ਭਸੀਨ ਦੀ ਲੜਾਈ
ਮਹਾਰਾਜਾ ਰਣਜੀਤ ਸਿੰਘ ਨੂੰ ਅਜੇ ਲਾਹੌਰ ਤੇ ਅਧਿਕਾਰ ਕੀਤਿਆਂ ਬਹੁਤ ਦਿਨ ਨਹੀਂ ਸਨ ਬੀਤੇ ਕਿ ਗੁਲਾਬ ਸਿੰਘ ਭੰਗੀ, ਸਾਹਿਬ ਸਿੰਘ ਗੁਜਰਾਤੀ ਤੇ ਨਜ਼ਾਮੁਦੀਨ ਕਸੂਰੀਏ ਨੇ ਮਿਲ ਕੇ ਤਸੀਨ ਨਾਮੀ ਪਿੰਡ ਦੇ ਮੈਦਾਨ ਵਿਚ ਮਹਾਰਾਜੇ ਤੋਂ ਲਾਹੌਰ ਲੈਣ ਲਈ ਇਕ ਤਾਰੀ ਇਕੱਠ ਕੀਤਾ । ਇਧਰ ਮਹਾਰਾਜਾ ਸਾਹਿਬ ਨੂੰ ਜਦ ਇਸ ਗੋਦ ਦਾ ਪਤਾ ਲੱਗਾ ਤਾਂ ਇਹ ਵੀ ਆਪਣੀ ਫੌਜ ਲੈ ਕੇ ਇਨ੍ਹਾਂ ਦੇ ਟਾਕਰੇ ਲਈ ਅਤੇ ਵਧਿਆ ਅਤੇ ਇਕ ਭਾਰੀ ਲੜਾਈ ਦੇ ਬਾਅਦ ਉਹਨਾਂ ਸਾਰਿਆਂ ਪਰ ਪੂਰੀ ਪੂਰੀ ਫਤਹਿ ਪਾਈ । ਇਸ ਭਾਰੀ ਵਤਹਿ ਦੇ ਬਾਅਦ ਬਹੁਤ ਸਾਰੇ ਨਾਮੀਂ ਸਰਦਾਰ ਮਹਾਰਾਜਾ ਸਾਹਿਬ ਦੇ ਸ਼ਰਨ ਆ ਗਏ, ਜਿਨ੍ਹਾਂ ਨੂੰ ਬੜੇ ਪਿਆਰ ਨਾਲ, ਉਨ੍ਹਾਂ ਦੀ ਯੋਗਤਾ ਅਨੁਸਾਰ ਅਹੁਦੇ ਜਾਗੀਰਾਂ ਦਿੱਤੀਆਂ। ਇਉਂ ਬੜੀ ਧੂਮ-ਧਾਮ ਨਾਲ ਸ਼ੇਰ ਪੰਜਾਬ ਨੇ ਲਾਹੌਰ ਵਿਚ ਪ੍ਰਵੇਸ਼ ਕੀਤਾ। ਅੱਗੇ ਲਾਹੌਰ ਦੇ ਪਤਵੰਤੇ ਮੁਖੀਆਂ ਦਾ ਇਕ ਜੱਥਾ, ਜਿਸ ਵਿਚ ਹਰ ਮਤ ਦੇ ਲੋਕ ਸਨ. ਲਾਹੌਰ ਤੋਂ ਕਈ ਕੋਹ ਬਾਹਰ ਸ਼ੇਰ ਪੰਜਾਬ ਦੇ ਸਵਾਗਤ ਲਈ ਆ ਮਿਲਿਆ, ਜਿਨ੍ਹਾਂ ਨਾਲ ਉਹ ਬੜੀ ਕ੍ਰਿਪਾਲਤਾ ਨਾਲ ਪੇਸ਼ ਆਇਆ ਤੇ ਉਹਨਾਂ ਨੂੰ ਬਹੁਮੁੱਲੀਆਂ ਖਿਲਤਾਂ ਬਖਸ਼ੀਆਂ। ਸ਼ਹਿਰ ਵਿਚ ਵੜਦਿਆਂ ਬੇਗਣਿਤ ਰੁਪਿਆ, ਜੋ ਜੰਗ ਵਿਚੋਂ ਹੱਥ ਲੱਗਾ ਸੀ, ਗਰੀਬਾਂ ਅਤੇ ਅਨਾਥਾਂ ਵਿਚ ਵੰਡਵਾ ਦਿੱਤਾ ਅਤੇ ਕਈ ਰਾਤਾਂ ਤੱਕ ਸ਼ਹਿਰ ਵਿਚ ਦੀਪ ਮਾਲਾ ਹੁੰਦੀ ਰਹੀ।
ਰਣਜੀਤ ਸਿੰਘ ਦੀ ਜੰਮੂ ਪਰ ਚੜ੍ਹਾਈ
