ਰਣਜੀਤ ਸਿੰਘ ਤੱਕ ਪਹੁੰਚੇ ਤਾਂ ਉਸ ਦੀ ਜਾਨ ਲੈ ਕੇ ਆਪਣੇ ਮਨ ਦੀ ਜਲਨ ਬੁਝਾਏ । ਹੁਣ ਇਹ ਸਮਾਂ ਇਸ ਨੂੰ ਬੜਾ ਅਮੋਲਕ ਮਿਲ ਗਿਆ, ਇਸ ਨੇ ਏਕਾ-ਏਕ ਆਪਣੀ ਬੰਦੂਕ ਰਣਜੀਤ ਸਿੰਘ ਵੱਲ ਤਾੜ ਕੇ ਐਸੀ ਚਲਾਈ ਕਿ ਲਗਦੇ ਸਾਰ ਉਸ ਦੀ ਜਾਨ ਬਾਹਰ ਆ ਜਾਏ, ਪਰ ਕੁਦਰਤ ਨੂੰ ਕੁਝ ਹੋਰ ਪਰਵਾਨ ਸੀ. ਉਸ ਦੀ ਗੋਲੀ ਸ਼ੇਰਿ ਪੰਜਾਬ ਤੋਂ ਜਰਾ ਹੇਠਾਂ ਘੋੜੇ ਦੀਆਂ ਵਾਗਾਂ ਵਿਚ ਆ ਲੱਗੀ ਤੇ ਉਹ ਦੋ ਟੁੱਕ ਹੋ ਗਈਆਂ, ਜੇ ਕਦੇ ਇਹ ਗੋਲੀ ਜ਼ਰਾ ਕੁ ਉਚੇਰੀ ਲੱਗਦੀ ਤਾਂ ਖਾਲਸੇ ਦੀ ਕੌਮੀ ਫੁਲਵਾੜੀ ਦਾ ਉਹ ਫੁੱਲ ਖਿੜਨ ਤੋਂ ਪਹਿਲਾਂ ਹੀ ਕਲੀ ਦੇ ਰੂਪ ਵਿਚ ਮੁਰਚਾ ਜਾਂਦਾ, ਜਿਸ ਦੀ ਸੁਗੰਧੀ ਨਾਲ ਸਾਰੀ ਕੌਮ ਨੇ ਮਹਿਕਣਾ ਸੀ । ਇਧਰ ਖਾਨ ਦੀ ਗੋਲੀ ਦਾ ਖੁੰਝਣਾ ਸੀ ਕਿ ਸ਼ੋਰ ਪੰਜਾਬ, ਹੱਥ ਵਿਚ ਸੂਤੀ ਹੋਈ ਸ੍ਰੀ ਸਾਹਿਬ ਲਈ ਤੜਕ ਕੇ ਚੱਠੇ ਸਰਦਾਰ ਦੇ ਗਲ ਜਾ ਪਿਆ ਤੇ ਇਕ ਅੱਖ ਦੇ ਫੁਰਕਾਰ ਵਿਚ ਉਸ ਉਪਰ ਐਸਾ ਵਾਰ ਕੀਤਾ ਕਿ ਉਸ ਦਾ ਸਿਰ ਧੜ ਤੋਂ ਔਡ ਜਾ ਪਿਆ । ਜਦ ਉਸ ਦੇ ਸਾਥੀਆਂ ਹਸ਼ਮਤ ਖਾਨ ਦਾ ਸਿਰ ਵੱਧ ਡਿੱਠਾ ਤਾਂ ਉਹ ਵੀ ਨੱਸ ਪਏ ਤੇ ਹੁਣ ਸ਼ੇਰ ਪੰਜਾਬ ਉਸ ਖਾਨ ਦਾ ਸਿਰ ਆਪਣੀ ਤਲਵਾਰ ਦੀ ਨੋਕ ਤੇ ਟੰਗ ਕੇ ਆਪਣੇ ਸਥੀਆਂ ਨੂੰ ਆ ਮਿਲਿਆ। ਜਦ ਉਸ ਨੇ ਉਹਨਾਂ ਨੂੰ ਇਹ ਸਾਰੀ ਵਿਥਿਆ ਸੁਣਾਈ ਤਾਂ ਉਹ ਅਤਿ ਪ੍ਰਸੈਨ ਹੋਏ।
ਸ਼ੇਰਿ ਪੰਜਾਬ ਦਾ ਲਾਹੌਰ ਪਰ ਕਬਜ਼ਾ
ਹੁਣ ਜਦ ਪੰਜਾਬ ਅਫਗਾਨਾਂ ਤੋਂ ਚੰਗੀ ਤਰ੍ਹਾਂ ਖਾਲੀ ਹੋ ਗਿਆ, ਤਾਂ ਲਾਹੌਰ ਉਤੇ ਫੇਰ ਤਿੰਨਾ ਸਰਦਾਰਾਂ-ਚੇਤ ਸਿੰਘ, ਮੋਹਰ ਸਿੰਘ ਤੇ ਸਾਹਿਤ ਸਿੰਘ - ਨੇ ਆ ਕੇ ਕਬਜ਼ਾ ਜਮਾਇਆ। ਇਧਰ ਰਣਜੀਤ ਸਿੰਘ ਦੀ ਬਹਾਦਰੀ ਤੇ ਨਿਰਭੈਤਾ ਦੀ ਪ੍ਰਸਿੱਧਤਾ ਦਿਨੋ ਦਿਨ ਸਾਰੇ ਦੇਸ਼ ਵਿਚ ਪਸਰ ਰਹੀ ਸੀ ਅਤੇ ਵੇਖਣ ਵਾਲੀਆਂ ਅੱਖਾਂ ਵੇਖ ਰਹੀਆਂ ਸਨ ਕਿ ਉਹ ਦਿਨ ਬਹੁਤ ਦੂਰ ਨਹੀਂ, ਜਦ ਇਹ ਸ਼ਹਾਦਰ ਯੋਧਾ ਪੰਜਾਬ ਦੀ ਹਕੂਮਤ ਨੂੰ ਸਾਂਭ ਲਏਗਾ ।
ਲਾਹੌਰ ਦੇ ਇਨ੍ਹਾਂ ਤਿੰਨਾਂ ਹਾਕਮਾਂ ਦਾ ਆਪਸ ਵਿਚ ਮੇਲ-ਮਿਲਾਪ ਨਾ ਹੋਣ ਦੇ ਕਾਰਨ ਸਦਾ ਲੜਾਈ ਝਗੜੇ ਰਹਿੰਦੇ ਸਨ, ਜਿਸ ਕਰਕੇ ਸ਼ਹਿਰ ਦੇ ਵਸਨੀਕਾਂ ਨੂੰ ਕਈ ਤਰ੍ਹਾਂ ਦੀਆਂ ਕਠਿਨਾਈਆਂ ਭੁਗਤਣੀਆਂ ਪੈਂਦੀਆਂ । ਇਹ ਵੈਰ ਵਿਰੋਧ ਇਥੋਂ ਤੱਕ ਵਧੇ ਕਿ ਇਕ ਦਿਨ ਵੀ ਇਨ੍ਹਾਂ ਨੂੰ ਟਿਕ ਕੇ ਨਾ ਬੈਠਣਾ ਮਿਲਦਾ। ਇਸ ਤਰ੍ਹਾਂ ਇਨ੍ਹਾਂ ਨੂੰ ਇਨ੍ਹਾਂ ਘਰੋਗੀ ਝਗੜਿਆਂ ਧੰਦਿਆਂ ਵਿਚ ਫਸੇ ਪਏ ਨਿਰਬਲ ਵੇਖ ਹੋ ਨੇੜੇ ਹੀ ਸੀ ਕਿ ਨਜ਼ਾਮੁਦੀਨ ਕਸੂਰੀਆ ਇਨ੍ਹਾਂ ਦੀ ਫੁਟ ਤੋਂ ਲਾਭ ਪ੍ਰਾਪਤ ਕਰਕੇ ਲਾਹੌਰ ਤੇ ਕਬਜ਼ਾ ਕਰ ਲੈਂਦਾ ਪਰ ਇਸ ਗੱਲ ਦਾ ਭੇਦ ਸੰਜੋਗ ਨਾਲ ਪਹਿਲੇ ਹੀ ਖੁੱਲ੍ਹ ਗਿਆ । ਹੁਣ ਲਾਹੌਰ ਦੇ ਮੁਖੀਆ ਭਾਈ ਗੁਰਬਖਸ਼ ਸਿੰਘ, ਹਕੀਮ ਹਾਕਮ ਰਾਏ ਤੇ ਮੀਆਂ ਆਸ਼ਕ ਮੁਹੰਮਦ ਨੇ ਆਪਣੇ ਦਸਤਖੀ ਬੇਨਤੀ ਪੱਤਰ ਸ਼ੇਰਿ- ਪੰਜਾਬ ਵੱਲ ਭੇਜਿਆ ਤੇ ਦੱਸਿਆ ਕਿ ਕਿਵੇਂ ਪਰਜਾ ਦੁਖੀ ਹੈ । ਕਸੂਰ ਦਾ ਨਵਾਬ ਸ਼ਹਿਰ ਤੋਂ ਕਬਜ਼ਾ ਕਰਨਾ ਚਾਹੁੰਦਾ ਹੈ, ਜਿਵੇਂ ਹੋ ਸਕੇ ਲਾਹੌਰ ਨੂੰ ਇਸ ਬਿਪਤਾ ਤੋਂ ਬਚਾਇਆ ਜਾਵੇ। ਇਹਨਾਂ ਤਿੰਨਾਂ ਹਾਕਮਾਂ ਨੇ ਪਰਜਾ ਨੂੰ ਡਾਢਾ ਦੁਖੀ ਕਰ ਰੱਖਿਆ ਹੈ ਆਦਿ। ਸ਼ੇਰਿ ਪੰਜਾਬ ਦੀਆਂ ਸਫਲਤਾਵਾਂ ਦਾ ਸਿਤਾਰਾ ਹੁਣ ਚੰਗੀ ਤਰ੍ਹਾਂ ਚਮਕ ਰਿਹਾ ਸੀ,
1. ਲੈਪਲ ਗ੍ਰਿਫਨ ਦਾ 'ਦੀ ਪੰਜਾਬ ਚੀਫਸ' ਵਿਚ ਇਹ ਲਿਖਣਾ ਕਿ ਮਹਾਰਾਜਾ ਰਣਜੀਤ ਸਿੰਘ ਇਸ ਸਮੇਂ ਹਾਈ ਪਰ ਸਵਾਰ ਸੀ, ਠੀਕ ਨਹੀਂ। ਸ਼ੇਰ-ਪੰਜਾਬ ਖੇੜੋ ਪਰ ਸਵਾਰ ਸੀ, ਵੇਖੋ ਡਾ: ਚੋਪੜਾ ਲਿਖਤ ਪੰਜਾਬ ਐਜੇ ਸਾਵਰਨ ਸਟੇਟ ਸਫਾ।। ਸੱਯਦ ਮੁਹੰਮਦਲਤੀਰ ਰਿਸਟਰੀ ਆਫ ਦੀ ਪੰਜਾਬ ਸਫਾ 348।
2. ਸੱਯਦ ਮੁਹੰਮਦ ਲਤੀਫ, ਹਿਸਟਰੀ ਆਫ ਦੀ ਪੰਜਾਬ ਸਵਾ 349 ।