ਜਿਨ੍ਹਾਂ ਉਪਰ ਸਾਹਮਣੇ ਪਾਸੇ ਲਿਖਤ ਤਾਂ ਰੁਪਏ ਵਾਲੀ ਸੀ ਤੇ ਅੱਖਰ ਗੁਰਮੁਖੀ ਸਨ, ਪਰ ਦੂਜੇ ਪਾਸੇ ਤਿੰਨ ਵਾਰੀ 'ਵਾਹਿਗੁਰੂ ਜੀ' 'ਵਾਹਿਗੁਰੂ ਜੀ 'ਵਾਹਿਗੁਰੂ ਜੀ', ਖੁਸਖਤ ਲਿਖਿਆ ਹੋਇਆ ਸੀ'। ਇਸੇ ਤਰ੍ਹਾਂ ਤਾਂਬੇ ਦੇ ਸਿੱਕੇ ਨਾਨਕ ਸ਼ਾਹੀ ਪੈਸਿਆਂ ਦੇ ਨਾਲ ਪਰ ਪ੍ਰਸਿੱਧ ਹੋਏ। ਟਕਸਾਲ ਵਿਚੋਂ ਪਹਿਲੇ ਦਿਨ ਜਿੰਨੇ ਰੁਪਏ ਬਣ ਕੇ ਆਏ ਉਹ ਸਾਰੇ ਦੇ ਸਾਰੇ ਧਾਰਮਿਕ ਕੰਮਾ ਲਈ ਦਾਨ ਕੀਤੇ ਗਏ।
ਮਹਾਰਾਜਾ ਸਾਹਿਬ ਦੀ ਮੋਹਰ ਪਰ ਜੋ ਸ਼ਾਹੀ ਚਿੱਠੀ-ਪੱਤਰ ਯਾ ਫੁਰਮਾਨਾਂ ਉਪਰ ਲਾਈ ਜਾਂਦੀ ਸੀ, ਇਹ ਲਿਖਤ ਲਿਖੀ ਹੋਈ ਸੀ :-
ੴ ਸਤਿਗੁਰ ਪ੍ਰਸਾਦਿ ॥
ਦੇਗ ਤੇਗ ਫਤਹਿ
ਓ ਨੁਸਰਤ ਬੇਦਰੰਗ
ਯਾਵਤ ਅਜ ਨਾਨਕ
ਗੁਰੂ ਗੋਬਿੰਦ ਸਿੰਘ ।
ਸ੍ਰੀ ਅਕਾਲ ਪੁਰਖ ਜੀ ਸਹਾਇ ॥
ਨਿੱਕੀ ਮੋਹਰ ਪਰ ਲਿਖਤ ਸੀ :-
"ਸ੍ਰੀ ਅਕਾਲ ਸਹਾਏ"
ਰਣਜੀਤ ਸਿੰਘ
ਮੁਲਕੀ ਭਗਤਿਆਂ ਦੇ ਮੁਕਾਉਣ ਲਈ ਪੰਚਾਇਤਾਂ ਨੀਯਤ ਹੋਈਆਂ, ਮੁਸਲਮਾਨਾਂ ਦਿਆਂ ਫੈਸਲਿਆਂ ਲਈ ਸ਼ਰੀਅਤ ਦੀ ਮਰਯਾਦ-ਜਿਹਾ ਕਿ ਮਗਲੀਆ ਬਾਦਸ਼ਾਹਾ ਦੇ ਸਮੇਂ ਚਾਲੂ ਸੀ-ਉਹੋ ਰੱਖੀ ਗਈ। ਸਰਕਾਰੀ ਖਜ਼ਾਨੇ ਤੋਂ ਕਾਜ਼ੀਆਂ, ਮੁਫਤੀਆਂ ਤੇ ਉਲਮਾਵਾਂ ਦੀਆਂ ਤਲਬਾਂ ਤੇ ਜਾਗੀਰਾਂ ਲਾਈਆਂ ਗਈਆਂ, ਲਾਹੌਰ ਦਾ ਪਹਿਲਾ ਕਾਜ਼ਾਮੁਦੀਨ ਤੇ ਮੁਫਤੀ ਮੁਹੰਮਦ ਸ਼ਾਹਪੁਰ ਤੇ ਸਾਦੁਲਾ ਚਿਸ਼ਤੀ ਪ੍ਰਵਾਨ ਹੋਏ। ਇਹਨਾਂ ਨੂੰ ਬਹੁਮੁੱਲੀਆ ਖਿਲਤਾਂ ਤੇ ਜਾਗੀਰਾਂ ਦਿੱਤੀਆਂ ਗਈਆਂ। ਸ਼ਹਿਰ ਦੇ ਪ੍ਰਬੰਧ ਲਈ ਮਹੱਲੋਦਾਰੀ ਤੇ ਚੌਧਮੇਂ ਦਾ ਢੰਗ ਚਾਲੂ ਕੀਤਾ, ਸ਼ਹਿਰ ਦੀ ਰਾਖੀ ਲਈ ਪੁਲਸ ਮੁਕਰਰ ਕੀਤੀ ਗਈ । ਸ਼ਹਿਰ ਦਾ ਪਹਿਲਾ ਕੋਤਵਾਲ ਇਮਾਮ ਬਖਸ ਨੀਯਤ ਕੀਤਾ ਗਿਆ । ਸ਼ਹਿਰ ਦੀ ਅਰੋਗਤਾ ਦੀ ਦੇਖ ਭਾਲ ਲਈ ਤੇ ਰੋਗੀਆਂ ਦੇ ਇਲਾਜ ਲਈ ਦਵਾ ਘਰ ਖੋਲ੍ਹੇ ਗਏ, ਜਿਨ੍ਹਾਂ ਵਿਚ ਯੂਨਾਨ ਤੇ ਵੈਦਕ ਇਲਾਜ ਕੀਤਾ ਜਾਂਦਾ ਸੀ, ਜਿਨ੍ਹਾਂ ਦਾ ਚੀਫ ਮੈਡੀਕਲ ਆਫੀਸਰ ਹਕੀਮ ਨੂਰਦੀਨ ਫਕੀਰ ਅਜੀਜੁਦੀਨ ਦੇ ਨਿੱਕੇ ਭਾਈ ਨੂੰ ਲਾਇਆ ਗਿਆ । ਬੱਚਿਆਂ ਦੀ ਵਿੱਦਿਆ ਲਈ ਮੀਆਂ ਵਡੇ ਦਾ ਮਦਰਸਾ ਅਤੇ ਹੋਰ ਕਈ ਸਿੱਖਿਆ ਸਾਲਾਂ ਖੋਲ੍ਹੀਆਂ ਗਈਆਂ।
ਫੌਜਾਂ ਦੀਆਂ ਛੁੱਟੀਆਂ ਲਈ ਨਿਯਮ ਬਣੇ, ਤਲਬਾ ਮਾਹਾਵਾਰੀ ਦੇਣੀਆਂ ਪ੍ਰਵਾਨ ਕੀਤੀਆਂ । ਫੌਜ ਦੇ ਅਹੁਦੇਦਾਰਾਂ ਲਈ ਸੁੰਦਰ ਨਿਸ਼ਾਨ ਨੀਯਤ ਹੋਏ। ਸ਼ਹਿਰ ਦੀ ਰਾਖੀ ਲਈ ਨਵੀਂ ਫਸੀਲ ਬਣਾਉਣ ਲਈ ਇਕ ਲੱਖ ਰੁਪਿਆ ਖਰਚ ਕਰਨ ਲਈ ਪ੍ਰਵਾਨ ਹੋਇਆ, ਇਹ
1. ਡਾਕਟਰ ਚੋਪੜਾ ਦੀ ਪੰਜਾਬ ਐਜ ਏ ਸਾਵਰਨ ਸਟੇਟ, ਸਫਾ 224
2. ਸੱਯਦ ਮੁਹੰਮਦ ਲਤੀਫ਼ ਸਫਾ 353।
3. ਇਹ ਅਹੁਦਾ ਮੌਜੂਦਾ ਸੁਪ੍ਰਿੰਟੈਂਡੈਂਟ ਪੁਲੀਸ ਦੇ ਅਹੁਦੇਦੇ ਬਰਾਬਰ ਸੀ