ਸੰਨ 1800 ਮੁਤਾਬਿਕ ਸੰਮਤ 1857 ਨੂੰ ਰਣਜੀਤ ਸਿੰਘ ਨੇ ਜੰਮੂ ਫਤਹਿ ਕਰਨ ਲਈ ਚੜ੍ਹਾਈ ਕਰ ਦਿੱਤੀ, ਓਧਰ ਜਾਂਦੇ ਹੋਏ ਪਹਿਲਾਂ ਮੀਰੋਵਾਲ ਤੇ ਕਬਜ਼ਾ ਕਰ ਲਿਆ। ਇਥੋਂ ਦੇ ਮੁਖੀਆਂ ਨੇ 9000 ਰੁਪਿਆ ਨਜ਼ਰਾਨਾ ਉਸ ਦੀ ਭੇਂਟ ਕੀਤਾ। ਇਸ ਦੇ ਉਪਰੰਤ ਇਸ ਨੇ ਕਿਲ੍ਹਾ ਜਸੜਵਾਲ ਨੂੰ ਜਾ ਘੋਰਿਆ ਅਤੇ ਇਕੋ ਧਾਵੇ ਨਾਲ ਸਰ ਕਰ ਲਿਆ । ਇਥੋਂ ਕੁਚ ਕਰਕੇ ਖਾਲਸਾ ਦਲ ਨੇ ਜੰਮੂ ਤੋਂ ਚਾਰ ਮੀਲ ਬਾਹਰ ਡੇਰਾ ਲਾਇਆ । ਰਾਜਾ ਜੰਮੂ ਨੂੰ ਜਦ ਮਹਾਰਾਜੇ ਦੇ ਧਾਵੇ ਦਾ ਪਤਾ ਲੱਗਾ ਤਾਂ ਉਹ ਸਣੇ ਆਪਣੇ ਮੁਖੀ ਕਰਮਚਾਰੀਆਂ ਦੇ ਸ਼ੇਰਿ ਪੰਜਾਬ ਤੋਂ ਜਾਨ ਬਖਸ਼ੀ ਕਰਵਾਉਣ ਲਈ ਆ ਸ਼ਰਨ ਪਿਆ ਅਰ ਫੌਜਾਂ ਦੇ ਰਸਦ ਪਾਣੀ ਲਈ 20000 ਰੁਪਿਆ ਹਾਜ਼ਰ ਕੀਤਾ ਜੋ ਪ੍ਰਵਾਨ ਕੀਤਾ ਗਿਆ। ਉਸ ਨੇ ਹਾਕਮ ਜੰਮੂ ਨੂੰ ਖਿੱਲਤ ਬਖਸੀ । ਇਥੋਂ ਖਾਲਸਾ ਫੌਜ ਨੇ ਸਿਆਲਕੋਟ ਨੂੰ ਆ ਘੇਰਿਆ ਤੇ ਇਹ ਬਿਨਾਂ ਕਿਸੇ ਲੰਮੀ ਲੜਾਈ ਦੇ ਸ਼ੇਰਿ ਪੰਜਾਬ ਦੀ ਤੈਹਤ ਵਿਚ ਆ ਗਿਆ । ਇਸ ਦੇ ਬਾਅਦ ਦਿਲਾਵਰ ਗੜ੍ਹ ਨੂੰ ਜਾ ਫਤਹਿ ਕੀਤਾ। ਇਸ ਤਰ੍ਹਾਂ ਸਾਰੇ ਇਲਾਕੇ ਨੂੰ ਸੱਧਦਾ ਹੋਇਆ ਉਹ ਲਾਹੌਰ ਆ ਗਿਆ ।
ਇਥੇ ਆਇਆ ਅਜੇ ਕੁਝ ਹੀ ਦਿਨ ਬੀਤੇ ਸਨ ਕਿ ਯੂਸਫ ਅਲੀ ਖਾਨ ਸਰਕਾਰ ਅੰਗਰੇਜ਼ੀ ਦਾ ਏਜੰਟ ਸਰਕਾਰ ਹਿੰਦ ਵਲੋਂ ਮਿੱਤਰਤਾ ਦੀ ਇਕ ਪੱਤ੍ਰਕਾ ਅਤੇ ਬਹੁ-ਮੁੱਲੀਆਂ ਸੁਗਾਤਾਂ ਲੈ ਕੇ ਲਾਹੌਰ ਆਇਆ, ਸਰਦਾਰ ਰਣਜੀਤ ਸਿੰਘ ਵਲੋਂ ਅੰਗਰੇਜ਼ੀ ਏਜੰਟ ਦੀ ਬੜੀ ਆਉ-ਭਗਤ ਕੀਤੀ ਗਈ ਅਤੇ ਫੇਰ ਉਸੇ ਤਰ੍ਹਾਂ ਮਿੱਤਰਤਾ ਦੀ ਪੱਤ੍ਰਕਾ ਤੇ ਵਧੀਆ ਸੁਗਾਤਾਂ ਗਵਰਨਮੈਂਟ ਅੰਗਰੇਜ਼ੀ ਲਈ ਦੇ ਕੇ ਉਸ ਨੂੰ ਤੋਰਿਆ।
1. ਓਰਿਜਨ ਆਫ ਦੀ ਸਿਖ ਪਾਵਰ ਇਨ ਦੀ ਪੰਜਾਬ ਸਫਾ 41।