ਪੰਜਾਬ ਦੇ ਹੋਰਨਾਂ ਵੱਡੇ ਵੱਡੇ ਸ਼ਹਿਰਾਂ ਲਈ ਇਕ ਨਮੂਨਾ ਸੀ, ਜੋ ਸਹਿਜੇ ਸਹਿਜੇ ਸਾਰੇ ਪੰਜਾਬ ਵਿਚ ਵਰਤੋਂ ਵਿਚ ਲਿਆਉਣ ਦਾ ਮਹਾਰਾਜੇ ਨੇ ਹੁਕਮ ਦਿੱਤਾ । ਯੋਗ ਯੋਗ ਥਾਵਾਂ ਤੇ ਫੌਜਾਂ ਲਈ ਪੱਕੀਆਂ ਬੈਰਕਾਂ ਬਣਾਉਣੀਆਂ ਆਰੰਭ ਦਿੱਤੀਆਂ । ਇਸ ਤਰ੍ਹਾਂ ਪੰਜਾਬ ਦੀ ਹਕੂਮਤ ਵਿਚ ਨਵਾਂ ਦੌਰ ਚੱਲਿਆ । ਲਾਹੌਰ ਪਰ ਬੀਤੇ ਉਹਨਾਂ ਸਾਰਿਆਂ ਨਾਲੋਂ ਇਹ ਰਾਜ ਪ੍ਰਬੰਧ ਚੰਗਾ ਸੀ।
ਗੁਜਰਾਤ ਤੇ ਚੜ੍ਹਾਈ
ਭੰਗੀ ਸਰਦਾਰਾਂ ਦੇ ਹੱਥੋਂ ਜਦ ਦਾ ਲਹੌਰ ਨਿਕਲ ਗਿਆ ਸੀ, ਤਦ ਤੋਂ ਉਹ ਸਦਾ ਕਿਸੇ ਨਾ ਕਿਸੇ ਢੰਗ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਗੇਂਦਾਂ ਗੁੰਦਦੇ ਰਹਿੰਦੇ ਸਨ, ਜਿਨ੍ਹਾਂ ਵਿਚੋਂ ਇਕ ਇਹ ਸੀ ਕਿ ਸਰਦਾਰ ਸਾਹਿਬ ਸਿੰਘ ਭੰਗੀ ਨੇ ਅੰਦਰੋਂ ਅੰਦਰ ਆਪਣੀ ਫੌਜ ਨੂੰ ਬਹੁਤ ਹੀ ਵਧਾ ਲਿਆ ਅਤੇ ਆਪਣੇ ਨਾਲ ਸਰਦਾਰ ਦਲ ਸਿੰਘ ਅਕਾਲ ਗੜ੍ਹੀਏ ਨੂੰ ਮਿਲਾ ਕੇ ਗੁਜਰਾਂਵਾਲੇ ਤੇ ਧਾਵਾ ਕਰਨ ਦੀਅ ਤਿਆਰੀਆਂ ਕਰਨ । ਸ. ਦਲ ਸਿੰਘ ਨੂੰ ਮਹਾਰਾਜੇ ਦੇ ਪਿਤਾ ਸ: ਮਹਾਂ ਸਿੰਘ ਨੇ ਆਪਣੇ ਵਲੋਂ ਜਾਗੀਰ ਵਜੋਂ ਅਕਾਲਗੜ੍ਹ ਦਿੱਤਾ ਸੀ । ਜਦ ਮਹਾਰਾਜਾ ਨੂੰ ਇਨ੍ਹਾਂ ਤਿਆਰੀਆਂ ਦਾ ਪਤਾ ਲੱਗਾ ਤਾਂ ਉਸ ਨੂੰ ਬੜਾ ਹੀ ਰੰਜ ਹੋਇਆ ਤੇ ਉਹਨਾਂ ਦੇ ਹੌਲੇ ਤੋਂ ਪਹਿਲੇ ਹੀ ਤਿਆਰੀ ਕਰਨੇ ਅੱਸੂ ਸੰਮਤ 1801 ਵਿਚ 10 ਹਜ਼ਾਰ ਫੌਜ ਤੇ 20 ਤੋਪਾ ਨਾਲ ਲੈ ਕੇ ਗੁਜਰਾਤ ਨੂੰ ਜਾ ਘੇਰਿਆ । ਇਹ ਧਾਵਾ ਐਨਾ ਏਕਾ-ਏਕ ਸੀ ਕਿ ਜਦ ਇਸ ਦਾ ਭੰਗੀ ਸਰਦਾਰਾਂ ਨੂੰ ਪਤਾ ਲੱਗਾ ਤਾਂ ਉਹ ਬੜੀ ਕਠਿਨਾਈ ਨਾਲ ਸ਼ਹਿਰ ਤੇ ਕਿਲ੍ਹੇ ਦੇ ਦਰਵਾਜ਼ੇ ਬੰਦ ਕਰ ਸਕੇ, ਪਰ ਉਹਨਾਂ ਹਿੰਮਤ ਨੂੰ ਹੱਥੋਂ ਨਹੀਂ ਸੀ ਜਾਣ ਦਿੱਤਾ, ਝੱਟ ਸ਼ਹਿਰ ਦੀ ਫਸੀਲ ਤੇ ਤੋਪਾਂ ਚੜਾ ਦਿੱਤੀਆਂ ਤੇ ਲੱਗੇ ਮਹਾਰਾਜੇ ਦੀ ਫੌਜ ਤੇ ਗੋਲੇ ਵਰਸਾਉਣ। ਇਧਰੋਂ ਮਹਾਰਾਜਾ ਵਲੋਂ ਵੀ ਤੋਪਖਾਨੇ ਬੀੜੇ ਗਏ ਤੇ ਇਕ ਭਾਰੀ ਲੜਾਈ ਦੇ ਬਾਅਦ ਜਦ ਭੰਗੀ ਸਰਦਾਰਾਂ ਨੇ ਆਪਣੇ ਆਪ ਨੂੰ ਹੋਰ ਟਾਕਰੇ ਦੇ ਅਸਮਰਥ ਡਿਠਾ ਤਾਂ ਰਾਤੋ-ਰਾਤ ਲਾਹੌਰ ਆਦਮੀ ਭੇਜ ਕੇ ਬਾਬਾ ਸਾਹਿਬ ਸਿੰਘ ਨੂੰ ਬੁਲਵ ਲਿਆ ਅਤੇ ਉਸ ਦੇ ਰਾਹੀਂ ਮਹਾਰਾਜੇ ਨਾਲ ਸਮਝੌਤਾ ਕਰਕੇ ਆਪਣੇ ਸ਼ਹਿਰ ਨੂੰ ਬਚਾ ਲਿਆ। ਇਥੋਂ ਹੋ 'ਕੇ ਮਹਾਰਾਜਾ ਅਕਾਲ ਗੜ੍ਹ ਵੱਲ ਵਧਿਆ ਤੇ 1 ਨੂੰ ਆਪਣੇ ਨਾਨ: 'ਲੈ ਕੇ ਲਾਹੌਰ ਆ ਗਿਆ ਅਤੇ ਇਥੇ ਕੁਝ ਦਿਨਾਂ ਲਈ ਇਸ ਨੂੰ ਨਜਰਬੰਦ ਰੱਖਿਆ । ਇਕ ਦਿਨ ਦਲ ਸਿੰਘ ਨੂੰ ਆਪਣੇ ਸਾਹਮਣੇ ਬੁਲਾਇਆ ਤੇ ਕਿਹਾ ਕਿ ਜਿਸ ਤੈਨੂੰ ਇਲਾਕਾ ਬਖਸ ਕੇ ਸਰਦਾਰ ਅਤੇ ਜਾਗੀਰਦਾਰ ਬਣਾਇਆ, ਉਲਟਾ ਉਸ ਦੇ ਵੈਰੀਆਂ ਨਾਲ ਰਲ ਕੇ ਉਸੇ ਤੋਂ ਚੜ੍ਹਾਈਆਂ ਦੀਆਂ ਤਿਆਰੀਆਂ ਕਰਦਾ ਰਹਿਓ। ਸਰਦਾਰ ਦਲ ਸਿੰਘ ਨੇ ਆਪਣੀ ਨਿਰਅਪਰਾਧਤਾ ਦਾ ਬੜੀ ਨਿਮਰਤਾ ਨਾਲ ਭਰੋਸਾ ਦਿੱਤਾ, ਤਦ ਮਹਾਰਾਜੇ ਨੇ ਉਸ ਨੂੰ ਛੱਡ ਦਿੱਤਾ, ਪਰ ਉਸ ਦਾ ਦਿਲ ਆਪਣੀ ਇਸ ਅਯੋਗ ਕਰਨੀ ਨਾਲ ਐਸਾ ਟੁੱਟਿਆ ਕਿ ਉਹ ਅਕਾਲ ਗੜ੍ਹ ਪਹੁੰਚ ਕੇ ਥੋੜ੍ਹੇ ਦਿਨਾਂ ਦੇ ਅੰਦਰ ਅੰਦਰ ਹੀ ਸੰਸਾਰ ਤੋਂ ਕੂਚ ਕਰ ਗਿਆ ।
ਹੁਣ ਮਾਹਾਰਾਜ ਸਾਹਿਬ ਨੂੰ ਪਤਾ ਲੱਗਾ ਕਿ ਇਹਨਾਂ ਸਾਰੀਆਂ ਗੇਂਦਾਂ ਵਿਚ ਨਜ਼ਾਮੁਦੀਨ ਕਸੂਰੀਏ ਦਾ ਹੱਥ ਵੀ ਕੰਮ ਕਰਦਾ ਸੀ, ਜਿਸ ਨੂੰ ਆਪਣੇ ਕੀਤੇ ਦੀ ਸਜ਼ਾ ਦੇਣ ਲਈ ਇਕ ਤਕੜਾ ਦਸਤਾ ਸਰਦਾਰ ਫਤਹਿ ਸਿੰਘ ਕਲੀਆਂ ਵਾਲੇ ਦੀ ਸਰਦਾਰੀ ਹੇਠ ਤਿਆਰ ਕਰਵਾ ਕੇ ਸੰਨ 1801 ਦੇ ਛੇਕੜ ਪਰ ਕਸੂਰੀ ਪਠਾਣਾਂ ਨੂੰ ਦੰਡ ਦੇਣ ਲਈ ਤੋਰਿਆ। ਨਜ਼ਾਮੁਦੀਨ ਨੂੰ ਜਦ ਪਤਾ ਲੱਗਾ ਕਿ ਖਾਲਸਾ ਫੌਜ ਕਸੂਰ ਤੇ ਚੜ੍ਹਾਈ ਕਰਨ ਵਾਲੀ ਹੈ, ਤਾਂ ਇਸ ਨੇ ਵੀ ਲੜਾਈ ਦੀਆਂ ਹੁਣ ਜਦ ਖਾਲਸਾ ਦਲ ਸ਼ਹਿਰ ਦੇ ਲਾਗੇ