ਵਕਤ ਸਣੇ ਸ: ਫਤਹਿ ਸਿੰਘ ਆਹਲੂਵਾਲੀਏ ਦੇ ਡਸਕੇ ਵੱਲ ਕੂਚ ਕਰ ਦਿੱਤਾ ਤੇ ਇਕੋ ਹੱਲੇ ਵਿਚ ਕਿਲ੍ਹੇ ਨੂੰ ਫਤਹਿ ਕਰ ਲਿਆ । ਇਸ ਕਿਨੇ ਵਿਚ ਅੱਗੇ ਨੂੰ ਮਹਾਰਾਜਾ ਨੇ ਆਪਣੀ ਫੌਜ ਰੱਖਣੀ ਪ੍ਰਵਾਨ ਕੀਤੀ। ਆਪ ਲਾਹੌਰ ਪਰਤ ਆਇਆ।
ਲਾਹੌਰ ਪਹੁੰਚਦਿਆਂ ਅਜੇ ਬਹੁਤੇ ਦਿਨ ਨਹੀਂ ਸਨ ਬੀਤੇ ਕਿ ਫਰਿਆਦਾਂ ਪਹੁੰਚੀਆਂ ਕਿ ਪਿੰਡ ਛੋਟੀਆਂ ਦੇ ਜ਼ਿਮੀਂਦਾਰ ਤੇ ਕਰਮ ਸਿੰਘ ਦੁੱਲੂ ਦੇ ਪੁੱਤਰ ਜੱਸਾ ਸਿੰਘ ਭੰਗੀ ਨੇ ਇਲਾਕੇ ਦੀ ਪਰਜਾ ਉਤੇ ਅੰਤ ਦੇ ਜ਼ੁਲਮ ਕੀਤੇ ਹਨ। ਇਹ ਸਰਦਾਰ ਇਸ ਸਮੇਂ ਚਿਨੋਟ ਦੇ ਕਿਲ੍ਹੇ ਵਿਚ ਸੀ। ਮਹਾਰਾਜਾ ਆਪ ਇਕ ਦਸਤਾ ਫੋਜ ਨਾਲ ਲੈ ਕੇ ਉਧਰ ਨੂੰ ਵਧਿਆ ਅੱਗੋਂ ਜੱਸਾ ਸਿੰਘ ਨੇ ਕਿਲ੍ਹੇ ਦੇ ਦਰਵਾਜ਼ੇ ਬੰਦ ਕਰ ਲਏ । ਮਹਾਰਾਜੇ ਦੀ ਫੌਜ ਨੇ ਕਿਲ੍ਹੇ ਨੂੰ ਚਾਰੇ ਪਾਸੇ ਘੋਰ ਲਿਆ ਤੇ ਬਿਨਾਂ ਕਿਸੇ ਲੜਾਈ ਦੇ ਕਿਲ੍ਹਾ ਖਾਲੀ ਕਰਵਾ ਲਿਆ ਤੇ ਜੱਸਾ ਸਿੰਘ ਨੂੰ ਕਿਲ੍ਹੇ ਤੋਂ ਕੱਢ ਦਿੱਤਾ ਗਿਆ, ਪਰ ਉਸ ਨੂੰ ਗੁਜਾਰੇ ਲਈ ਹੋਰਥੇ ਜਾਗੀਰ ਬਖਸ਼ੀ।
ਮਹਾਰਾਜਾ ਸਾਹਿਬ ਅਜੇ ਇਥੇ ਹੀ ਸਨ ਕਿ ਖਬਰਾਂ ਪਹੁੰਚੀਆਂ ਕਿ ਨਜ਼ਾਮੁਦੀਨ ਕਸੂਰੀਏ ਨੇ ਇਲਾਕੇ ਤੋਂ ਬਹੁਤ ਸਾਰੇ ਜਹਾਦੀ ਪਠਾਣ ਇਕੱਠੇ ਕਰ ਲਏ ਹਨ ਅਤੇ ਉਸ ਦਾ ਇਰਾਦਾ ਲਾਹੌਰ ਦੇ ਇਲਾਕੇ ਵਿਚ ਲੁੱਟ-ਮਾਰ ਕਰਨ ਦਾ ਹੈ। ਮਹਾਰਾਜਾ ਅਜੇ ਤਿਆਰੀਆਂ ਵਿਚ ਹੀ ਸੀ ਕਿ ਉਪਰੋਂ ਰਿਪੋਰਟ ਆਈ ਕਿ ਸਰਕਾਰ ਦੇ ਇਲਾਕੇ ਦੇ ਦੋ ਪਿੰਡ ਵੀ ਲੁੱਟ ਲਏ ਗਏ ਹਨ । ਇਸ ਤਰ੍ਹਾਂ ਨਜ਼ਾਮੁਦੀਨ ਨੇ ਆਪਣਾ ਪਿਛਲਾ ਐਹਦਨਾਮਾ ਤੋੜ ਦਿੱਤਾ ਹੈ । ਮਹਾਰਾਜਾ ਨੇ ਸਣੇ ਸ: ਵਤਹਿ ਸਿੰਘ ਆਹਲੂਵਾਨੀਏ ਦੇ ਹੁਣ ਬਿਨਾਂ ਕਿਸੇ ਢਿੱਲ ਦੇ ਕਸੂਰ ਤੇ ਚੜ੍ਹਾਈ ਕਰ ਦਿੱਤੀ ਤੇ ਜਾਂਦੇ ਸਾਰ ਇਕ ਯੋਗ ਮੈਦਾਨ ਜੰਗ ਲਈ ਵੇਖ ਕੇ ਉਥੇ ਡੇਰੇ ਲਾ ਦਿੱਤੇ। ਪਠਾਣ ਮਹਾਰਾਜੇ ਦੇ ਆਉਣ ਤੋਂ ਪਹਿਲੇ ਆਪਣੇ ਵਲੋਂ ਚੰਗੀ ਤਰ੍ਹਾਂ ਦਮਦਮੇ ਅਤੇ ਮੋਰਚੇ ਤਿਅਰਾ ਕਰ ਚੁੱਕੇ ਸਨ । ਅਗਲੇ ਦਿਨ ਲੜਾਈ ਆਰੰਭ ਹੋਈ ਤੇ ਬੜੀ ਲਹੂ-ਡੋਲਵੀਂ ਲੜਾਈ ਹੋਈ । ਸ਼ੇਰਿ ਪੰਜਾਬ ਆਪ ਆਪਣੇ ਹੱਥ ਸੂਤੀ ਹੋਈ ਤਲਵਾਰ ਲਈ ਹੋਈ ਸ਼ੇਰ ਦੀ ਤਰ੍ਹਾਂ ਤੇ ਜਾ ਪੈਂਦਾ ਤੇ ਜੇ ਕੋਈ ਸਾਹਮਣੇ ਆਉਂਦਾ, ਉਸ ਨੂੰ ਸੰਸਾਰ ਤੋਂ ਪਾਰ ਕਰ ਦੇਂਦਾ ।
ਪਠਾਣ ਇਸ ਲੜਾਈ ਵਿਚ ਬੜੀ ਹਿੰਮਤ ਨਾਲ ਖੂਬ ਦਿਲ ਖੋਲ੍ਹ ਕੇ ਲੜੇ, ਪਰ ਛੇਕੜ ਖਾਲਸੇ ਦੀ ਤਲਵਾਰ ਨੇ ਉਨ੍ਹਾਂ ਦਾ ਮੂੰਹ ਫੇਰ ਦਿੱਤਾ। ਗਾਜ਼ੀ ਮੈਦਾਨ ਤੋਂ ਨੱਸ ਕੇ ਕਿਲ੍ਹੇ ਵਿਚ ਜਾ ਵੜੇ ਅਤੇ ਫੇਰ ਗੋਲੀਆਂ ਮਾਰਨੀਆਂ ਆਰੰਭ ਕਰ ਦਿੱਤੀਆਂ। ਇਧਰੋਂ ਮਹਾਰਾਜਾ ਨੇ ਵੀ ਆਪਣੇ ਤੋਪਖਾਨੇ ਨੂੰ ਕਿਲ੍ਹੇ ਵੱਲ ਤੋਪਾਂ ਦੇ ਮੂੰਹ ਮੋੜਨ ਦਾ ਹੁਕਮ ਦਿੱਤਾ ਤੇ ਹੁਣ ਲੱਗੇ ਕਿਲ੍ਹੇ ਤੇ ਗੋਲੇ ਵਰਸਾਉਣ। ਬੱਸ ਫੇਰ ਕੀ ਸੀ, ਕਿਲ੍ਹੇ ਦੇ ਅੰਦਰ ਪਠਾਣਾਂ ਵਿਚ ਅਜਿਹੀ ਨਿਰਾਸ਼ਤਾ ਛਾਈ ਕਿ ਜਿਸ ਦੀ ਕੋਈ ਹੱਦ ਨਾ ਰਹੀ। ਹੁਣ ਨਜ਼ਾਮੁਦੀਨ ਨੇ ਆਪਣੇ ਆਪ ਨੂੰ ਸਭ ਪਾਸੇ ਤੋਂ ਖਤਰੇ ਵਿਚ ਡਿੱਠਾ ਤਾਂ ਸਫੈਦ ਝੰਡਾ ਹੱਥ ਵਿਚ ਲੈ ਕੇ ਮਹਾਰਾਜਾ ਦੀ ਸੇਵਾ ਵਿਚ ਹਾਜ਼ਰ ਹੋਇਆ ਤੇ ਬੜੀ ਨਿਮਰਤਾ ਨਾਲ ਆਪਣੀ ਭੁੱਲ ਬਖਸ਼ਾਈ ਅਤੇ ਅੱਗੇ ਨੂੰ ਸਿੱਖ ਰਾਜ ਦਾ ਸਭ ਤਰ੍ਹਾਂ ਦਾ ਸ਼ੁਭ ਚਿੰਤਕ ਰਹਿਣ ਦਾ ਬਚਨ ਲਿਖ ਦਿੱਤਾ। ਇਸ ਲੜਾਈ ਦੇ ਸਾਰੇ ਖਰਚਾ ਤੋਂ ਛੁੱਟ ਇਕ ਭਾਰੀ ਰਕਮ ਦੰਡ ਦੇ ਤੌਰ ਤੇ ਉਸ ਤੋਂ ਲਈ ਗਈ । ਇਸ ਤਰ੍ਹਾਂ ਫਤਹਿ ਦਾ ਝੰਡਾ ਉਡਾਉਂਦਾ ਹੋਇਆ ਖਾਲਸਾ ਦਲ ਲਾਹੌਰ ਆ ਵੜਿਆ । ਇਸ ਲੜਾਈ ਵਿਚ ਸ: ਫਤਹਿ ਸਿੰਘ ਨੇ ਵੀ ਆਪਣੀ ਵੀਰਤਾ ਤੇ ਨਿਰਭੈਤਾ ਦੇ ਪੂਰੇ ਜੌਹਰ ਦੱਸੋ ।
ਇਸ ਦੇ ਕੁਝ ਦਿਨਾਂ ਬਾਅਦ ਮਹਾਰਜਾ ਸਾਹਿਬ ਨੇ ਦੁਆਬੇ ਦੇ ਇਲਾਕੇ ਤੋਂ ਆਪਣਾ ਕਬਜ਼ਾ ਜਮਾਉਣ ਲਈ ਜਲੰਧਰ ਵੱਲ ਚੜ੍ਹਾਈ ਕੀਤੀ ਤੇ ਇਥੋਂ ਦੇ ਕਈ ਪਿੰਡਾਂ ਵਿਚ
1. ਸੱਯਦ ਮੁਹੰਮਦ ਲਤੀਕ, ਹਿਸਟਰੀ ਆਫ ਦੀ ਪੰਜਾਬ ਸਫਾ 356 ।
2. ਸੱਯਦ ਮੁਹੰਮਦ ਲਤੀਫ ਹਿਸਟਰੀ ਆਫ ਦੀ ਪੰਜਾਬ ਸਫਾ357।