ਤੁਰੰਤ ਅੱਠ ਹਜਾਰ ਚੋਣਵੀਂ ਫੌਜ ਅਤੇ ਕੁਝ ਅਕਾਲੀ ਸੂਰਮੇ ਸਣੇ ਬਹੁਤ ਸਾਰੀ ਸਰਦਾਰਨੀ ਸਦਾ ਕੌਰ ਦੀ ਸੈਨਾ ਦੇ ਤਿਆਰ ਕਰਕੇ ਲਾਹੌਰ ਤੇ ਧਾਵਾ ਕਰ ਦਿੱਤਾ। ਹੁਣ ਲਾਹੌਰ ਦੇ ਹਾਕਮਾਂ ਨੂੰ ਤਦ ਪਤਾ ਲੱਗਾ ਜਦ ਰਣਜੀਤ ਸਿੰਘ ਦੀ ਫੌਜ ਲਾਹੌਰ ਦੇ ਵਜ਼ੀਰ ਖਾਨ ਦੇ ਬਾਗ ਵਿਚ ਜਾ ਉਤਰੀ । ਇਥੋਂ ਰਣਜੀਤ ਸਿੰਘ ਨੇ ਆਪਣੀ ਚਤਰ ਸੱਸ ਦੀ ਸਲਾਹ ਨਾਲ ਫੌਜ ਦੇ ਦੋ ਰਸਤੇ ਕਰ ਲਏ । ਇਕ ਜੱਥੇ ਨਾਲ ਸਰਦਾਰਨੀ ਸਦਾ ਕੌਰ ਨੇ ਦਿੱਲੀ ਦਰਵਾਜ਼ੇ ਤੋਂ ਹੌਲਾ ਕੀਤਾ ਅਤੇ ਦੂਜਾ ਰਸਤਾ ਆਪ ਲੈ ਕੇ ਲੁਹਾਰੀ ਦਰਵਾਜ਼ੇ ਵਲੋਂ ਸ਼ਹਿਰ ਨੂੰ ਜਾ ਘੇਰਿਆ। ਇਸ ਸਮੇਂ ਇਸ ਨੂੰ ਠਲਾ ਪਾਣ ਲਈ ਦਰਵਾਜ਼ੇ ਤੋਂ ਬਾਹਰ ਇਕ ਟਾਕਰਾ ਵੀ ਹੋਇਆ, ਪਰ ਸ਼ੇਰਿ ਪੰਜਾਬ ਦੇ ਧਾਵੇ ਨੂੰ ਕੋਈ ਵੀ ਨਾ ਅਟਕਾ ਸਕਿਆ। ਇਸ ਸਮੇਂ ਉਹ ਕਿਸੇ ਲੰਮੀਆਂ ਸੋਚਾਂ ਵਿਚ ਨਹੀਂ ਪਿਆ, ਝੱਟ ਹੁਕਮ ਦਿੱਤਾ ਕਿ ਦਰਵਾਜ਼ੇ ਦੀ ਨੀਂਹ ਹੇਠਾਂ ਬਾਰੂਦ ਭਰ ਕੇ ਅੱਗ ਲਾ ਦਿਉ। ਇਸ ਹੁਕਮ ਦੀ ਪਾਲਣਾ ਅੱਖ ਦੇ ਫੇਰ ਵਿਚ ਕੀਤੀ ਗਈ । ਹੁਣ ਜਦ ਬਾਰੂਦ ਨੂੰ ਅੱਗ ਲੱਗੀ ਤਾਂ ਇਸ ਦੇ ਧਮਾਕੇ ਨਾਲ ਦਰਵਾਜੇ ਦੇ ਲਾਗੇ ਦੀ ਫਸੀਲ ਉਡ ਕੇ ਪਰ੍ਹੇ ਜਾ ਪਈ । ਇੰਨੇ ਨੂੰ ਅੰਦਰੋਂ ਦਰਵਾਜ਼ਾ ਵੀ ਖੁੱਲ੍ਹ ਗਿਆ ਤੇ ਹੁਣ ਸ਼ੇਰਿ ਪੰਜਾਬ ਦੇ ਹਜ਼ਾਰ ਸਵਾਰਾਂ ਦਾ ਇਕ ਬਲਵਾਨ ਦਸਤਾ ਤੇ ਚਾਰ ਵੱਡੀਆਂ ਤੋਪਾਂ ਆਪਣੇ ਨਾਲ ਲੈ ਕੇ ਬਿਜਲੀ ਵਾਂਗ ਕੜਕਦਾ ਹੋਇਆ ਸ਼ਹਿਰ ਵਿਚ ਜਾ ਵੜਿਆ । ਸੋਰ ਪੰਜਾਬ ਦੀ ਇਸ ਨਿਰਭੈਤਾ ਦਾ ਸ਼ਹਿਰ ਦੇ ਹਾਕਮ ਉਤੇ ਇੰਨਾ ਦਬਦਬਾ ਛਾਇਆ ਕਿ ਤਿੰਨਾਂ ਸਰਦਾਰਾਂ ਵਿਚੋਂ ਇਕ ਵੀ ਇਸ ਦੇ ਟਾਕਰੇ ਲਈ ਨਾ ਨਹਿਰ ਸਕਿਆ। ਸਰਦਾਰ ਮੋਹਰ ਸਿੰਘ ਤੇ ਸਾਹਿਬ ਸਿੰਘ ਤਾਂ ਸਣੇ ਆਪੋ ਆਪਣੀਆਂ ਫੌਜਾਂ ਦੇ ਸ਼ਹਿਰ ਨੂੰ ਖਾਲੀ ਕਰਕੇ ਬਾਹਰ ਨਿਕਲ ਗਏ, ਪਰ ਤੀਜਾ ਪਤੀਦਾਰ ਸਰਦਾਰ ਚੇਤ ਸਿੰਘ ਜੋ ਕਿਲ੍ਹੇ ਵਿਚ ਸੀ, ਉਸ ਨੇ ਆਪਣੇ ਆਪ ਨੂੰ ਕਿਲ੍ਹੇ ਵਿਚ ਬੰਦ ਕਰ ਲਿਆ। ਇਸ ਤਰ੍ਹਾਂ 15 ਹਾੜ ਸੰਮਤ 1856 ਨੂੰ ਸ਼ੇਰਿ ਪੰਜਾਬ ਦਾ ਸਾਰੇ ਲਾਹੌਰ ਤੇ ਅਧਿਕਾਰ ਹੋ ਗਿਆ । ਇਸ ਸਮੇਂ ਸ਼ੇਰਿ ਪੰਜਾਬ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਸ਼ਹਿਰ ਵਿਚ ਕੋਈ ਲੁੱਟ-ਮਾਰ ਨਾ ਕੀਤੀ ਜਾਵੇ, ਫੌਜਾਂ ਨੂੰ ਅਸੀਂ ਆਪਣੇ ਖਜਾਨੇ ਵਿਚੋਂ ਬਖਸੀਸ਼ ਦੇਵਾਂਗੇ । ਇਸ ਲਈ ਇਸ ਸਮੇਂ ਕੋਈ ਲੁੱਟ ਨਹੀਂ ਸੀ ਹੋਈ। ਸ਼ਹਿਰ ਦਾ ਪੱਕਾ ਪ੍ਰਬੰਧ ਕਰਕੇ ਰਣਜੀਤ ਸਿੰਘ ਸਣੇ ਫੌਜ ਦੇ ਕਿਲ੍ਹੇ ਵੱਲ ਵਧਿਆ ਅਤੇ ਜਾਂਦਿਆਂ ਹੀ ਕਿਲ੍ਹੇ ਦੇ ਸਾਹਮਣੇ ਪਾਸੇ ਖੁਲ੍ਹੇ ਮੈਦਾਨ ਵਿਚ ਡੇਰੇ ਲਾ ਦਿੱਤੇ ਤੇ ਆਪਣੇ ਤੋਪਚੀਆਂ ਨੂੰ ਹੁਕਮ ਦਿੱਤਾ ਕਿ ਕੋਈ ਗੋਲਾ ਕਿਲ੍ਹੇ ਤੇ ਨਾ ਚਲਾਇਆ ਜਾਵੇ । ਸਰਦਾਰ ਚੇਤ ਸਿੰਘ ਜਦ ਤੱਕ ਚਾਹੇ ਕਿਲ੍ਹੇ ਵਿਚ ਪਿਆ ਰਹੋ ਤੇ ਜਦ ਉਸ ਦਾ ਜੀ ਕਰੇ ਕਿਲ੍ਹੇ ਤੋਂ ਬਾਹਰ ਨਿਕਲ ਜਾਏ, ਅਸੀਂ ਉਸ ਨਾਲ ਹੁਣ ਕੋਈ ਛੇਰ-ਫਾੜ ਨਹੀਂ ਕਰਨੀ । ਪਰ ਚੇਤ ਸਿੰਘ ਲਈ ਅੰਦਰ ਰਹਿਣਾ ਕੋਈ ਸੌਖਾ ਨਹੀਂ ਸੀ. ਇਸ ਤੋਂ ਅਗਲੇ ਦਿਨ ਹੀ ਸਰਦਾਰ ਚੇਤ ਸਿੰਘ ਦੇ ਕਰਮਚਾਰੀ ਸ਼ੇਰਿ ਪੰਜਾਬ ਕੋਲ ਪਹੁੰਚੇ ਤੇ ਬੇਨਤੀ ਕੀਤੀ ਕਿ ਆਪ ਸਰਦਾਰ ਦੀ ਜਾਨ ਬਖਸ਼ੀ ਕਰੋ ਤਾਂ ਉਹ ਕਿਲ੍ਹਾ ਖਾਲੀ ਕਰ ਦੇਣ ਨੂੰ ਤਿਆਰ ਹੈ । ਸੇਰ ਪੰਜਾਬ ਉਹਨਾਂ ਨਾਲ ਬੜੀ ਚੰਗੀ ਤਰ੍ਹਾਂ ਵਰਤਿਆ ਅਤੇ ਚੇਤ ਸਿੰਘ ਲਈ ਇਕ ਭਰੀ ਜਾਗੀਰ ਨੀਯਤ ਕਰ ਦਿੱਤੀ। ਹੁਣ ਚੇਤ
1.ਇਹ ਬਾਗ ਅਜਾਇਸ਼ ਘਰ ਤੇ ਅਨਾਰਕਲੀ ਦੇ ਵਿਚਾਲੇ ਸੀ, ਜਿੱਥੇ ਹੁਣ ਪਬਲਿਕ ਲਾਇਬਰੇਰੀ ਹੈ।
2.ਦੀਵਾਨ ਅਮਰਨਾਥ ਜਫਰਨਾਮਾ ਰਣਜੀਤ ਸਿੰਘ, ਤਫਾ 8 ਮੌਲਵੀ ਅਹਿਮਦ ਬਖਸ਼ ਚਿਸ਼ਤੀ ਦਾ ਲਿਖਤ ਰੋਜਨਾਮਚਾ ਮਹਾਰਾਜਾ ਰਣਜੀਤ ਸਿੰਘ, ਜਰਨਲਆਣ ਦੀ ਪੰਜਾਬ ਰਿਸਟਾਰੀਕਲ ਸੋਸਾਇਟੀ ਜਿ. 6 मदार 851 3. ਸੱਯਦ ਮੁਹੰਮਦ ਲਤੀਫ, ਹਿਸਟਰੀ ਆਫ ਦੀ ਪੰਜਾਬ, ਸਫਾ 351
4. ਪ੍ਰਿੰਸਪ ਓਰਿਜਨ ਆਫ ਦੀ ਸਿਖ ਪਾਵਰ ਇਨ ਦੀ ਪੰਜਾਬ ਸਫਾ 42, ਸ: ਮੁ: ਲਤੀਫ ਹਿਸਟਰੀ ਆਫ ਦੀ ਪੰਜਾਬ, ਸਫਾ 351