ਸਿੰਘ ਨੇ ਕਿਲ੍ਹਾ ਖਾਲੀ ਕਰ ਦਿਤਾ ਅਤੇ ਸੇਰ ਪੰਜਾਬ ਦਾ ਕਿਲ੍ਹੇ ਉਤੇ ਪੂਰੀ ਤਰ੍ਹਾਂ ਅਧਿਕਾਰ ਹੋ ਗਿਆ । ਕਿਲ੍ਹੇ ਵਿਚੋਂ ਬਹੁਤ ਸਾਰਾ ਪੁਰਾਣਾ ਦੱਬਿਆ ਹੋਇਆ ਖਜਾਨਾ ਤੇ ਕਈ ਤੋਪਾਂ ਮਹਾਰਾਜੇ ਦੇ ਹੱਥ ਆਈਆ । ਇਹ ਘਟਨਾ ਹਾਰ 16 ਸੰਮਤ 1856, ਸੰਨ 1778 ਦੀ ਹੈ।
ਸ਼ਾਹ ਜ਼ਮਾਨ ਦੀ ਬਖਸ਼ਸ਼ ਪਰ ਵਿਚਾਰ
ਕਈ ਅੰਗਰੇਜ਼ ਤੇ ਦੇਸੀ ਇਤਿਹਾਸਕਾਰਾਂ ਨੇ ਕਪਤਾਨ ਵੈਂਜ ਦੀ ਰਿਪੋਰਟ ਤੋਂ ਜਿਸ ਵਿਚ ਬੇਓੜਕ ਭੁੱਲਾਂ ਖਬਰ-ਨਵੀਸਾਂ ਨੇ ਉਸ ਨੂੰ ਲਿਖਵਾਈਆਂ ਤੇ ਉਹ ਭੁੱਲਾ ਉਸ ਰਿਪੋਰਟ ਤੋਂ ਪਿੱਛੋਂ ਕਈ ਇਤਿਹਾਸਕਾਰਾਂ ਨੇ ਨਕਲ ਕੀਤੀਆਂ, ਜਿਹਨਾਂ ਵਿਚੋਂ ਇਕ ਇਹ ਹੈ ਕਿ ਸਰਦਾਰ ਰਣਜੀਤ ਸਿੰਘ ਨੂੰ ਲਾਹੌਰ ਤੇ ਕਬਜ਼ਾ ਕਰਨ ਦਾ ਪਤਾ ਸ਼ਾਹ ਜ਼ਮਾਨ ਦੁਰਾਨੀ ਨੇ ਲਿਖ ਦਿੱਤਾ ਸੀ ਤੇ ਇਹ ਉਸ ਸੇਵਾ ਬਦਲੇ ਸੀ ਜੋ ਮਹਾਰਾਜੇ ਨੇ ਉਸ ਦੀਆਂ ਤੋਪਾਂ ਦਰਿਆ ਵਿਚੋਂ ਕੱਢਣ ਸਮੇਂ ਮਦਦ ਕੀਤੀ। ਅਸੀਂ ਐਸੀ ਬਬਰ 1 ਨੂੰ ਪਰਮਾਣਿਕ ਹਵਾਲਾ ਨਹੀਂ ਦਿੱਤਾ, ਹੇਠ ਲਿਖੀਆਂ ਦਲੀਲਾਂ ਦੇ ' ਹੁੰਦਿਆਂ ਮੰਨਣ ਲਈ ਤਿਆਰ ਨਹੀਂ :-
1. ਸ਼ਾਹ ਜ਼ਮਾਨ ਆਪ ਪੰਜਾਬ ਨੂੰ ਆਪਣੇ ਕਬਜ਼ੇ ਵਿਚ ਨਾ ਰੱਖ ਸਕਣ ਦੇ ਕਾਰਣ ਤੰਗ ਆ ਕੇ ਮੁੜਿਆ ਸੀ', ਇਸ ਤਰ੍ਹਾਂ ਉਸ ਦੀ ਹਵਾਈ ਬਖਸ਼ਿਸ਼ ਦਾ ਮਹਾਰਾਜੇ ਨੂੰ ਲਾਹੌਰ ਪਰ ਅਧਿਕਾਰ ਕਰਨ ਲਈ ਪਟਾ ਦੇਣ ਦਾ ਕੀ ਲਾਭ ਹੋ ਸਕਦਾ ਸੀ ? ਜਦ ਸ਼ਾਹ ਜਮਾਨ ਦੀ ਮੌਜੂਦਗੀ ਵਿਚ ਉਸ ਦਾ ਹੁਕਮ ਪੰਜਾਬ ਵਿਚ ਕੋਈ ਨਹੀਂ ਸੀ ਮੰਨਦਾ, ਤਦ ਦੱਸੋ, ਜਾਨ ਬਚਾ ਕੇ ਭੇਜੇ ਜਾਂਦੇ ਦੁਰਾਨੀ ਦਾ ਲਾਹੌਰ ਬਖਸ਼ ਜਾਣ ਦਾ ਪਟਾ ਮਹਾਰਾਜੇ ਲਈ ਕੀ ਸਵਾਰ ਸਕਦਾ ਸੀ ?
