

ਇਸੇ ਤਰ੍ਹਾਂ ਸੰਨ 1801 ਵਿਚ ਰਾਜਾ ਚੌਥਾ ਦੇ ਇਲਾਕੇ ਪਰ ਚੜ੍ਹਾਈ ਕੀਤੀ ਗਈ ਤਾਂ ਕਿਲ੍ਹਾ 'ਤਾਰਾ ਗੜ੍ਹ' ਤੇ 'ਰਹਲੂ' ਨੂੰ ਸਰ ਕਰਨ ਲਈ ਫੀਲਬਾਤਰੀ ਤੋਂ ਹੀ ਕੰਮ ਲਿਆ ਗਿਆ ਸੀ। ਫਿਰ ਲਾਰੰਸ ਦੇ ਸਮੇਂ ਸੰਨ 1846 ਵਿਚ ਜਦ ਕਾਂਗੜੇ ਦੇ ਕਿਲ੍ਹੇ ਨੂੰ ਮੁੜ ਸਰ ਕਰਨ ਦੀ ਲੋੜ ਪਈ ਤਾਂ ਹਾਥੀਆਂ ਦਾ ਤੋਪਖਾਨਾ ਹੀ ਭੇਜਿਆ ਗਿਆ ਸੀ ।
ਸੰਨ 1847 ਈ: ਵਿਚ ਜਦ ਜੇਮਜ਼ ਐਬਟ ਹਜ਼ਾਰੇ ਤੇ ਕਸ਼ਮੀਰ ਦੀ ਹੱਦਬੰਦੀ ਲਈ ਨੀਯਤ ਹੋਇਆ ਤੇ ਇਸ ਨੂੰ ਢੋਂਡ ਕੌਮ ਦੀ ਸੋਰਸ ਨੂੰ ਦਬਾਉਣ ਲਈ ਲਾਹੌਰ ਦਰਬਾਰ ਵਲੋਂ ਸਰਦਾਰ ਝੰਡਾ ਸਿੰਘ ਦੀ ਤਹਿਤ ਵਿਚ 2300 ਜਵਾਨ ਪੈਦਲ ਤੇ ਅੱਠ ਵੱਡੀਆਂ ਤੋਪਾਂ ਭੇਜੀਆਂ ਗਈਆਂ ਤਾਂ ਇਸ ਸਮੇਂ ਇਹ ਔਠੇ ਤੋਪਾਂ ਹਾਥੀਆਂ ਤੇ ਲੱਦੀਆਂ ਹੋਈਆਂ ਸਨ, ਰਸਤਾ ਪਹਾੜੀ ਤੇ ਬਿਖੜਾ ਹੋਣ ਕਾਰਣ ਇਨ੍ਹਾਂ ਵਿਚੋਂ ਦੋ ਹਾਥੀ ਪਹਾੜ ਦੀ ਖੱਡ ਵਿਚ ਡਿੱਗ ਪਏ। ਉਪਰ ਦਿੱਤੀਆਂ ਉਦਾਹਰਣਾਂ ਤੋਂ ਸਿੱਧ ਹੋ ਜਾਂਦਾ ਹੈ ਕਿ ਖਾਲਸਾ ਰਾਜ ਸਮੇਂ ਫੀਲਬਾਤਰੀ ਨੇ ਮੈਦਾਨ ਜੰਗ ਵਿਚ ਬੜੀ ਭਾਰੀ ਸਫਲਤਾ ਪ੍ਰਾਪਤ ਕੀਤੀ ਸੀ ।
ਤੋਪਖਾਨਿਆਂ ਦਾ ਪ੍ਰਬੰਧ
ਤੋਪਖਾਨੇ ਦੇ ਅਹੁਦੇਦਾਰ ਲਗਭਗ ਪੈਦਲ ਰਜਮੈਂਟ ਦੀ ਤਰ੍ਹਾਂ ਸਨ । ਮਹਾਰਾਜੇ ਦੇ ਤੋਪਖਾਨੇ ਉਸ ਦੀ ਨਿੱਤ ਦੀ ਘਾਲ ਦੇ ਕਾਰਨ ਉਸ ਕਮਾਲ ਪਰ ਪਹੁੰਚੇ ਕਿ ਉਸ ਸਮੇਂ ਇਹ ਆਮ ਖਿਆਲ ਸੀ ਕਿ ਸ਼ੇਰਿ ਪੰਜਾਬ ਦੇ ਤੋਪਖਾਨੇ ਹਿੰਦ ਵਿਚ ਸਭ ਤੋਂ ਪਹਿਲੇ ਦਰਜੇ ਤੇ ਹਨ? ਕੁਝ ਕੁ ਵਾਕਿਫਕਾਰ ਅੰਗਰੇਜ਼ਾਂ ਨੇ ਮਹਾਰਾਜੇ ਦੇ ਤੋਪਖਾਨਿਆਂ ਬਾਰੇ ਇਸ ਤਰ੍ਹਾਂ ਰਾਇ ਲਿਖੀ ਹੈ:-
