Back ArrowLogo
Info
Profile

ਪਹੁੰਚਿਆ ਤਾਂ ਅੱਗੋਂ ਪਠਾਣਾ ਦੇ ਲਸ਼ਕਰ ਨੇ ਬਾਹਰ ਨਿਕਲ ਕੇ ਤਕਤਾ ਟਾਕਰਾ ਕੀਤਾ, ਪਰ ਉਹ ਜੰਮ ਕੇ ਨਾ ਲਭ ਸਕੇ ਅਤੇ ਲੜਦਿਆਂ ਉੜਦਿਆਂ ਕੋਈ ਤਿੰਨ ਕੁ ਪਹਿਰ ਹੀ ਬੀਤੇ ਸਨ ਕਿ ਪਠਾਣਾਂ ਦੇ ਪੈਰ ਮੈਦਾਨਿ-ਜੰਗ ਤੋਂ ਉਖੜ ਗਏ ਤੇ ਉਹ ਉਥੋਂ ਨਸ ਕੇ ਕਿਲ੍ਹੇ ਵਿਚ ਜਾ ਵੜੇ। ਸਿੰਘਾਂ ਨੇ ਉਥੇ ਪਹੁੰਚ ਕੇ ਉਹਨਾਂ ਦਾ ਪਿੱਛਾ ਕੀਤਾ ਤੇ ਸ਼ਹਿਰ ਦੇ ਦਰਵਾਜੇ ਭੰਨ ਕੇ ਅੰਦਰ ਜਾ ਰੁੜੇ । ਹੁਣ ਨੇੜੇ ਹੀ ਸੀ ਕਿ ਕਿਲ੍ਹੇ ਤੋਂ ਖਾਲਸੇ ਦਾ ਅਧਿਕਾਰ ਹੋ ਜਾਂਦਾ ਕਿ ਇਸ ਸਮੇਂ ਨਜ਼ਾਮੁਦੀਨ ਨੇ ਚਿੱਟਾ ਝੰਡਾ ਖੜ੍ਹਾ ਕਰ ਦਿੱਤਾ ਤੇ ਆਪਣੀ ਜਾਨ ਬਖਸ਼ੀ ਲਈ ਮਿੰਨਰ ਨਾਲ ਬੇਨਤੀ ਕੀਤੀ । ਸਰਦਾਰ ਫਤਹਿ ਸਿੰਘ ਨੇ ਫੌਜ ਨੂੰ ਹੁਕਮ ਦੇ ਕੇ ਗੋਲੀਆਂ ਚਲਾਉਣੀਆਂ ਬੰਦ ਕਰਵਾ ਦਿੱਤੀਆਂ। ਹੁਣ ਨਜ਼ਾਮੁਦੀਨ ਸ਼ਰਨ ਆ ਗਿਆ ਤੇ ਯੋਗ ਸ਼ਰਤਾਂ ਮੰਨ ਕੇ ਅੱਗੇ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਟਕੇ ਭਰਵਾਂ ਸੂਬੇਦਾਰ ਥਾਪਿਆ ਗਿਆ । ਇਸ ਜੰਗ ਦੇ ਖਰਚੇ ਲਈ ਇਸ ਨੇ ਇਕ ਵੱਡੀ ਰਕਮ ਦਿੱਤੀ ਪਰ ਅੱਗੇ ਨੂੰ ਭਲੇ ਚਲਨ ਦੀ ਜਾਮਨੀ ਵਿਚ ਆਪਣੇ ਭਾਈ ਕੁਤੁਬਦੀਨ, ਹਾਜੀ ਖਾਨ ਅਤੇ ਵਾਸਲ ਖਾਨ ਨੂੰ ਲਾਹੌਰ ਰਹਿਣ ਲਈ ਭੇਜਿਆ।

ਇਹਨਾਂ ਦਿਨਾਂ ਵਿਚ ਹੀ ਮਹਾਰਾਜੇ ਨੂੰ ਸਰਦਾਰਨੀ ਸਦਾ ਕੌਰ ਜੀ ਵਲੋਂ ਬਟਾਲੇ ਤੋਂ ਖਬਰ ਆਈ ਕਿ ਉਸ ਦੇ ਇਲਾਕੇ ਤੇ ਰਾਜਾ ਸੰਸਾਰ ਚੰਦ ਕਾਂਗੜੇ ਵਾਲਾ ਚੜਾਈ ਕਰਨਾ ਚਾਹੁੰਦਾ ਹੈ, ਆਪ ਪਹੁੰਚ ਕੇ ਸਹਾਇਤਾ ਕਰੋ। ਮਹਾਰਾਜਾ ਸਾਹਿਬ ਇਕ ਸ਼ਕਤੀਵਰ ਦਸਤਾ 6 ਹਜ਼ਾਰ ਸਵਾਰਾਂ ਦਾ ਆਪਣੇ ਨਾਲ ਲੈ ਕੇ ਕਰਦਾਰਨੀ ਜੀ ਦੀ ਸਹਾਇਤਾ ਲਈ ਬਟਾਲੇ ਪਹੁੰਚ ਗਏ । ਓਧਰ ਸੰਸਾਰ ਚੰਦ ਦੀ ਫੌਜ ਦੇ ਫੌਜਦਾਰ ਨੂੰ ਜਦ ਪਤਾ ਲੱਗਾ ਕਿ ਇਸ ਦੀ ਅਗਵਾਈ ਸ਼ੇਰਿ ਪੰਜਾਬ ਆਪ ਕਰ ਰਿਹਾ ਹੈ, ਤਦ ਉਸ ਉਪਰ ਇੰਨਾ ਲੈ ਛਾਇਆ ਕਿ ਉਹ ਬਿਨਾਂ ਕਿਸੇ ਲੜਾਈ ਦੇ ਰਾਤੋ-ਰਾਤ ਰਣ ਖਾਲੀ ਛੱਡ ਕੇ ਭੱਜ ਗਿਆ ਤੇ ਪਹਾੜਾਂ ਵਿਚ ਜਾ ਵੜਿਆ।

ਮਹਾਰਾਜੇ ਨੇ ਸਦਾ ਕੌਰ ਦਾ ਉਹ ਇਲਾਕਾ ਜੋ ਪਹਾੜੀਆਂ ਨੇ ਦਬਾ ਲਿਆ ਸੀ, ਉਹ ਵੀ ਉਸ ਨੂੰ ਮੁੜ ਲੈ ਕੇ ਦਿੱਤਾ ਤੇ ਇਸ ਤੋਂ ਫੁੱਟ ਨੂਰਪੁਰ ਤੇ ਨੋਸ਼ਿਹਰਾ ਆਦਿ ਪਿੰਡ ਸੰਸਾਰ ਚੰਦ ਦੇ ਇਲਾਕੇ ਤੋਂ ਵੱਖ ਕਰਕੇ ਸਰਦਾਰਨੀ ਸਦਾ ਕੌਰ ਦੇ ਇਲਾਕੇ ਨਾਲ ਮਿਲਾ ਦਿੱਤੇ । ਇਥੇ ਸਰਦਾਰਨੀ ਸਦਾ ਕੌਰ ਨੇ ਸ: ਬੁੱਧ ਸਿੰਘ ਤੇ ਸੰਗਤ ਸਿੰਘ ਦੀਆਂ ਵਧੀਕੀਆਂ ਵੀ ਮਹਾਰਾਜੇ ਨੂੰ ਦੱਸੀਆਂ ਕਿ ਉਹ ਕਿਵੇਂ ਉਸ ਦੇ ਇਲਾਕੇ ਦੀ ਪਰਜਾ ਪਰ ਡਾਕੇ ਮਾਰ ਕੇ ਉਸ ਦਾ ਇਲਾਕਾ ਉਜਾੜ ਰਹੇ ਹਨ। ਮਹਾਰਾਜੇ ਨੇ ਜਾਂਦਿਆਂ ਹੀ ਸੁਜਾਨਪੁਰ ਦੇ ਕਿਲ੍ਹੇ ਨੂੰ ਘੇਰ ਲਿਆ ਤੇ ਇਕ ਤਕੜੀ ਲੜਾਈ ਦੇ ਬਾਅਦ ਕਿਲ੍ਹੇ ਦੀ ਕੰਧ ਨੂੰ ਤੋਪਾਂ ਮਾਰ ਕੇ ਡੇਗ ਦਿੱਤਾ ਤੇ ਕਿਲ੍ਹੇ ਦੇ ਅੰਦਰ ਵੜ ਕੇ ਉਸ ਤੇ ਅਧਿਕਾਰ ਕਰ ਲਿਆ। ਇਸ ਲੜਾਈ ਵਿਚ ਦੋ ਵੱਡੀਆਂ ਤੋਪਾਂ ਮਹਾਰਾਜੇ ਦੇ ਹੱਥ ਆਈਆਂ। ਸੁਜਾਨਪੁਰ ਵਿਚ ਆਪਣਾ ਨਣਾ ਬਿਠਾ ਦਿੱਤਾ, ਧਰਮਕੋਟ ਤੇ ਬੈਹਰਾਮਪੁਰ

