ਸ਼ੇਰਿ ਪੰਜਾਬ ਨੂੰ ਮਹਾਰਾਜਗੀ ਮਿਲਣੀ
ਫਰਵਰੀ ਸੰਨ 1801 ਈ: ਮੁਤਾਬਿਕ 1858 ਵਿਚ ਪੰਜਾਬ ਦੇ ਉਘੇ ਉਘੇ ਸ਼ਹਿਰਾਂ ਦੇ ਮੁਖੀਆਂ ਤੇ ਸ਼ੋਰ ਪੰਜਾਬ ਦੇ ਪਤਵੰਡੇ ਸਰਦਾਰਾਂ ਅਤੇ ਸਾਰੀ ਫੌਜ ਵਲੋਂ ਸਰਦਾਰ ਰਣਜੀਤ ਸਿੰਘ ਦੀ ਹਜੂਰੀ ਵਿਚ ਇਕ ਸੈਮਿਲ ਬੇਨਤੀ ਪੱਤਰ ਹਾਜ਼ਰ ਕੀਤਾ ਗਿਆ ਜਿਸ ਵਿਚ ਇਛਾ ਪ੍ਰਗਟ ਕੀਤੀ ਗਈ ਸੀ ਕਿ ਲਾਹੌਰ ਵਿਚ ਇਕ ਵੱਡਾ ਦਰਬਾਰ ਕੀਤਾ ਜਾਏ, ਜਿਸ ਵਿਚ ਪਰਜਾ ਵਲੋਂ ਆਪ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਜਾਏ, ਇਸ ਨੂੰ ਆਪ ਪ੍ਰਵਾਨ ਕਰੋ। ਸ਼ੇਰਿ ਪੰਜਾਬ ਪਹਿਲਾਂ ਪਹਿਲ ਇਸ ਦੀ ਪ੍ਰਵਾਨਗੀ ਲਈ ਉਕਾ ਚਾਹਵਾਨ ਨਹੀਂ ਸੀ ਦਿਸਦਾ, ਪਰ ਜਦ ਸਾਰੇ ਸਰਦਾਰਾਂ ਨੇ ਮੁੜ ਮੁੜ ਬੇਨਤੀ ਕੀਤੀ ਤਾਂ ਛੇਕਤ ਉਸ ਨੇ ਪ੍ਰਵਾਨ ਕਰ ਲਿਆ । ਇਸ ਦੇ ਬਾਅਦ ਵਿਸਾਖੀ ਦਾ ਦਿਨ ਯੋਗ ਸਮਝ ਕੇ ਇਸ ਕਾਰਜ ਲਈ ਨੀਯਤ ਕੀਤਾ ਗਿਆ ਤੇ ਹੁਣ ਲੱਗੀਆਂ ਤਿਆਰੀਆਂ ਹੋਣ। ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਸੌਦੇ ਪੱਤਰ ਘੋਲੇ ਗਏ ਤੇ ਦੂਰੋਂ ਦੂਰੋਂ ਪ੍ਰਤੀਨਿਧ ਆਏ। ਵਿਸਾਖੀ ਦੇ ਦਿਨ ਕਿਲ੍ਹੇ ਦੇ ਅੰਦਰ ਦੀਵਾਨ-ਆਮ ਵਿਚ ਇਕ ਵੱਡਾ ਦਰਬਾਰ ਕੀਤਾ ਗਿਆ, ਜਿਸ ਵਿਚ ਦੂਰ ਦੂਰ ਦੇ ਇਲਾਕਿਆਂ ਤੋਂ ਸਰਦਾਰ ਤੇ ਹਾਕਮ ਆਏ ਹੋਏ ਸਨ, ਬੜੀ ਧੂਮ-ਧਾਮ ਨਾਲ ਇਹ ਰਸਮ ਪੂਰੀ ਕੀਤੀ ਗਈ। ਉਸ ਦਿਨ ਸ਼ਹਿਰ ਦੇ ਕੁੱਲ ਗੁਰਦੁਆਰਿਆਂ ਵਿਚ ਅਖੰਡ ਪਾਠਾਂ ਦੇ-ਜੋ ਪਹਿਲਾਂ ਰਖਾਏ ਗਏ ਸਨ-ਭੋਗ ਸਮਾਪਤ ਹੋਏ, ਮੁਸਲਮਾਨਾਂ ਨੇ ਮਸੀਤਾਂ ਵਿਚ ਦੁਆਵਾਂ ਮੰਗੀਆਂ, ਹਿੰਦੂਆਂ ਨੇ ਮੰਦਰਾਂ ਵਿਚ ਪ੍ਰਾਥਨਾਵਾਂ ਕੀਤੀਆਂ ਤੇ ਚੂਰਮੇ ਵੰਡੇ। ਫੇਰ ਗਿਆਨੀ ਗੁਰਮੁਖ ਸਿੰਘ ਜੀ ਨੇ ਸਤਿਗੁਰੂ ਜੀ ਦੇ ਹਜ਼ੂਰ ਅਰਦਾਸਾ ਸੋਧਿਆ ਤੇ ਬਾਬਾ ਸਾਹਿਬ ਸਿੰਘ ਜੀਨੇ ਸ਼ੇਰ ਪੰਜਾਬ ਨੂੰ ਮਹਾਰਾਜਗੀ ਦਾ ਤਿਲਕ ਦਿੱਤਾ ਤੇ ਦਰਬਾਰੀਆਂ ਨੂੰ ਭੇਟਾ ਪੇਸ਼ ਕੀਤੀਆਂ ਇਸ ਸਮੇਂ ਚੌਵਿਲਿਓਂ ਮਹਾਰਾਜਾ ਤੇ ਫੁੱਲਾਂ ਦੀ ਵਰਖਾ ਕੀਤੀ ਗਈ । ਕਈ ਸ਼ਾਹੀ ਕਵੀਮਾਂ ਨੇ ਸਮੇਂ ਅਨੁਸਾਰ ਕਵਿਤਾਵਾਂ ਤੇ ਵਾਰਾਂ ਪੜੀਆਂ, ਮਹਾਰਾਜੇ ਵਲੋਂ ਹਜ਼ਾਰਾਂ ਰੁਪਏ ਦੀਆਂ ਖਿਲਤਾਂ ਸਿਰੋ-ਪਾ ਵੰਡੇ ਗਏ, ਬੜੇ ਦਾਨ ਹੋਏ। ਇਸੇ ਦਿਨ ਮਹਾਰਾਜੇ ਦਾ ਸਿੱਕਾ (ਜਰਬ) ਚਲਾਉਣ ਲਈ ਵੀ ਪ੍ਰਬੰਧ ਕੀਤਾ ਗਿਆ ਸੀ। ਸਾਰੇ ਦਰਬਾਰੀਆਂ ਅਤੇ ਕਵੀਆਂ ਨੇ ਮੋਹਰਾਂ ਰੁਪਏ ਪੈਸੇ ਤੇ ਮਹਾਰਾਜੇ ਦੇ ਨਾਮ ਪਰ ਸ਼ੋਅਰ ਤੇ ਕਵਿਤਾਵਾਂ ਰਚ ਕੇ ਹਾਜ਼ਰ ਕੀਤੀਆਂ, ਪਰ ਉਸ ਨੇ ਜ਼ਰਬ ਤੇ ਆਪਣਾ ਨਾਮ ਲਿਖਣ ਦੀ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਪਰ ਸਿੱਕਾ ਚਲਾਉਣਾ ਪ੍ਰਵਾਨ ਕੀਤਾ, ਅਰਥਾਤ 'ਨਾਨਕ ਸਾਹੀ ਰੁਪਿਆ' ਤੋਂ ਪੈਸੇ ਨੂੰ 'ਨਾਨਕ ਸ਼ਾਹੀ ਪੈਸਾ' ਸੱਚਣ ਦਾ ਹੁਕਮ ਦਿਤਾ, ਜਿਨ੍ਹਾਂ ਉਤੇ ਸ੍ਰੀ ਗੁਰੂ ਨਾਨਕ ਜੀ ਦਾ ਨਾਮ ਗੁਰਮੁਖੀ ਤੇ ਫਾਰਸੀ ਅੱਖਰਾਂ ਵਿਚ ਲਿਖਿਆ ਗਿਆ । ਰੁਪਏ ਦੇ ਇਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਹੋਏ ਸਨ ਅਤੋ ਨਾਲ ਭਾਈ ਮਰਦਾਨਾ ਕੀਰਤਨ ਕਰਦਾ ਦਿਸਦਾ ਸੀ, ਦੂਜੇ ਪਾਸੇ ਗੁਰਮੁਖੀ ਤੇ ਫਾਰਸੀ ਅੱਖਰਾਂ ਵਿਚ 'ਸ੍ਰੀ ਗੁਰੂ ਨਾਨਕ ਦੇਵ ਜੀ ਸਹਾਏ' ਲਿਖਿਆ ਸੀ । ਕੁਝ ਸਿੱਕਿਆਂ ਦੇ ਇਕ ਪਾਸੇ ਇਹ ਲਿਖਤ ਲਿਖੀ ਗਈ ਸੀ :-
"ਦੇਗ ਤੇਗ ਫਤਹਿ ਓ ਨੁਸਰਤਿ ਬੇਦਰੰਗ ।
ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ।"
ਅਤੇ ਦੂਜੇ ਪਾਸੇ ਉਕਰਿਆ ਗਿਆ :-
"ਦਾਰਲ ਸਲਤਨਤ ਲਹੌਰ
ਸੰਮਤ ੧੮੦੮ ਮੋਮੀਨਤ ਮਾਨੇਸ ।"
ਸੋਨੇ ਦਾ ਸਿੱਕਾ ਨਿਰੋਲ ਸੋਨੇ ਦਾ ਅਤੇ ਰੁਪਿਆ ਖਾਲਸ ਚਾਂਦੀ ਦਾ ਸੀ, ਜਿਸ ਦਾ ਤੋਲ 11 ਮਾਸੇ ਦੋ ਰੱਤੀ ਸੀ । ਸੋਨੇ ਦੀਆਂ ਮੋਹਰਾਂ ਵਿਚ 10 ਮਾਸੇ ਛੇ ਰੱਤੀ ਖਾਲਸ ਸੋਨਾ ਸੀ,