Back ArrowLogo
Info
Profile

ਕਢਵਾਈਆਂ ਅਤੇ ਨਾ ਹੀ ਰਣਜੀਤ ਸਿੰਘ ਨੂੰ ਕੋਈ ਪਤਾ ਮਿਲਿਆ । ਇਹ ਸਾਰੀ ਕਹਾਣੀ ਹੀ ਕਲਪਿਤ ਹੈ।

5. ਕੋਈ ਇਤਿਹਾਸਕਾਰ ਬਾਰਾਂ ਤੋਪਾਂ ਲਿਖਦਾ ਹੈ, ਕੋਈ ਦਸ ।

6. ਫੇਰ ਲਿਖਿਆ ਹੈ ਕਿ ਮਹਾਰਜੇ ਨੇ ਅੱਠ ਤੋਪਾਂ ਕਾਬਲ ਭਿਜਵਾ ਦਿੱਤੀਆਂ ਤੇ ਚਾਰ ਆਪਣੇ ਕੋਲ ਰੱਖ ਲਈਆਂ। ਇਸ ਤਰ੍ਹਾਂ ਤੀਸਰਾ ਹਿੱਸਾ ਸ਼ਾਹ ਜ਼ਮਾਨ ਦੀਆਂ ਤੋਪਾਂ ਦਾ ਮਾਰ ਲੈਣ ਕਰਕੇ ਤਾਂ ਮਹਾਰਾਜਾ ਸ਼ਾਹ ਜ਼ਮਾਨ ਤੋਂ ਸਜਾ ਪਾਉਣ ਦਾ ਅਧਿਕਾਰੀ ਬਣ ਗਿਆ ਸੀ, ਨਾ ਕਿ ਪੰਜਾਬ ਹਕੂਮਤ ਦੇ ਪਟੇ ਦੇ ਇਰਾਮ ਦਾ ।

7. ਉਸ ਸਮੇਂ ਦੇ ਕਿਸੇ ਦੋਸ ਇਤਿਹਾਸਕਾਰ ਨੇ ਇਸ ਦਾ ਜਿਕਰ ਨਹੀਂ ਲਿਖਿਆ।

8. ਜੇ ਕਦੇ ਰਣਜੀਤ ਸਿੰਘ ਕੋਠ ਕੋਈ ਪਟਾ ਹੁੰਦਾ ਤਾਂ ਜਦ ਉਸ ਨੇ ਲਾਹੌਰ ਨੂੰ ਫਤਹਿ ਕਰ ਲਿਆ ਤਦ ਕਿਉਂ ਫੇਰ ਥੋੜ੍ਹੇ ਦਿਨਾਂ ਦੇ ਅੰਦਰ ਅੰਦਰ ਹੀ ਉਸ ਤੋਂ ਲਾਹੌਰ ਛੁਡਾਉਣ ਲਈ ਭੰਗੀ ਸਰਦਾਰਾਂ ਤੇ ਨਜ਼ਾਮੁਦੀਨ ਕਸੂਰੀਏ ਆਦਿ ਭਸੀਨ ਦੇ ਮੈਦਾਨ ਵਿਚ ਉਸ ਨਾਲ ਜੰਗ ਕੀਤੀ। ਜੇ ਕਦੀ ਸੋਚ ਮੁੱਚ ਰਣਜੀਤ ਸਿੰਘ ਕੋਲ ਕੋਈ ਐਸਾ ਪਟਾ ਹੁੰਦਾ ਤਾਂ ਨਵਾਬ ਕਿਸ ਤਰ੍ਹਾਂ ਸ਼ਾਹ ਜਮਾਨ ਦੇ ਹੁਕਮ ਉਨਟ ਉਸ ਤੋਂ ਲਾਹੌਰ ਛੁਡਾਉਣ ਲਈ ਲੜਾਈਆਂ ਲੜਦਾ ।

9. ਉਸ ਸਮੇਂ ਸਿੱਖਾਂ ਵਿਚ ਕਿਸੇ ਮੁਸਲਮਾਨ ਦੇ ਹੱਥੋਂ ਕੋਈ ਹਕੂਮਤ ਲੈਣੀ ਘ੍ਰਿਣਾ ਦੀ ਨਜ਼ਰ ਨਾਲ ਵੇਖੀ ਜਾਂਦੀ ਸੀ । ਉਦਾਹਰਣ ਲਈ ਜਦ ਅਹਿਮਦ ਸ਼ਾਹ ਅਬਦਾਲੀ ਨੇ ਸੰਨ 1767 ਵਿਚ ਲਾਹੌਰ ਤੇ ਧਾਵਾ ਕਰਕੇ ਆਪਣਾ ਕਬਜਾ ਕਰ ਲਿਆ ਤਾਂ ਸ਼ਹਿਰ ਦੇ ਕਾਜ਼ੀਆਂ ਤੇ ਮੁਫਤੀਆਂ ਨੇ ਅਹਿਮਦ ਸ਼ਾਹ ਅਤੇ ਸਰਦਾਰ ਲੈਹਣਾ ਸਿੰਘ ਭੰਗੀ ਮਿਸਲ ਦੇ ਆਗੂ ਦੀ ਨਿਆਂ-ਸ਼ੀਲ ਹਕੂਮਤ ਦੀ ਬੜੀ ਮਹਿਮਾ ਕੀਤੀ, ਜਿਸ ਪਰ ਅਬਦਾਲੀ ਨੇ ਕਈ ਵਾਰ ਕਾਬਲੀ ਮੇਵੇ ਤੇ ਇਕ ਸ਼ਾਹੀ ਫੁਰਮਾਨ ਸਰਦਾਰ ਲੋਹਣਾ ਸਿੰਘ ਪਾਸ ਭੇਜਿਆ, ਜਿਸ ਵਿਚ ਲਿਖਿਆ ਸੀ ਕਿ ਤੁਸੀਂ ਆ ਕੇ ਮੇਰੇ ਵਲੋਂ ਲਾਹੌਰ ਦੀ ਨਜਾਮਤ ਸਾਂਭ ਲਵੋ । ਉਸ ਸਮੇਂ ਸਰਦਾਰ ਲੈਹਣਾ ਸਿੰਘ ਨੇ ਜੋ ਉਤਰ ਅਹਿਮਤ ਸ਼ਾਹ ਵੱਲ ਭੇਜਿਆ, ਉਹ ਮੌਲਵੀ ਮੁਹੰਮਦ ਕਾਸਮ ਨੇ ਇਬਰਤਨਾਮੇ ਵਿਚ ਇਉਂ ਲਿਖਿਆ:-

"ਲਹਿਣਾ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਮੁਸਲਮਾਨ ਬਾਦਸ਼ਾਹ ਦੇ ਹੱਥੋਂ ਨਜ਼ਾਮਤ ਨਹੀਂ ਲੈਂਦਾ ਕਿਉਂਕਿ ਇਉਂ ਕਰਨ ਨਾਲ ਮੈਂ ਆਪਣੇ ਸਿੱਖ ਭਰਾਵਾਂ ਦੀਆਂ ਨਜ਼ਰਾਂ ਤੋਂ ਡਿੱਗ ਜਾਵਾਂਗਾ ਅਤੇ ਫਲਾਂ ਦੇ ਭਾਰ ਇਹ ਕਹਿਕੇ ਮੋੜ ਦਿੱਤੇ ਕਿ ਇਹ ਖਾਣੇ ਬਾਦਸ਼ਾਹ ਨੂੰ ਸੋਭਦੇ ਹਨ; ਅਸੀਂ ਸਾਧਾਰਨ ਲੋਕ ਹਾਂ, ਅਸਾਂ ਨੂੰ ਅਨਾਜ ਦੇ ਦਾਣੇ ਫਲਾਂ ਤੋਂ ਵੱਧ ਰਸ ਦਿੰਦੇ ਹਨ ।" ਹੁਣ ਸੋਚਣ ਦੀ ਗੱਲ ਇਹ ਹੈ ਕਿ ਜਦ ਲਾਹੌਰ ਦੀ ਨਜਾਮਤ, ਸ਼ਾਹ ਵਲੋਂ ਲਹਿਣਾ ਸਿੰਘ ਨੂੰ ਐਸੀ ਦਸ਼ਾ ਵਿਚ ਮਿਲਦੀ ਹੈ ਜਦ ਕਿ ਉਹ ਆਪਣੇ ਇਲਾਕੇ ਤੋਂ ਨਿਕਲਿਆ ਜੰਗਲਾਂ ਵਿਚ ਰਹਿੰਦਾ ਹੈ ਪਰ ਅਨਾਚਾਰੀ ਦੇ ਹੱਥੋਂ ਲੈਣ ਤੋਂ ਇਨਕਾਰ ਕਰਦਾ ਹੈ ਤਦ ਸੇਰ ਪੰਜਾਬ ਇੰਨਾ ਸ਼ਕਤੀਮਾਨ ਹੁੰਦਾ ਹੋਇਆ ਕਿਵੇਂ ਨੱਸੋ ਜਾਂਦੇ ਬਾਦਸ਼ਾਹ ਤੋਂ ਪਟੇ ਲੈਣੇ ਪ੍ਰਵਾਨ ਕਰ ਸਕਦਾ ਸੀ? ਅਸਲ ਗੱਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਭੁੱਲਾਂ ਖਬਰ ਨਵੀਸਾਂ ਤੋ ਸ਼ੇਰ ਪੰਜਾਬ ਨੂੰ ਨੀਵਾਂ ਦੱਸਣ ਲਈ ਲਿਖਵਾਈਆਂ ਹਕੀਕਤ ਵਿਚ ਉਸ ਨੇ ਲਾਹੌਰ ਆਪਣੀ ਤਲਵਾਰ ਦੇ ਬਲ ਨਾਲ ਲੀਤਾ ਤੇ ਆਪਣੀ ਹਿੰਮਤ ਨਾਲ ਹੀ ਸਿੱਖ ਰਾਜ ਦੀ ਨੀਂਹ ਰੱਖੀ, ਇਸ ਵਿਚ ਸ਼ਾਹ ਜ਼ਮਾਨ ਦਾ ਕੋਈ ਹੱਥ ਨਹੀਂ ਸੀ।

22 / 154
Previous
Next