ਆਨਰੇਬਲ ਆਜ਼ਬਰਨ, ਜੋ ਲਾਰਡ ਆਕਲੈਂਡ ਗਵਰਨਰ ਜਨਰਲ ਹਿੰਦ ਦਾ ਮਿਲਟਰੀ ਸੈਕ੍ਰੇਟਰੀ ਤੇ ਫੌਜੀ ਕੰਮਾਂ ਦਾ ਬੜਾ ਜਾਣਕਾਰ ਸਮਝਿਆ ਜਾਂਦਾ ਸੀ, ਇਹ ਆਪਣੀ 3 ਜੂਨ ਸੰਨ 1838 ਦੀ ਡਾਇਰੀ ਵਿਚ ਲਿਖਦਾ ਹੈ ਕਿ "ਮੈਂ ਅੱਜ ਮਹਾਰਾਜਾ ਸਾਹਿਬ ਨਾਲ ਉਸ ਦੇ ਤੋਪਖਾਨਿਆਂ ਦੀ ਚਾਂਦਮਾਰੀ ਵੇਖਣ ਲਈ ਗਿਆ, ਉਥੇ ਅਸਾਂ 12 ਅਸਪੀ ਤੋਪਾਂ ਵੇਖੀਆਂ ਜੋ ਡਾਢੇ ਵਧੀਆ ਸਮਾਨ ਨਾਲ ਸਜੀਆਂ ਹੋਈਆਂ ਸਨ। ਮਹਾਰਾਜਾ ਦੀਆਂ ਇਨ੍ਹਾਂ ਤੋਂ ਵੀ ਵਧੀਆ ਤੋਪਾਂ ਲਾਹੌਰ ਵਿਚ ਹਨ । ਔਠ ਤੇ ਬਾਰਾਂ ਸੌ ਗਜ਼ ਤੋਂ ਚਾਂਦਮਾਰੀ ਬੜੀ ਵਧੀਆ ਸੀ । ਬਹੁਤ ਸਾਰੇ ਗੋਲੇ ਠੀਕ ਨਿਸ਼ਾਨੇ ਉਪਰ ਜਾ ਕੇ ਪਾਟੇ ਸਨ ।" ਫਿਰ 22 ਜੂਨ ਨੂੰ ਲਿਖਦਾ ਹੈ - "ਅੱਜ ਮੈਂ 53 ਅਸਪੀ ਤੋਪਾ ਕਵਾਇਦ ਦੇ ਮੈਦਾਨ ਵਿਚ ਵੇਖੀਆਂ ਜੋ ਮਹਾਰਾਜਾ ਸਾਹਿਬ ਦੇ ਆਪਣੇ ਕਾਰਖਾਨਿਆਂ ਵਿਚ ਤਿਆਰ ਕੀਤੀਆਂ ਗਈਆਂ ਹਨ। ਮੇਰੀ ਰਾਇ ਵਿਚ ਇਸ ਸਮੇਂ ਦੀਆਂ ਦੇਸੀ ਹਕੂਮਤਾਂ ਪਾਸ ਐਸਾ ਸ਼ਕਤੀਵਰ ਤੋਪਖਾਨਾ ਨਹੀਂ ।"
24 ਜੂਨ ਨੂੰ ਮੁੜ ਇਸ ਨੂੰ ਮਹਾਰਾਜੇ ਦੇ ਤੋਪਖਾਨੇ ਵੇਖਣ ਦਾ ਸਮਾਂ ਮਿਲਿਆ, ਇਸ ਦਿਨ ਇਹ ਲਿਖਦਾ ਹੈ - "ਮੈਂ ਅੱਜ 13 ਤੋਪਾਂ ਦੀ ਕਵਾਇਦ ਵੇਖੀ, ਇਨ੍ਹਾਂ ਦੀ ਚਾਂਦਮਾਰੀ ਦਾ ਟਾਕਰਾ ਸੰਸਾਰ ਦਾ ਕੋਈ ਤੋਪਖਾਨਾ ਨਹੀਂ ਕਰ ਸਕਦਾ। ਪਹਿਲੇ ਗੋਲੇ ਨਾਲ ਹੀ ਚਾਂਦ ਟੁਕੜੇ ਟੁਕੜੇ ਹੋ ਗਿਆ। ਮੈਂ ਇਨ੍ਹਾ ਦੇ ਹੁਨਰ ਨੂੰ ਦੇਖ ਕੇ ਹੈਰਾਨ ਹੋ ਗਿਆ ਹਾਂ, ਇਸ ਤੋਂ ਵੱਧ ਹੈਰਾਨੀ