ਮਰਯਾਦਾ ਪੂਰੀ ਕੀਤੀ ।
ਇਸ ਸਮੇਂ ਪੰਜਾਬ ਦੀ ਦਸ਼ਾ
ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਲਿਖਣ ਤੋਂ ਪਹਿਲਾਂ ਇਥੇ ਇਹ ਗੋਲ ਲਿਖਣੀ ਜ਼ਰੂਰੀ ਪ੍ਰਤੀਤ ਹੁੰਦੀ ਹੈ ਕਿ ਪੰਜਾਬ ਦੀ ਉਸ ਸਮੇਂ ਦੀ ਦਸ਼ਾ ਪਰ ਇਕ ਨਜ਼ਰ ਫੇਰੀ ਜਾਏ ਤਾਂ ਜੋ ਪੁਸਤਕ ਦਾ ਹਰ ਇਕ ਪੱਖ ਚੰਗੀ ਤਰ੍ਹਾਂ ਪਾਠਕਾਂ ਦੀ ਸਮਝ ਵਿਚ ਆ ਸਕੇ ।
ਪੰਜਾਬ ਦਾ ਬਹੁਤ ਸਾਰਾ ਭਾਗ ਸਿੱਖਾਂ ਦੀਆਂ ਬਾਰਾਂ ਮਿਸਲਾਂ ਦੇ ਅਧੀਨ ਸੀ, ਇਸ ਦੀ ਰਾਜਧਾਨੀ ਲਾਹੌਰ, ਤਿੰਨ ਸਿੱਖ ਸਰਦਾਰਾਂ - ਲੈਹਣਾ ਸਿੰਘ, ਗੁਜਰ ਸਿੰਘ ਤੇ ਸੂਬਾ ਸਿੰਘ ਭੰਗੀਆਂ ਨੇ ਸਾਂਭੀ ਹੋਈ ਸੀ । ਉਪਰ ਸੋਨ 1795 ਵਿਚ ਸ਼ਾਹ ਜਮਾਨ ਦੁਰਾਨੀ ਨੇ ਪੰਜਾਬ ਪਰ ਧਾਵਾ ਕੀਤਾ, ਜਿਸ ਦੇ ਕਾਰਣ ਦੇਸ਼ ਵਿਚ ਵਧੇਰੀ ਹਲਚਲ ਮਚ ਗਈ । ਇਸਦੇ ਆਉਣ ਦੇ ਕਾਰਣ ਮਾਰਗ ਦੇ ਲਾਗੇ ਚਾਗੇ ਵਸਦੇ ਸਿੱਖ ਤਾਂ ਮੈਦਾਨ ਤੋਂ ਜੰਗਲ ਦਿਆਂ ਮੋਰਚਿਆਂ ਵਿਚ ਇਸ ਭਾਵਨਾ ਨਾਲ ਜਾ ਡਟੇ ਕਿ ਜਦ ਦੁਰਨੀ ਲਸ਼ਕਰ ਇਧਰ ਵਧੇ ਤਾਂ ਇਨ੍ਹਾਂ ਮੋਰਚਿਆਂ ਵਿਚੋਂ ਐਸੀਆਂ ਵਾਤਾਂ ਝਾਤੀਆਂ ਜਾਣ ਕਿ ਕੋਈ ਵੈਰੀ ਵੀ ਨਿਸ਼ਾਨੇ ਤੋਂ ਨਾ ਬਚ ਸਕੇ ।
ਇਸ ਸਮੇਂ ਸਿੱਖਾਂ ਦੀਆਂ ਲੜਾਈਆਂ ਦੀ ਵਿਸ਼ੇਸ਼ ਵਿਧੀ ਇਹੋ ਸੀ ਕਿ ਉਹ ਵੈਰੀ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੰਡਾਂ ਤੋਂ ਹੱਟਕੇ ਕਿਸੇ ਲਾਗੇ ਦੇ ਜੰਗਲ ਵਿਚ ਮੋਰਚੇ ਬਣਾ ਕੇ ਜਾ ਠਾਣੇ ਮਲਦੇ ਸਨ ਤੇ ਹਰ ਘੜੀ ਇਸ ਤਕ ਵਿਚ ਹੁੰਦੇ ਸਨ ਕਿ ਵੈਰੀ ਦਾ ਦਲ ਜਿਉਂ ਹੀ ਨਿਸ਼ਾਨੇ ਹੇਠ ਆਵੇ, ਤਾਂ ਉਪਰ ਗੋਲੀਆਂ ਅਤੇ ਤੀਰਾਂ ਦਾ ਮੀਂਹ ਵਰਸਾਇਆ ਜਾਏ । ਉਧਰ ਗਨੀਮ ਖੁਸ਼ੀ ਖੁਸ਼ੀ ਨਚਿੰਤ ਹੋ ਕੇ ਸਿੱਧਾ ਅੱਗੇ ਵਧਦਾ ਚਲਾ ਆਉਂਦਾ। ਇਧਰ ਇਹ ਬੜੀ ਨੀਝ ਨਾਲ ਉਸ ਦੇ ਹਰ ਇਕ ਕਰਤੱਵ ਨੂੰ ਤਾੜਦੇ ਰਹਿੰਦੇ ਅਤੇ ਜਦ ਉਹਨੂੰ ਜ਼ਰਾ ਗਾਫਲ ਪਾਉਂਦੇ ਤਦ ਇਕਾ-ਇਕ ਗੜੇ-ਮਾਰ ਗੋਲੀਆਂ ਵਰਸਾ ਦਿੰਦੇ । ਇਉਂ ਵੈਰੀ ਦੀ ਸੁਧ ਸੰਭਲਾਣ ਤੋਂ ਪਹਿਲੇ ਹੀ ਉਸ ਦਾ ਵਧੇਰਾ ਭਾਗ ਮੌਤ ਦੀ ਭੇਂਟ ਚੜ੍ਹ ਜਾਂਦਾ। ਉਪਰੋਂ ਇਸੇ ਹਫੜਾ ਦਫੜੀ ਵਿਚ ਤਿੱਖੀਆਂ ਤਲਵਾਰਾਂ ਧੂਹ ਕੇ ਵੈਰੀ ਦੇ ਰਹੇ ਖਹੇ ਲਸਕਰ ਦੇ ਸਿਰ ਬਿਜਲੀ ਵਾਂਗ ਕੜਕ ਕੇ ਜਾ ਪੈਂਦੇ ਅਤੇ ਜਾਨਾਂ ਹੂਲ ਕੇ ਦੋ-ਚਾਰ ਐਜੇ ਹੱਥ-ਪਲੱਬ ਦੇ ਦਾਉ ਕਰਦੇ ਕਿ ਬਿਨਾਂ ਕਿਸੇ ਲੰਮੀ ਲੜਾਈ ਦੇ ਵੈਰੀ ਦਾ ਸਫਾਇਆ ਹੋ ਜਾਂਦਾ । ਇਸ ਖਲਬਲੀ ਵਿਚ ਵੈਰੀ ਦੀਆਂ ਐਸੀਆਂ ਸੱਤੇ ਸੁਧਾ ਭੁੱਲ ਜਾਂਦੀਆਂ ਕਿ ਜਿਧਰ ਕਿਸੇ ਨੂੰ ਰਾਹ ਲੱਭਦਾ ਓਧਰ ਨੂੰ ਭੱਜ ਨਿਕਲਦਾ। ਇਨ੍ਹਾਂ ਮਾਰਾਂ ਵਿਚ ਸਿੱਖਾਂ ਦੇ ਹੱਥ ਹਜ਼ਾਰਾਂ ਦੇ ਹਥਿਆਰ, ਜੰਗੀ ਸਾਮਾਨ ਤੇ ਬੇਗਣਿਤ ਘੋੜੇ ਆਦਿ ਆਉਂਦੇ, ਜਿਨ੍ਹਾਂ ਨਾਲ ਇਨ੍ਹਾਂ ਦੇ ਮੁੰਦਰਾਂ ਦੇ ਧੋਣੇ ਧੋੜੇ ਜਾਂਦੇ ।
ਹੁਣ ਜਦ ਦੁਰਾਨੀਆਂ ਦੇ ਧਾਵੇ ਦਾ ਖਾਲਸੇ ਨੂੰ ਪਤਾ ਲੱਗਾ, ਤਾਂ ਉਪਰ ਦੱਸੇ ਨਿਯਮ ਅਨੁਸਾਰ ਉਹ ਮੈਦਾਨੀ ਪਿੰਡਾਂ ਤੋਂ ਹੱਟ ਕੇ ਜੰਗਲ ਵਿਚ ਆ ਡਟਿਆ । ਸ਼ਾਹ ਜਮਾਨ ਬਿਨਾਂ ਕਿਸੇ ਲੰਮੀ ਲੜ੍ਹਾਈ ਦੇ ਲਾਹੌਰ ਆ ਵੜਿਆ। ਇਥੇ ਪਹੁੰਚਦਿਆਂ ਸਾਰ ਹੀ ਇਸ ਦੇ ਆਪਣੇ ਦਾਦੇ ਅਹਿਮਦ ਸ਼ਾਹ ਦੁਰਾਨੀ ਦੀਆਂ ਔਕੜਾਂ ਇਸਦੀਆਂ ਅੱਖਾਂ ਅੱਗੇ ਆ ਖਲੋਤੀਆਂ, ਜੋ
1. ਸਰਦਾਰ ਮਹਾਂ ਸਿੰਘ ਦੀ ਸਮਾਧ ਗੁਜਰਾਂਵਾਲੇ ਵਿਚ ਇਸ ਸਮੇਂ ਤੱਕ ਮੌਜੂਦ ਹੈ। ਇਹ ਉਹ ਥਾਂ ਹੈ ਜਿਥੇ ਸਰਦਾਰ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ । ਇਹ ਸਮਾਧ ਗੁੰਬਦਕਾਰ ਬਣੀ ਹੋਈ ਹੈ।
2. ਬਿਦੇਸੀ ਤੇ ਮੁਸਲਮਾਨ ਇਤਿਹਾਸਕਾਰਾਂ ਨੇ ਸੋਖਾਲਸੇ ਦੀਆਂ ਇਨ੍ਹਾਂ ਚਾਲਾ ਤੋਂ ਅਣਜਾਣ ਸਨ, ਇਨ੍ਹਾਂ ਨੂੰ ਖਾਲਸੇ ਦੀਆਂ ਭਾਜਤਾਂ ਦੱਸਿਆ ਹੈ, ਜੋ ਭਾਰੀ ਭੁੱਲ ਹੈ।