ਸਦਾ ਕੌਰ ਨੂੰ ਦਵਾ ਦਿੱਤੇ । ਸਰਦਾਰ ਬੁਧ ਸਿੰਘ ਤੇ ਸੰਗਤ ਸਿੰਘ ਨੂੰ ਨਿਰਬਾਹ ਲਈ ਲੋੜ ਅਨੁਸਾਰ ਜਾਗੀਰ ਦਿੱਤੀ।
ਇਥੇ ਹੁੰਦਾ ਹੋਇਆ ਮਹਾਰਾਜਾ ਪਿੰਡ ਭੱਟੀਆਂ ਵੱਲ ਗਿਆ ਤੇ ਇਸ ਇਲਾਕੇ ਨੂੰ ਫਤਹਿ ਕਰਕੇ ਸਰਦਾਰ ਫਤਹਿ ਸਿੰਘ ਆਹਲੂਵਾਲੀਏ ਨੂੰ ਦੇ ਦਿੱਤਾ। ਇਸ ਤੇ ਬਾਅਦ ਧੰਨੀ ਦਾ ਇਲਾਕਾ ਵੀ ਸਰ ਕਰ ਲਿਆ ਤੇ ਇਹ ਵੀ ਵਰਹਿ ਸਿੰਘ ਨੂੰ ਦੇ ਦਿੱਤਾ । ਇਉਂ ਮਹਾਰਾਜਾ ਸਾਲ ਦੇ ਵੇਕੜ ਪਰ ਲਾਹੌਰ ਪਰਤ ਆਇਆ। ਇਥੇ ਕੁਝ ਦਿਨ ਠਹਿਰ ਕੇ ਮਹਾਰਾਜਾ ਤੇ ਸ: ਵਤਹਿ ਸਿੰਘ ਸ੍ਰੀ ਤਰਨਤਾਰਨ ਸਾਹਿਬ ਜੀ ਦੇ ਇਸ਼ਨਾਨ ਲਈ ਗਏ ਅਤੇ ਉਥੇ ਉਸ ਨਾਲ ਮਿੱਤਰਤਾ ਦੇ ਸਬੰਧ ਨੂੰ ਵਧੇਰੇ ਪੱਕਾ ਕਰਨ ਲਈ ਪੰਗ-ਵਟਾਂਦਰਾ ਕੀਤਾ।
ਇਸ ਸਮੇਂ ਤਰਨਤਾਰਨ ਸਾਹਿਬ ਦੇ ਤਲਾਅ ਦੇ ਜਿਹੜੇ ਦੋ ਪਾਸੇ ਪੰਕੇ ਬਨਾਉਣੇ ਮ: ਜਮਾ ਸਿੰਘ ਰਾਮਗੜ੍ਹੀਏ ਤੋਂ ਬਾਕੀ ਰਹਿ ਗਏ ਸਨ, ਮਹਾਰਾਜਾ ਰਣਜੀਤ ਸਿੰਘ ਨੇ ਪੱਕੇ ਬਣਾਉਣੇ ਆਰੰਭ ਕਰਵਾ ਦਿੱਤੇ। ਸੇਵਾ ਪੂਰੀ ਹੋਣ ਪਰ ਇਸ ਗੁਰੂ ਧਾਮ ਲਈ 4500 ਰੁਪਿਆ ਸਾਲਾਨਾ ਜਾਗੀਰ ਲਾ ਦਿੱਤੀ।
ਸ਼ਾਹਜ਼ਾਦਾ ਖੜਗ ਸਿੰਘ ਦਾ ਜਨਮ
ਤੇ
ਇਲਾਕਾ ਡਸਕਾ ਆਦਿ ਨੂੰ ਫਤਹਿ ਕਰਨਾ
ਸੰਨ 1802 ਦੇ ਆਰੰਭ ਵਿਚ ਸ਼ਾਹਕਾਦਾ ਖੜਗ ਸਿੰਘ ਦਾ ਜਨਮ ਮਹਾਰਾਣੀ ਰਾਜ ਕੌਰ (ਸਪੁੱਤਰੀ ਸ: ਖਜ਼ਾਨ ਸਿੰਘ ਨਕਈ) ਦੀ ਕੁੱਖ ਤੋਂ ਹੋਇਆ। ਇਸ ਸਮੇਂ ਸਾਰੇ ਦੇਸ਼ ਵਿਚ ਭਾਰੀਆਂ ਖੁਸ਼ੀਆਂ ਮਨਾਈਆਂ ਗਈਆਂ ਅਤੇ ਬੇਗਿਣਤ ਮਾਇਆ ਅਨਾਥਾਂ ਅਤੇ ਲੋੜਵੰਦਾਂ ਵਿਚ ਵੰਡੀ ਗਈ । ਲਾਹੌਰ ਦੇ ਹਰ ਸਿਪਾਹੀ ਨੂੰ ਇਕ ਕੰਠਾ ਦਿੱਤਾ ਗਿਆ । ਮਹਾਰਾਜਾ ਸਾਹਿਬ ਨੇ ਕਰਮ ਸਿੰਘ ਤੋਸ਼ਾਖਾਨੀਏ ਨੂੰ ਆਜਿਆ ਦੇ ਦਿੱਤੀ ਕਿ ਜੋ ਗਰੀਬ ਅਨਾਥ ਆਵੇ, ਉਸ ਨੂੰ ਨਿਹਾਲ ਕਰ ਦਿੱਤਾ ਜਾਏ । ਚਾਲੀ ਦਿਨਾਂ ਤੱਕ ਬਰਾਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡਪਾਠ ਹੁੰਦੇ ਰਹੇ । ਚਾਲੀਵੇਂ ਦਿਨ ਆਖਰੀ ਭੋਗ ਦੀ ਸਮਾਪਤੀ ਪਰ ਭਾਈ ਰਾਮ ਸਿੰਘ ਜੀ ਨੇ ਨਾਂ ਰੱਖਣ ਦੀ ਮਰਯਾਦਾ ਪੂਰੀ ਕੀਤੀ, ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੱਖਰ ਪਰ ਸੰਗਤ ਦੀ ਆਗਿਆ ਅਨੁਸਾਰ ਸ਼ਹਿਜਾਦਾ ਦਾ ਨਾਂ ਖੜਗ ਸਿੰਘ ਰੱਖਿਆ ਅਤੇ ਭਾਈ ਰਾਮ ਸਿੰਘ ਉਸ ਦਾ ਆਧਿਆਪਕ ਨੀਯਤ ਕੀਤਾ ਗਿਆ ।
ਇਨ੍ਹਾਂ ਦਿਨਾਂ ਵਿਚ ਖਬਰਾਂ ਆਈਆਂ ਕਿ ਇਲਾਕਾ ਡਸਕੇ ਦੇ ਕਿਲ੍ਹਾਦਾਰ ਨੇ ਮਾਮਲਾ ਨਹੀਂ ਤਾਰਿਆ ਤੇ ਉਹ ਅੱਗੇ ਤੋਂ ਵੀ ਤਾਰਨ ਤੋਂ ਨਾਂਹ ਕਰ ਬੈਠਾ ਹੈ । ਮਹਾਰਾਜਾ ਨੇ ਉਸੀ
1.ਘਨਯਾ ਲਾਲ ਤਵਾਰੀਖ ਪੰਜਾਬ ਸਫਾ 1581
2. ਮੈਕਗਰੇਗਰ, ਸਾਹਜ਼ਾਦੇ ਦੇ ਜਨਮ ਦਾ ਸੰਨ 1806 ਲਿਖਦਾ ਹੈ, ਜੋ ਠੀਕ ਨਹੀਂ । ਵੇਖੋ ਲੈਪਲ ਗ੍ਰਿਫਨ ਦੀ ਪੰਜਾਬ ਚੀਫਸ ਜਿ: 1 ਸ: 71 ਸ: ਮੁ: ਲਤੀਫ ਹਿ: ਐ: ਦੀ ਪੰਜਾਬ, ਸਫਾ 456. ਪ੍ਰਿੰਸਪ ਸ: 421
3. ਸੱਯਦ ਮੁਹੰਮਦ ਲਤੀਫ ਹਿਸਟਰੀ ਆਫ ਦੀ ਪੰਜਾਬ, ਸਫਾ 356 ।