ਮਹਿਮੂਦ ਨੇ ਬਗਾਵਤ ਕਰ ਦਿੱਤੀ ਹੈ, ਉਸ ਦੇ ਪ੍ਰਬੰਧ ਲਈ ਦੁਰਾਨੀ ਛੇਤੀ ਹੀ ਪਰਤ ਚੱਲਿਆ ਹੈ, ਪਰ ਅਸਲੀ ਕਾਰਨ ਉਸ ਦਾ ਇੰਨਾ ਛੇਤੀ ਬਿਨਾਂ ਕਿਸੇ ਪ੍ਰਬੰਧ ਦੇ ਮੁੜਨ ਦਾ ਸਿੰਘਾਂ ਦੇ ਇਹ ਛਾਪੋ ਸਨ । ਹਾਂ ਜਾਂਦੇ ਜਾਂਦੇ ਇਹ ਆਪਣੇ ਪ੍ਰਸਿੱਧ ਤੇ ਬਹਾਦਰ ਜਰਨੈਲ ਸਹਾਨਚੀ ਪਾ ਨੂੰ 12 ਹਜ਼ਾਰ ਫੌਜ ਤੇ ਇਕ ਭਾਰੀ ਤੋਪਖਾਨ ਦੇ ਕੇ ਪਿੱਛੇ ਛੱਡ ਗਿਆ, ਤਾਂ ਜੋ ਉਹ ਸਿੱਖਾਂ ਨੂੰ ਕਿਸੇ ਤਰ੍ਹਾਂ ਸ਼ਾਹੀ ਹਕੂਮਤ ਦੇ ਅਧੀਨ ਕਰ ਲਏ ।
ਇਧਰ ਖਾਲਸੇ ਨੇ ਜੇਹਲਮ ਤੱਕ ਸ਼ਾਹ ਜਮਾਨ ਦਾ ਪਿੱਛਾ ਕੀਤਾ ਤੇ ਇਕ ਇਕ ਕਰਕੇ ਲੁੱਟ ਦਾ ਸਾਰਾ ਮਾਲ ਉਸ ਤੋਂ ਖੋਹ ਲਿਆ। ਇਹੋ ਦਲ ਪਰਤ ਕੇ ਰਾਮ ਨਗਰ ਵੱਲ- ਜੋ ਉਦੋਂ ਰਣਜੀਤ ਸਿੰਘ ਦੇ ਕਬਜ਼ੇ ਵਿਚ ਸੀ - ਵਧਿਆ । ਇਧਰ ਖਾਲਸਾ ਦਲ ਵੀ ਰਣਜੀਤ ਸਿੰਘ ਭੰਗੀ, ਨਿਹਾਲ ਸਿੰਘ ਅਟਾਰੀ ਆਲਾ ਆਦਿ ਦੀ ਸਰਦਾਰੀ ਹੇਠ ਤਿਆਰ ਖੜ੍ਹਾ ਸੀ । ਦੁਰਾਨੀਆਂ ਅਤੇ ਖਾਲਸੇ ਵਿਚ ਇਕ ਤਕੜਾ ਟਾਕਰਾ ਹੋਇਆ, ਜਿਸ ਵਿਚ ਜਰਨੈਲ ਸਹਾਨਚੀ ਪਾਨ ਦੇ ਪੈਹ ਮੈਦਾਨ ਵਿਚੋਂ ਉਪਰ ਗਏ ਤੇ ਉਹ ਗੁਜਰਾਤ ਵੱਲ ਨੰਸ ਪਿਆ, ਪਰ ਅਜੇ ਉਹ ਬਹੁਤਾ ਦੂਰ ਨਹੀਂ ਸੀ ਗਿਆ ਕਿ ਖਾਲਸੇ ਨੇ ਉਸ ਨੂੰ ਘੇਰ ਲਿਆ ਤੇ ਉਸ ਦਾ ਸਿਰ ਧੜ ਤੋਂ ਅੰਡ ਕਰ ਦਿੱਤਾ । ਬਸ ਫੇਰ ਕੀ ਸੀ, ਅਰਗਾਨਾਂ ਦੀ ਰਹਿੰਦੀ ਖੂੰਹਦੀ ਆਸ ਦਾ ਲੋਕ ਵੀ ਇਸ ਨਾਲ ਟੁੱਟ ਗਿਆ ਤੇ ਜਿਹੜੇ ਜਿਊਂਦੇ ਬਚੇ ਸਨ, ਉਹ ਸਿੱਧੇ ਕਾਬਲ ਜਾ ਵੱਜੇ। ਜਰਨੈਲ ਸਹਾਨਚੀ ਖਾਨ ਦਾ ਮਕਬਰਾ ਗੁਜਰਾਤ ਤੋਂ ਦਝਦੇ ਵੱਲ ਚਾਰ ਮੀਲ ਦੀ ਵਾਟ ਪਰ ਹੁਣ ਤੀਕ ਮੌਜੂਦ ਹੈ। ਇਹ ਘਟਨਾ ਸੰਨ 1798 ਦੇ ਛੇਕੜ ਦੀ ਹੈ ।
