ਜਾਵੇ, ਨਹੀਂ ਤਾਂ ਇਲਾਕੇ ਦਾ ਸੁਰੱਖਿਅਤ ਰਹਿਣਾ ਕਠਿਨ ਹੋ ਜਾਵੇਗਾ । ਉਸ ਨੇ ਇਸ ਸਮੇਂ ਐਸੀ ਸੁਘੜਤਾ ਨਾਲ ਇਸ ਨੂੰ ਨਜਿੱਠਿਆ ਕਿ ਜਿਸ ਨਾਲ ਸਾਰੇ ਵੈਰ ਵਿਰੋਧਾਂ ਦਾ ਇਕਾਇਕ ਅੰਤ ਹੋ ਗਿਆ। ਉਹ ਇਉਂ ਹੈ ਸਦਾ ਕੌਰ ਨੇ ਆਪਣੀ ਇਕਲੋਤੀ ਸਪੁੱਤਰੀ ਮਹਿਤਾਬ ਕੌਰ ਦੀ ਮੰਗਣੀ ਮਹਾਂ ਸਿੰਘ ਦੇ ਸਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤੀ, ਜਿਸ ਦੇ ਕਾਰਨ ਹੁਣ ਦੋਵੇਂ ਮਿਸਲਾਂ ਇਕ ਮਿਕ ਹੋ ਗਈਆਂ। ਇਹ ਗੋਲ ਸੰਨ 1785 ਦੀ ਹੈ। ਅੱਗੇ ਜਾ ਕੇ ਸੰਨ 1796 ਈ: ਵਿਚ ਰਣਜੀਤ ਸਿੰਘ ਦਾ ਵਿਆਹ ਬੜੀ ਧੂਮ ਧਾਮ ਨਾਲ ਹੋਇਆ ।
ਸੰਨ 1791 ਦੇ ਆਰੰਭ ਵਿਚ ਮਹਾਂ ਸਿੰਘ ਨੇ ਗੁਜਰਾਤ ਦੇ ਇਲਾਕੇ ਤੋਂ ਹੱਕ ਰਾਖੀ ਉਗਰਾਹੁਣ ਲਈ ਚੜ੍ਹਾਈ ਕੀਤੀ, ਅੱਗੋਂ ਸਾਹਿਬ ਸਿੰਘ ਭੰਗੀ ਆਦਿ ਨੇ ਬਿਨ ਲੜਾਈ ਦੇ ਕਿਸੇ ਰਕਮ ਦੇ ਦੇਣ ਤੋਂ ਨਾਂਹ ਕਰ ਦਿੱਤੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਮਾਮਲਾ ਲੜ੍ਹਾਈ ਤੱਕ ਵੱਧ ਗਿਆ। ਛੇਕੜ ਸਾਹਿਬ ਸਿੰਘ ਦੇ ਟਾਕਰੇ ਦੀ ਸ਼ਕਤੀ ਮੈਦਾਨ ਵਿਚ ਨਾ ਦੇਖ ਕੇ ਸੌਦਰਾਂ ਦੇ ਕਿਲ੍ਹੇ ਵਿਚ ਹੋ ਬੈਠਾ । ਇਨ੍ਹਾਂ ਬਾਹਰੋਂ ਘੋਰਾ ਘੱਤ ਲਿਆ । ਕਈ ਨਿੱਕੀਆਂ ਵੱਡੀਆਂ ਲੜਾਈਆਂ ਵੀ ਹੋਈਆਂ, ਪਰ ਸਿੱਟਾ ਕੁਝ ਵੀ ਨਾ ਨਿਕਲਿਆ । ਹੁਣ ਕਰਨਾ ਕਰਤਾਰ ਦਾ ਐਸਾ ਹੋਇਆ ਕਿ ਮਹਾਂ ਸਿੰਘ ਕਰਤੀ ਘਾਲ ਘੁਲਣ ਤੇ ਚੰਗੇ ਭੋਜਨ ਦੇ ਨਾ ਮਿਲਣ ਦੇ ਕਾਰਨ ਪੇਚਸ਼ ਨਾਲ ਬੀਮਾਰ ਹੋ ਗਿਆ ਤੇ ਜਦ ਬੀਮਾਰੀ ਦਿਨੋਂ ਦਿਨ ਵਧਦੀ ਡਿਠੀ ਤਾਂ ਇਹ ਮੁੰਹਿਮ ਆਪਣੇ ਹੋਣਹਾਰ ਪੁੱਤਰ ਰਣਜੀਤ ਸਿੰਘ ਦੇ ਹੱਥ ਸੌਂਪ ਕੇ-ਜੋ ਇਸ ਸਮੇਂ ਮੈਦਾਨਿ-ਜੰਗ ਵਿਚ ਉਸ ਦੇ ਨਾਲ ਸੀ-ਆਪ ਗੁਜਰਾਵਾਲੇ ਨੂੰ ਪਰਤ ਆਇਆ।
ਮਹਾਂ ਸਿੰਘ ਜਦ ਮੈਦਾਨ ਤੋਂ ਤੁਰਨ ਲੱਗਾ ਤਾਂ ਇਸ ਨੇ ਆਪਣੇ ਆਪ ਨੂੰ ਐਨਾ ਬੇਹਾਲ ਡਿੱਠਾ ਕਿ ਆਪਣੇ ਪੁੱਤਰ ਦੀ ਦਸਤਾਰਬੰਦੀ ਮਰਯਾਦਾ ਆਪਣੇ ਹੱਥ ਨਾਲ ਉਥੇ ਹੀ ਪੂਰੀ ਕਰ ਆਇਆ, ਓਧਰ ਰਣਜੀਤ ਸਿੰਘ ਨੇ ਘੇਰੇ ਨੂੰ ਬਰਾਬਰ ਜਾਰੀ ਰੱਖਿਆ। ਇੰਨੇ ਨੂੰ ਖਬਰ ਪਹੁੰਚੀ ਕਿ ਭੰਗੀਆਂ ਦਾ ਇਕ ਭਾਰੀ ਦਰਤਾ ਕਿਲ੍ਹੇ ਦੇ ਛੁਡਾਣ ਲਈ ਸਰਦਾਰ ਕਰਮ ਸਿੰਘ ਤੇ ਜੋਧ ਸਿੰਘ ਦੀ ਤੈਹਤ ਵਿਚ ਆ ਰਿਹਾ ਹੈ । ਰਣਜੀਤ ਸਿੰਘ ਨੇ ਝੱਟ ਉਹਨਾਂ ਦਾ ਰਾਹ ਕੋਟ ਮਹਾਰਾਜਾ ਦੇ ਲਾਗੇ ਜੰਗਲ ਵਿਚ ਰੋਕ ਲਿਆ ਅਤੇ ਇਨ੍ਹਾਂ ਦੇ ਪਹੁੰਚਦਿਆਂ ਹੀ ਇਕਾ- ਇਕ ਐਸਾ ਹੀਲਾ ਕੀਤਾ ਕਿ ਉਹਨਾਂ ਨੂੰ ਬਿਨਾ ਮੈਦਾਨ ਨੂੰ ਖਾਲੀ ਛੱਡਣ ਦੇ ਹੋਰ ਕੋਈ ਚਾਰਾ ਨਾ ਦਿਸਿਆ । ਇਸ ਲੜਾਈ ਵਿਚ ਕਈ ਤੋਪਾਂ ਤੇ ਜੰਬੂਰਕ ਰਣਜੀਤ ਸਿੰਘ ਦੇ ਹੱਥ ਆਏ, ਜੋ ਉਸ ਨੇ ਗੁਜਰਾਂਵਾਲਾ ਭਿਜਵਾ ਦਿੱਤੇ । ਇਨ੍ਹਾਂ ਨੂੰ ਵੇਖ ਕੇ ਮਹਾ ਸਿੰਘ ਅਤਿ ਪ੍ਰਸੰਨ ਹੋਇਆ. ਪਰ ਇਹ ਪ੍ਰਸੰਨਤਾ ਉਹਦੀ ਛੇਕੜਲੀ ਪ੍ਰਸੈਨਤਾ ਸੀ, ਕਿਉਂਕਿ ਇਸ ਤੋਂ ਦੂਜੇ ਦਿਨ ਸੰਨ 1792 ਨੂੰ 27 ਸਾਲ ਦੀ ਯੁਵਾ ਅਵਸਥਾ ਵਿਚ ਮਹਾਂ ਸਿੰਘ ਚੜ੍ਹਾਈ ਕਰ ਗਿਆ । ਰਣਜੀਤ ਸਿੰਘ ਅਜੇ ਕੋਟ ਮਹਾਰਾਜ ਵਿਚ ਹੀ ਸੀ ਕਿ ਇਥੇ ਇਸ ਨੂੰ ਆਪਣੇ ਪਿਤਾ ਦੇ ਚਲਾਣੇ ਦੀ ਖਬਰ ਪੁੱਜੀ । ਇਹ ਇਥੋਂ ਸਿੱਧਾ ਗੁਜਰਾਂਵਾਨੇ ਪੁੱਜੇ ਤੇ ਪਿਤਾ ਦੇ ਮ੍ਰਿਤਕ ਸੰਸਕਾਰ ਦੀ