1. ਸੱਯਦ ਮੁਹੰਮਦ ਲਤੀਫ ਹਿਸਟਰੀ ਆਫ ਦੀ ਪੰਜਾਬ ਸਫਾ 355।

2. ਮਿਸਟਰ ਮੈਕਗਰੇਗਰ ਹਿਸਟਰੀ ਆਫ ਦੀ ਸਿਖਤ ਸਫਾ 165 ਤੇ ਇਸ ਘਟਨਾ ਨੂੰ ਇਉਂ ਲਿਖਦਾ ਹੈ :- "ਭਾਗ ਸਿੰਘ ਜੋ ਹੁਣ ਘਨੇਯਾ ਮਿਸਲ ਦਾ ਮੁਖੀ ਸੀ ਮਰ ਗਿਆ ਅਤੇ ਉਸ ਦਾ ਪੁੱਤਰ ਜੋ ਉਸ ਦਾ ਜਾ-ਨਸ਼ੀ ਹੋਇਆ। ਉਸ ਨੇ ਸਦਾ ਕੌਰ ਨਾਲ ਲੜਾਈ ਛੇੜ ਦਿੱਤੀ। ਸਦਾ ਕੌਰ ਨੇ ਆਪਣੇ ਜਵਾਈ (ਰਣਜੀਤ ਸਿੰਘ) ਤੋਂ ਸਹਾਇਤਾ ਮੰਗੀ ਅਤੇ ਉਹ ਉਹਦੀ ਸਹਾਇਤਾ ਲਈ ਆਇਆ ਅਰ ਬਟਾਲੇ ਦਾ ਇਲਾਕਾ ਸੋਧਦਾ ਸੁਜਾਨਪੁਰ ਨੂੰ ਜਾ ਘੋਰਿਆ, ਫੋਕਤ ਉਸ ਨੇ ਸਦਾ ਕੌਰ ਤੇ ਉਸ ਦੇ ਵੈਰੀਆਂ ਦੇ ਵਿਚਾਲੇ ਮੇਲ ਕਰਵਾ ਦਿੱਤਾ ਤੇ ਉਹ ਲਾਹੌਰ ਪਰਤ ਆਇਆ।" ਇਹ ਸਾਰੀ ਦੀ ਸਾਰੀ ਲਿਖਤ ਨਿਰਮੂਲ ਹੈ, ਕਦੇ ਕੋਈ ਭਾਗ ਸਿੰਘ ਨਾਮ ਦਾ ਪੁਰਸ ਸੰਗੀਆਂ ਦੀ ਮਿਸਲ ਦਾ ਮੁਖੀ ਨਹੀਂ ਹੋਇਆ ਅਤੇ ਉਹ ਫਿਰ ਘਨੇਯਾ ਮਿਸਲ ਦਾ ਕਿਸ ਤਰ੍ਹਾਂ ਮੁਖੀ ਬਣ ਗਿਆ, ਜਦ ਸਦਾ ਕੌਰ ਆਪ ਘੱਯਾ ਮਿਸਲ ਦੀ ਮਾਲਕ ਤੇ ਮੁਖੀ ਮੌਜੂਦ ਸੀ। ਇਹ ਮੁਹਿੰਮ ਕੇਵਲ ਪਹਾੜੀ ਰਾਜਿਆਂ ਨੂੰ ਸੋਧਣ ਲਏ ਕੀਤੀ ਗਈ ਸੀ, ਨਾ ਕਿ ਭੰਗੀ ਸਰਦਾਰਾਂ ਪਰ । ਬੁਧ ਸਿੰਘ ਅਤੇ ਸੰਗਤ ਸਿੰਘ ਪਰ ਧਾਵਾ ਸਦਾ ਕੌਰ ਦੇ ਕਹਿਣ ਪਰ ਕੀਤਾ ਗਿਆ ਸੀ । ਵੇਖੋ ਘਨੱਯਾ ਲਾਲ ਤਾਰੀਖ਼ ਪੰਜਾਬ ਸਫਾ 157।

27 / 154
Previous
Next