ਸ਼ੇਰਿ ਪੰਜਾਬ ਦੇ ਪਹਿਲੇ ਸਮਾਚਾਰ
ਤੇ
ਉਸ ਦੀ ਜਾਨ ਲੈਣ ਦਾ ਯਤਨ
ਮਹਾਰਾਜ ਰਣਜੀਤ ਸਿੰਘ ਦੇ ਸਿਰਤੋਂ ਪਿਤਾ ਦੀ ਛਤਰ-ਛਾਇਆ ਉਠ ਜਾਣ ਸਮੇਂ ਉਸ ਦੀ ਉਮਰ ਬਾਰਾਂ ਬਰਸ ਤੋਂ ਵੀ ਕੁਝ ਘੱਟ ਸੀ, ਭਾਵੇਂ ਉਹ ਆਪਣੇ ਪਿਤਾ ਨਾਲ ਕਈ ਨਿੱਕੇ ਵੱਡੇ ਯੁੱਧ ਜੰਗਾਂ ਵਿਚ ਭਾਗ ਲੈ ਚੁੱਕਾ ਸੀ, ਪਰ ਫੇਰ ਵੀ ਉਹ ਪਹਿਲੇ ਪਹਿਲ ਕੁਝ ਸਮੇਂ ਤੱਕ ਆਪਣੇ ਪੈਰਾਂ ਪਰ ਖੜੋਨ ਲਈ ਡਾਢਾ ਚਿੰਤਾਤੁਰ ਰਹਿੰਦਾ । ਇਸ ਸਮੇਂ ਇਸ ਦੀ ਬਹਾਦਰ ਸੰਸ ਸਰਦਾਰਨੀ ਸਦਾ ਕੌਰ ਤੇ ਇਸ ਦੀ ਸਿਆਣੀ ਮਾਤਾ ਦੀ ਮਿਲਵੀਂ ਸਹਾਇਤਾ ਨੇ ਇਸ ਦੇ ਭਾਰ ਨੂੰ ਬਹੁਤ ਕੁਝ ਹਲਕਾ ਕਰ ਦਿੱਤਾ, ਜਿਸ ਦੀ ਇਸ ਸਮੇਂ ਅਤਿ ਲੇਡ ਸੀ।
ਇਨ੍ਹਾਂ ਦਿਨਾਂ ਵਿਚ ਰਣਜੀਤ ਸਿੰਘ ਇਕ ਦਿਨ ਰਾਮ ਨਗਰ ਦੇ ਲਾਗੇ ਸ਼ਿਕਾਰ ਖੇਡਦਾ ਹੋਇਆ ਇੰਨਾ ਦੂਰ ਨਿਕਲ ਗਿਆ ਕਿ ਉਸ ਦੇ ਸਾਥੀ ਉਸ ਤੋਂ ਘਣੇ ਜੰਗਲ ਵਿਚ ਵਿਛੜ ਗਏ । ਇਸ ਸਮੇਂ ਦੇਵਨੇਤ ਨਾਲ ਹਸਮਤ ਖਾਨ ਚੱਠਾ, ਜਿਸ ਦਾ ਇਲਾਕਾ ਸਰਦਾਰ ਮਹਾ ਸਿੰਘ ਨੇ ਫਤਹਿ ਕਰ ਲਿਆ ਸੀ, ਸਣੇ ਆਪਣੇ ਨੋਕਰਾਂ ਦੇ ਸ਼ਿਕਾਰ ਦੀ ਭਾਲ ਵਿਚ ਇਸ ਨੂੰ ਆ ਮਿਲਿਆ । ਹਸਮਤ ਖਾਨ ਚਿਰ ਤੋਂ ਇਹ ਭਾਲ ਵਿਚ ਸੀ ਕਿ ਕਿਸੇ ਸਮੇਂ ਇਸ ਦਾ ਹੱਥ
1. ਘਨੱਯਾ ਲਾਲ, ਤਵਾਰੀਖ ਪੰਜਾਬ, ਸਫਾ134.1
2. ਘਨੱਯਾ ਲਾਲ, ਤਵਾਰੀਖ ਪੰਜਾਬ, ਸਫਾ135।
3. ਘਨਯਾ ਲਾਲ ਦਾ ਸਹਾਨਚੀ ਖਾਨ ਦੀ ਮੌਤ ਦਾ ਸਾਲ 1793-1796 ਦੇ ਵਿਚਾਲੇ ਲਿਖਣਾ ਭੁੱਲ ਹੈ। ਵੇਖੋ ਲੈਪਲ ਗ੍ਰਿਫਨ ਦੀ ਪੰਜਾਬ ਚੀਫਸ, ਸਫਾ 239।