2. ਸ਼ਾਹ ਜ਼ਮਾਨ ਆਪਣੇ ਅਤਿ ਪਿਆਰੇ ਜਰਨੈਲ ਸਹਾਨਚੀ ਖਾਨ ਦੇ ਇਨ੍ਹਾਂ ਦਿਨਾਂ ਵਿਚ ਹੀ ਸ਼ੇਰਿ ਪੰਜਾਬ ਦੀ ਫੌਜ ਦੇ ਹੱਥੋਂ ਟਤਲ ਹੋਣ ਦੇ ਕਾਰਨ ਉਹ ਉਸ ਦੇ ਲਹੂ ਦਾ ਪਿਆਸਾ ਸੀ ਨਾ ਕਿ ਉਹਨੂੰ ਉਹ ਇਸ ਹੱਤਿਆ ਬਦਲੇ ਪੰਜਾਬ ਦੀ ਹਕੂਮਤ ਇਨਾਮ ਵਜੋਂ ਬਖਸ਼ ਜਾਂਦਾ ।
3. ਸ਼ਾਹ ਜਮਾਨ ਜਦ ਲਾਹੌਰ ਦੇ ਕਿਲ੍ਹੇ ਵਿਚ ਸੀ ਤਾਂ ਸੇਰ ਪੰਜਾਬ ਤਿੰਨ ਵਾਰੀ ਸਣੇ ਜੁਆਨਾਂ ਦੇ ਸੰਮਨ ਬੁਰਜ ਦੇ ਕੋਲ ਪਹੁੰਚ ਕੇ ਸਾਹ ਜ਼ਮਾਨ ਪਰ ਗੋਲੀਆਂ ਚਲਾਉਂਦਾ ਰਿਹਾ ਤੇ ਉਸ ਦੀਆਂ ਅੱਖਾਂ ਸਾਹਮਣੇ ਕਈ ਦੁਰਾਨੀਆਂ ਨੂੰ ਫੱਟੜ ਕੀਤਾ ਅਤੇ ਵੰਗਾਰ ਵੰਗਾਰ ਕੇ ਆਖਦਾ ਰਿਹਾ 'ਰਣਜੀਤ ਸਿੰਘ ਸਰਦਾਰ ਚੜਤ ਸਿੰਘ ਦਾ ਪੋਤਰਾ ਇਹ ਗੋਲੀਆਂ ਚਲਾਉਂਦਾ ਹੈ। ਤੇਰੇ ਵਿਚ ਹੌਂਸਲਾ ਹੈ ਤਾਂ ਹੇਠਾਂ ਮੈਦਾਨ ਵਿਚ ਆ ਕੇ ਜ਼ਰਾ ਬਲ ਪ੍ਰੀਖਿਆ ਕਰਕੇ ਵੇਖ ਲੈ।" ਚਾਹੀਦਾ ਤਾਂ ਇਹ ਸੀ ਕਿ ਇਸ ਬੇਪਤੀ ਅਤੇ ਹਾਨੀ ਦੇ ਬਦਲੇ ਸ਼ਾਹ ਜਮਾਨ ਉਸ ਦੀ ਜਾਨ ਲੈ ਕੇ ਬਦਲਾ ਲੈਂਦਾ, ਨਾ ਕਿ ਉਸ ਨੂੰ ਲਾਹੌਰ ਦਾ ਪਟਾ ਲਿਖ ਦਿੰਦਾ ।
4. ਇਹ ਘਟਨਾ ਕੋਈ ਦਰਿਆ ਜੇਹਲਮ ਦੀ ਲਿਖਦਾ ਹੈ, ਕੋਈ ਚਨਾਂ ਦੀ ਅਤੇ ਕੋਈ ਰਾਵੀ ਦੀ ਦੱਸਦਾ ਹੈ. ਜੋ ਅਸਲ ਵਿਚ ਕਿਸੇ ਖਬਰ ਨਵੀਸ ਦੀ ਮਨਘੜਤ ਕਹਾਣੀ ਹੈ, ਹਕੀਕਤ ਵਿਚ ਨਾ ਸ਼ਾਹ ਜ਼ਮਾਨ ਦੀਆਂ ਕੋਈ ਤੋਪਾਂ ਜੁੜੀਆਂ ਤੇ ਨਾ ਹੀ ਕਿਸੇ
1. ਵੇਖੋ ਬੂਟੀ ਸਾਹ-ਮੁਨਸੀ ਸੋਹਨ ਲਾਲ, ਕਪਤਾਨ ਮਹੇ, ਸੱਯਦ ਮੁਹੰਮਦ ਲਤੀਫ।
2. ਪ੍ਰਿੰਸਪ
3. ਘੱਨਯਾ ਲਾਲ
4. ਲੈਪਲ ਗ੍ਰਿਫਨ