ਜੰਗਲ ਵੱਲ ਵਧਣੇ ਵਿਚ ਖਾਲਸੇ ਦੇ ਹੱਥੋਂ ਉਸ ਨੂੰ ਭੁਗਤਣੀਆਂ ਪਈਆਂ ਸਨ । ਛੇਕੜ ਵਿਚ ਇਹ ਫੈਸਲਾ ਕੀਤਾ ਕਿ ਇਥੋਂ ਹੀ ਪਿੱਛੇ ਨੂੰ ਪਰਤ ਚਲੇ, ਅਰਥਾਤ ਉਸ ਦਾ ਅੱਗੇ ਵਧਣ ਦਾ ਹੀਆ ਨਾ ਪਿਆ। ਇਧਰ ਖਾਲਸੇ ਨੂੰ ਜਦ ਸੂਹੀਆਂ ਨੇ ਸਾਹ ਜਮਾਨ ਦੇ ਪਿੱਛੇ ਮੁੜ ਜਾਣ ਦੀ ਖਬਰ ਦਿੱਤੀ, ਤਾਂ ਇਨ੍ਹਾਂ ਨੂੰ ਡਾਢਾ ਅਰਮਾਨ ਲੱਗਾ ਕੇ ਦੁਰਾਨੀ ਬਿਨਾਂ ਖਾਲਸੇ ਦੇ ਹੱਥ ਦੇਖਿਆ ਸੁੰਦਰ ਕਾਬਲੀ ਘੋੜੇ ਤੇ ਸੋਹਣੇ ਹਥਿਆਰ ਫੇਰ ਪਰਤਾ ਲੈ ਚੱਲਿਆ ਹੈ। ਹੁਣ ਸਿੰਘ ਲੱਗੇ ਇਨ੍ਹਾਂ ਨੂੰ ਦੁਰਾਨੀ ਤੋਂ ਖੋਹਣ ਦੀਆਂ ਸੋਚਾਂ ਸੋਚਣ। ਛੇਕੜ ਲੰਮੀ ਵਿਚਾਰ ਦੇ ਉਪਰੰਤ ਇਹ ਸਲਾਹ ਠਹਿਰਾਈ ਗਈ ਕਿ ਖਾਲਸੇ ਨੂੰ ਜੰਗਲੀ ਮੋਰਚੇ ਛੱਡ ਕੇ ਲਾਹੌਰ ਦੇ ਲਾਗੇ ਚਾਗੇ ਜਾ ਕੇ ਡੇਰੇ ਜਮਾਉਣੇ ਚਾਹੀਦੇ ਹਨ ਪਰ ਹਰ ਰਾਤ ਛੋਟੇ ਛੋਟੇ ਜਥੇ ਬਣਾ ਕੇ ਚਾਰੇ ਪਾਸਿਆਂ ਤੋਂ ਦੁਰਾਨੀਆਂ ਦੇ ਲਸ਼ਕਰ ਤੇ ਛਪੋਲ ਮਾਰ ਕੇ ਉਨ੍ਹਾਂ ਦਾ ਸਾਰਾ ਮਾਲ ਤੇ ਹਥਿਆਰ ਆਦਿ ਖੋਹ ਲੈਣੇ ਚਾਹੀਦੇ ਹਨ । ਇਸ ਤਰ੍ਹਾਂ ਉਨ੍ਹਾਂ ਦੇ ਐਸੇ ਜੱਦ ਖੱਟੇ ਕੀਤੇ ਜਾਣ ਕਿ ਮੁੜ ਕਦੀ ਪੰਜਾਬ ਦਾ ਨਾਂ ਵੀ ਨਾ ਲੈਣ । ਦੂਜੀ ਗੱਲ ਇਹ ਕਿ ਕੇ ਜਦ ਉਹ ਪਿੱਛੇ ਨੂੰ ਨੂੰ ਮੁੜੇ, ਤਦ ਉਸ ਦਾ ਪਿਛਾ ਕੀਤਾ ਜਾਏ ਕਿ ਜੋ ਮਾਲ-ਮਤਾ ਉਹ ਲੁੱਟ ਕੇ ਲੈ ਜਾ ਰਿਹਾ ਹੈ ਉਹ ਉਸ ਤੋਂ ਖੋਹ ਲੀਤਾ ਜਾਏ । ਸੋ ਹੁਣ ਇਨ੍ਹਾਂ ਸੋਚੀਆਂ ਵਿਉਂਤਾਂ ਅਨੁਸਾਰ ਵਰਤੋਂ ਹੋਣ ਲੱਗੀ। ਅਰਥਾਤ ਲੱਗੇ ਲਾਹੌਰ ਤੇ ਧਾਵੇ ਹੋਣ। ਅਜੇ ਸੂਰਜ ਅੰਦਰ ਬਾਹਰ ਹੀ ਹੁੰਦਾ ਕਿ ਇਹ ਜੱਥੇ ਇਕੱਠੇ ਹੋ ਕੇ ਸੱਜੇ ਖੱਬੇ ਤੋਂ ਨਿਕਲਦੇ ਤੇ ਜੋ ਕੁਝ ਉਨ੍ਹਾਂ ਦੇ ਸਾਹਮਣੇ ਆਉਂਦਾ ਉਸ ਤੇ ਹੱਥ ਸਾਫ ਕਰਕੇ ਤੁਰਤ ਫੁਰਤ ਕਿਤੇ ਦੀ ਕਿਤੇ ਜਾ ਪਹੁੰਚਦੇ । ਇਸ ਤਰ੍ਹਾਂ ਕਰਨ ਵਿਚ ਨਾ ਕਿਸੇ ਸੋਚ ਦੀ ਲੋੜ ਸੀ ਤੇ ਨਾ ਹੀ ਕਿਸੇ ਲੰਮੇਰੇ ਸਮੇਂ ਦੀ ਜ਼ਰੂਰਤ, ਇਹ ਉਡਦਾ ਉਝਦਾ ਸੋਰਵਾਈ ਹੱਠਾ ਕਰਦੇ ਤੇ ਉਹਨੀਂ ਪੈਰੀਂ ਪਰਤਦੇ ਹੋਏ ਮੁੜ ਆਪਣੇ ਨੀਯਤ ਕੀਤੇ ਅਸਥਾਨ ਤੇ ਜਾ ਡੇਰਾ ਲਾਉਂਦੇ । ਇਹ ਕੰਮ ਏਡੀ ਫੁਰਤੀ ਨਾਲ ਹੁੰਦਾ ਕਿ ਪਹਿਰੇਦਾਰ ਤੇ ਗਸ਼ਤੀ ਦਸਤਿਆਂ ਤੱਕ ਖਬਰਾਂ ਪਹੁੰਚਾਣੇ ਪਹੁੰਚਾਉਣ ਤੱਕ ਇਹ ਆਪਣਾ ਕੰਮ ਕਰਕੇ ਮੱਖਣ ਵਿਚੋਂ ਵਾਲ ਦੀ ਤਰ੍ਹਾ ਸਾਫ ਪਾਰ ਹੋ ਜਾਂਦੇ । ਇਸ ਸਮੇਂ ਜਿਥੇ ਮਿਸਲਦਾਰ ਆਪਣੀ ਸੂਰਮ-ਤਾਈ ਦਾ ਸਿੱਕਾ ਦੁਰਾਨੀਆਂ ਦੇ ਦਿਲਾਂ ਪਰ ਬਿਠਾ ਰਹੇ ਸਨ ਉਥੇ ਮੁਨਸ਼ੀ ਸੋਹਨ ਲਾਲ, ਰਣਜੀਤ ਸਿੰਘ ਦੀ ਨਿਰਭੈਤਾ ਦੀ ਇਕ ਅਚਰਜ ਘਟਨਾ ਦਾ ਹਾਲ ਇਉਂ ਲਿਖਦਾ ਹੈ ਕਿ "ਜਦ ਸਾਹ ਜਮਾਨ ਲਾਹੌਰ ਦੇ ਕਿਲ੍ਹੇ ਵਿਚ ਨਹਿਰਿਆ ਹੋਇਆ ਸੀ ਤਾਂ ਰਣਜੀਤ ਸਿੰਘ ਆਪਣੇ ਜਵਾਨਾਂ ਨਾਲ ਤਿੰਨ ਵਾਰ ਕਿਲਾ ਲਾਹੌਰ ਸਾਹਮਣੇ ਆਇਆ ਅਤੇ ਠੀਕ ਸੰਮਨ ਬੁਰਜ ਦੇ ਹੇਠਾਂ ਖੜੇ ਕੇ, ਜਿਥੇ ਸਾਹ ਜਮਾਨ ਬੈਠਿਆ ਕਰਦਾ ਸੀ, ਗੋਲੀਆਂ ਚਲਾਈਆਂ ਜਿਨ੍ਹਾਂ ਨਾਲ ਕਈ ਦੁਰਾਨੀ ਫੱਟੜ ਹੋਏ ਅਤੇ ਗੱਜ ਕੇ ਗਰਜਵੀਂ ਆਵਾਜ਼ ਨਾਲ ਆਖਦਾ, "ਐ ਅਹਿਮਦ ਸ਼ਾਹ ਅਬਦਾਲੀ ਦੇ ਪੋਠੇ ! ਵੇਖ ਸਰਦਾਰ ਚੜ੍ਹਤ ਸਿੰਘ ਦਾ ਪੋਤਾ ਆਇਆ ਹੈ; ਜਰਾ ਸਾਹਮਣੇ ਆ ਤੇ ਇਸ ਦੇ ਦੋ ਹੱਥ ਵੇਖ ਲੈ ।" ਜਦੋਂ ਦੁਰਾਨੀ ਕਿਲ੍ਹੇ ਤੋਂ ਬਾਹਰ ਨਿਕਲਣ ਦਾ ਹੀਆ ਨਾ ਕਰਦੇ ਤਾਂ ਇਹ ਪਰਤ ਜਾਂਦਾ ।
ਇਨ੍ਹਾਂ ਰੋਜ ਦੀਆਂ ਮਾਰਾਂ ਤੇ ਹੱਲਿਆ ਤੋਂ ਤਾਹ ਜਮਾਨ ਐਸਾ ਜਿਚ (ਚਿੱਕ) ਹੋਇਆ ਕਿ ਉਸ ਨੇ ਕਿਸੇ ਲੰਮੇਰੇ ਸਮੇਂ ਤੱਕ ਇਥੇ ਠਹਿਰਨ ਅਤਿ ਹਾਨੀਕਾਰਕ ਸਮਝਿਆ, ਤੇ ਇਸ ਦਸ਼ਾ ਵਿਚ ਪੰਜਾਬ ਦਾ ਪ੍ਰਬੰਧ ਕਰਨਾ ਇਸ ਨੇ ਮਾਪਣੀ ਸ਼ਕਤੀ ਤੋਂ ਬਾਹਰ ਡਿੱਠਾ ਅਤੇ ਝਬਦੇ ਹੀ ਪਿੱਛੇ ਮੁੜ ਗਿਆ । ਭਾਵੇਂ ਲੋਕਾਂ ਵਿਚ ਤਾਂ ਇਹ ਮਸ਼ਹੂਰ ਕੀਤਾ ਕਿ ਹਿਰਾਤ ਵਿਚ
1. ਬੂਣੀ ਸ਼ਾਹ ਨੇ ਵੀ ਇਸ ਘਟਨਾ ਦਾ ਜਿਕਰ ਆਪਣੀ ਪੁਸਤਕ ਵਿਚ ਕੀਤਾ ਹੈ, ਵੇਖੋ ਤਾਰੀਖ ਪੰਜਾਬ ਜਿ: 2 ਬੂਟੀ ਸਾਹ ਸਫਾ 638 / ਸੋਹਨ ਲਾਲ ਦਫਤਰ 2. ਸ: 391
2. ਪੰਡਤ ਦੇਖੀ ਪੁਸਾਦ